‘ਭਾਰਤ-ਅਮਰੀਕਾ ਸੰਬੰਧ ਅੱਗੇ ਵੱਧਣ ਨਾਲ ਹੋਏ ਮਜ਼ਬੂਤ’

ਨਵੀਂ ਦਿੱਲੀ/ਵਾਸ਼ਿੰਗਟਨ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਦੁਵੱਲੇ ਸਬੰਧ ਅੱਗੇ ਵਧਣ ਨਾਲ ਮਜ਼ਬੂਤ ਹੋਏ ਹਨ। ਉਨ੍ਹਾਂ ਕਿਹਾ ਕਿਹਾ ਯੂਕ੍ਰੇਨ ਯੁੱਧ ਤੋਂ ਬਾਅਦ ਹੋਰ ਅਜਿਹੇ ਵਾਧੂ ਮੌਕੇ ਮਿਲਣ ਦੀ ਆਸ ਜਤਾਈ ਜਾ ਰਹੀ ਹੈ। ਸੀਤਾਰਮਣ ਇੱਥੇ ਕੌਮਾਂਤਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਦੀਆਂ ਸਲਾਨਾ ਬੈਠਕਾਂ ਵਿੱਚ ਸ਼ਾਮਲ ਹੋਣ ਲਈ ਆਈ ਸੀ। ਇਸ ਦੌਰਾਨ ਉਨ੍ਹਾਂ ਨੇ ਕਈ ਦੁਵੱਲੀ ਮੀਟਿੰਗਾਂ ਕੀਤੀਆਂ ਅਤੇ ਕਈ ਬਹੁਪੱਖੀ ਮੀਟਿੰਗਾਂ ਵਿੱਚ ਹਿੱਸਾ ਲਿਆ। ਉਸਨੇ ਬਿਡੇਨ ਪ੍ਰਸ਼ਾਸਨ ਦੇ ਕਈ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ। ਦੁਵੱਲੇ ਸਬੰਧਾਂ ਨੂੰ ਲੈ ਕੇ ਪੁੱਛੇ ਗਏ ਸਵਾਲ ‘ਤੇ ਉਨ੍ਹਾਂ ਕਿਹਾ, ”ਇਹ ਸਮਝ ਆਈ ਹੈ ਕਿ ਅਮਰੀਕਾ ਨਾਲ ਭਾਰਤ ਦੇ ਸਬੰਧ ਅਸਲ ‘ਚ ਅੱਗੇ ਵਧੇ ਹਨ। ਇਹ ਮਜ਼ਬੂਤ ਹੋ ਗਏ ਹਨ। ਇਸ ਬਾਰੇ ਕੋਈ ਸਵਾਲ ਨਹੀਂ ਕਰ ਸਕਦਾ ਪਰ ਇਹ ਸਮਝ ਵੀ ਹੈ ਕਿ ਨਾ ਸਿਰਫ਼ ਰੱਖਿਆ ਉਪਕਰਣਾਂ ਲਈ ਰੂਸ ‘ਤੇ ਲੰਬੇ ਸਮੇਂ ਤੋਂ ਨਿਰਭਰਤਾ ਹੈ, ਸਗੋਂ ਭਾਰਤ ਦੇ ਇਸ ਨਾਲ ਦਹਾਕਿਆਂ ਤੋਂ ਪੁਰਾਣੇ ਸਬੰਧਾਂ ਵਿੱਚ ਵਿਰਾਸਤੀ ਮੁੱਦੇ ਵੀ ਹਨ।
Navjot Sidhu ਦੇ ਫਸੇ Manish Tiwari ਨਾਲ ਸਿੰਙ, Raja Warring ਤੇ ਹੋ ਗਿਆ ਐਕਸ਼ਨ | D5 Channel Punjabi
ਸੀਤਾਰਮਣ ਨੇ ਆਪਣੀ ਫੇਰੀ ਦੀ ਸਮਾਪਤੀ ‘ਤੇ ਵਾਸ਼ਿੰਗਟਨ ਡੀ.ਸੀ. ‘ਚ ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਮੈਂ ਜ਼ਿਆਦਾ ਤੋਂ ਜ਼ਿਆਦਾ ਮੌਕੇ ਪੈਦਾ ਹੁੰਦੇ ਦੇਖ ਰਹੀ ਹਾਂ। ਬਜਾਏ ਅਮਰੀਕਾ ਇਕ ਹੱਥ ਦੀ ਦੂਰੀ ਵਰਤ ਰਿਹਾ ਹੈ ਕਿ ਤੁਸੀਂ ਰੂਸ ਨਾਲ ਜੋ ਰਵੱਈਆ ਅਪਣਾਇਆ ਹੈ, ਉਸ ਤੋਂ ਨਹੀਂ ਲੱਗਦਾ ਹੈ ਕਿ ਤੁਸੀਂ ਸਾਡੇ ਨੇੜੇ ਆ ਰਹੇ ਹੋ।’’ ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਦੇ ਵਿਕਾਸ ਅਤੇ ਹਾਲ ਹੀ ਵਿੱਚ ਸਮਾਪਤ ਹੋਈ ‘ਟੂ ਪਲੱਸ ਟੂ’ ਮੰਤਰੀ ਪੱਧਰੀ ਵਾਰਤਾ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਹਿੰਦ ਪ੍ਰਸ਼ਾਂਤ ਆਰਥਿਕ ਸੰਬੰਧ ਦੀ ਰੂਪਰੇਖਾ ’ਤੇ ਜੋ ਗੱਲਬਾਤ ਚਲ ਰਹੀ ਹੈ, ਉਹ ਵੀ ਕਾਫ਼ੀ ਜ਼ੋਰ ਫੜ ਰਹੀ ਹੈ ਅਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਸ ’ਤੇ ਵਿਚਾਰ ਕਰਨਗੇ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨਾਲ ਭਾਰਤ ਦੇ ਸੰਬੰਧ ਹਰ ਦਿਨ ਬੇਹਤਰ ਹੋ ਰਹੇ ਹਨ।
Kisan News : ਕਿਸਾਨਾਂ ਨੂੰ ਲਗਾਤਾਰ ਵਰੰਟ ਜਾਰੀ ! ਸੁਪਰੀਪ ਕੋਰਟ ਨੇ ਹੱਕ ’ਚ ਲਿਆ ਫੈਸਲਾ! | D5 Channel Punjabi
ਉਨ੍ਹਾਂ ਇਹ ਵੀ ਕਿਹਾ ਕਿ ਇਹ ਮੰਨਿਆ ਜਾਂਦਾ ਹੈ ਕਿ ਇਕ ਮਿੱਤਰ ਹੈ ਪਰ ਉਸ ਮਿੱਤਰ ਦੀ ਭੂਗੋਲਿਕ ਸਥਿਤੀ ਨੂੰ ਵੀ ਸਮਝਣਾ ਹੋਵੇਗਾ। ਮਿੱਤਰ ਨੂੰ ਕਿਸੇ ਵੀ ਵਜ੍ਹਾ ਨਾਲ ਕਮਜ਼ੋਰ ਨਹੀਂ ਕੀਤਾ ਜਾ ਸਕਦਾ। ਅਸੀਂ ਜਿੱਥੇ ਖੜ੍ਹੇ ਹਾਂ ਉਸਦੀ ਭੂਗੋਲਿਕ ਸਥਿਤੀ ਦੇਖੀਏ… ਕੋਵਿਡ ਦੇ ਬਾਵਜੂਦ ਉੱਤਰੀ ਸਰਹੱਦਾਂ ’ਤੇ ਤਣਾਅ ਹੈ, ਪੱਛਮੀ ਸਰਹੱਦਾਂ ’ਤੇ ਲਗਾਤਾਰ ਮੁਸ਼ਕਲਾਂ ਹਨ ਅਤੇ ਕਈ ਵਾਰ ਅਫਗਾਨਿਸਤਾਨ ’ਚ ਅੱਤਵਾਦੀ ਮੁੱਦਿਆਂ ਨਾਲ ਨਜਿੱਠਣ ਲਈ ਦਿੱਤੇ ਗਏ ਉਪਕਰਣਾਂ ਨੂੰ ਵੀ ਸਾਡੇ ਵਲੋਂ ਮੋੜ ਦਿੱਤਾ ਜਾਂਦਾ ਹੈ। ਇਨ੍ਹਾਂ ਘਟਨਾਕ੍ਰਮ ’ਚ ਕਿਸੇ ਕੋਲ ਵੀ ਵਿਕਲਪ ਨਹੀਂ ਹੋ ਸਕਦਾ। ਸੀਤਾਰਮਣ ਨੇ ਕਿਹਾ ਕਿ ਭਾਰਤ ਕੋਲ ਆਪਣੀ ਸਥਿਤੀ ਬਦਲਣ ਦਾ ਵਿਕਲਪ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਫੈਸਲੇ ਲੈ ਰਹੇ ਹਾਂ, ਅਸੀਂ ਆਪਣੇ ਸਟੈਂਡ ਨੂੰ ਸੰਗਠਿਤ ਕਰ ਰਹੇ ਹਾਂ ਕਿਉਂਕਿ ਸਾਨੂੰ ਭੂਗੋਲਿਕ ਹਕੀਕਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਜ਼ਬੂਤ ਰਹਿਣ ਦੀ ਲੋੜ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.