InternationalBreaking NewsD5 specialNews

ਭਾਰਤ ਅਤੇ ਸਾਊਦੀ ਅਰਬ ਨੇ ਰੱਖਿਆ ਖੇਤਰ ‘ਚ ਸਹਿਯੋਗ ਵਧਾਉਣ ਦਾ ਕੀਤਾ ਫੈਸਲਾ

ਨਵੀਂ ਦਿੱਲੀ: ਭਾਰਤ ਯਾਤਰਾ ’ਤੇ ਆਏ ਸਾਊਦੀ ਅਰਬ ਦੇ ਫੌਜੀ ਮਾਮਲਿਆਂ ਦੇ ਰੱਖਿਆ ਉਪ ਮੰਤਰੀ ਅਹਿਮਦ ਏ. ਅਸੀਰੀ ਨੇ ਰੱਖਿਆ ਸਕੱਤਰ ਡਾ. ਅਜੇ ਕੁਮਾਰ ਨਾਲ ਅੱਜ ਇਥੇ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ ਸਹਿਯੋਗ ਵਧਾਉਣ ਦੇ ਤਰੀਕਿਆਂ ’ਤੇ ਚਰਚਾ ਕੀਤੀ ਗਈ।

Sukhbir Badal ਨੂੰ ਆਇਆ ਫੋਨ, ਤੁਰੰਤ ਬੁਲਾ ਲਈ ਮੀਟਿੰਗ, ਹੁਣ Akali Dal ਲਊ ਵੱਡਾ ਫੈਸਲਾ | D5 Channel Punjabi

ਅਸੀਰੀ ਨੇ ਰੱਖਿਆ ਸਕੱਤਰ ਨੂੰ ਰੱਖਿਆ ਸਹਿਯੋਗ ਬਾਰੇ ਬੁੱਧਵਾਰ ਨੂੰ ਆਯੋਜਿਤ ਭਾਰਤ-ਸਾਊਦੀ ਅਰਬ ਸਾਂਝੀ ਕਮੇਟੀ ਦੀ 5ਵੀਂ ਬੈਠਕ ਬਾਰੇ ਜਾਣਕਾਰੀ ਦਿੱਤੀ। ਸੰਯੁਕਤ ਸਕੱਤਰ (ਹਥਿਆਰਬੰਦ ਫੋਰਸ) ਦਿਨੇਸ਼ ਕੁਮਾਰ ਅਤੇ ਅਸੀਰੀ ਨੇ ਭਾਰਤ-ਸਾਊਦੀ ਅਰਬ ਸੰਯੁਕਤ ਕਮੇਟੀ ਦੀ ਬੈਠਕ ਦੀ ਸਾਂਝੇ ਰੂਪ ਵਿਚ ਪ੍ਰਧਾਨਗੀ ਕੀਤੀ ਸੀ। ਬੈਠਕ ਵਿਚ ਦੋਵਾਂ ਪੱਖਾਂ ਨੇ ਸਾਂਝੇ ਅਭਿਆਸ, ਮਹਾਰਤ ਵਾਲੇ ਖੇਤਰਾਂ ਵਿਚ ਆਦਾਨ-ਪ੍ਰਦਾਨ ਅਤੇ ਉਦਯੋਗ ਦੇ ਖੇਤਰ ਵਿਚ ਸਹਿਯੋਗ ਸਮੇਤ ਫੌਜੀ ਸੰਬੰਧਾਂ ਵਿਚ ਤਰੱਕੀ ਦੀ ਸਮੀਖਿਆ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button