
ਭਾਰਤ ਦੇਸ਼ ਦੀ ਹਾਕੀ ਖਿਡਾਰੀਆਂ ਦੀ ਟੀਮ ਇਕ ਵਾਰ ਫਿਰ ਜਾਪਾਨ ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਵਿਚ ਨੀਲੀ ਜਰਸੀ ਪਾ ਕੇ ਹੀ ਖੇਡੇਗੀ ।
ਮਿਲੀ ਜਾਣਕਾਰੀ ਅਨੁਸਾਰ ਕੁੱਝ ਸਮਾਂ ਪਹਿਲਾਂ ਹੀ ਹਾਕੀ ਇੰਡੀਆ ਵਲੋਂ ਜੋ ਭਾਰਤੀ ਹਾਕੀ ਖਿਡਾਰੀਆਂ ਦੀ ਜਰਸੀ ਦਾ ਰੰਗ ਨੀਲੇ ਤੋਂ ਬਦਲ ਕੇ ਸੰਗਤਰੀ ਕਰ ਦਿੱਤਾ ਗਿਆ ਸੀ ਦੇ ਕਾਰਨ ਕਾਫੀ ਵਿਵਾਦ ਵੀ ਪੈਦਾ ਹੋ ਗਿਆ ਸੀ ਅਤੇ ਸਾਰੇ ਪਾਸੇ ਅਜਿਹਾ ਕਰਨ ‘ਤੇ ਆਪਣਾ-ਆਪਣਾ ਤਰਕ ਆਧਾਰਤ ਵਿਰੋਧ ਕੀਤਾ ਜਾ ਰਿਹਾ ਸੀ ਤੇ ਰੰਗ ਬਦਲਣ ਦੇ ਚਲਦਿਆਂ ਨੀਦਰਲੈਂਡ ਅਤੇ ਬੈਲਜੀਅਮ ਵਿਚ ਖੇਡੇ ਗਏ ਹਾਕੀ ਵਿਸ਼ਵ ਕੱਪ ਦੌਰਾਨ ਪੁਰਸ਼ ਅਤੇ ਮਹਿਲਾ ਟੀਮਾਂ ਦੀ ਪ੍ਰਾਇਮਰੀ ਕਿੱਟ ਸੰਗਤਰੀ ਹੀ ਸੀ ।ਹਾਕੀ ਇੰਡੀਆ ਨੇ 27 ਜੁਲਾਈ ਨੂੰ ਜਰਸੀ ਬਦਲਣ ਦਾ ਕਾਰਨ ਦੱਸਦਿਆਂ ਕਿਹਾ ਸੀ ਕਿ ਅਜਿਹਾ ਨੀਲੇ ਰੰਗ ਦੇ ਟਰਫ਼ ਕਰਕੇ ਕੀਤਾ ਗਿਆ ਸੀ । ਨੀਲੀ ਜਰਸੀ ਦੇ ਕਾਰਨ ਭਾਰਤੀ ਖਿਡਾਰੀਆਂ ਨੂੰ ਆਪਣੇ ਸਾਥੀ ਖਿਡਾਰੀਆਂ ਨੂੰ ਦੇਖਣ ਵਿੱਚ ਦਿੱਕਤਾਂ ਆ ਰਹੀਆਂ ਸਨ । ਹਾਲਾਂਕਿ ਸਾਬਕਾ ਕਪਤਾਨਾਂ ਧਨਰਾਜ ਪਿਲੈ, ਵੀਰੇਨ ਰਾਸਕਿਨਹਾ, ਪਰਗਟ ਸਿੰਘ, ਅਜੀਤ ਪਾਲ ਸਿੰਘ ਅਤੇ ਵਾਸੂਦੇਵਨ ਭਾਸਕਰਨ ਨੇ ਇਸ ਬਦਲਾਅ ਦੀ ਤਿੱਖੀ ਆਲੋਚਨਾ ਕੀਤੀ ਸੀ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




