ਭਾਰਤੀ ਹਵਾਈ ਫੌਜ ‘ਚ ਰਾਫੇਲ ਦੀ ਐਂਟਰੀ ਤੋਂ ਧੋਨੀ ਉਤਸ਼ਾਹਿਤ, ਟਵਿਟਰ ‘ਤੇ ਜਤਾਈ ਖੁਸ਼ੀ
ਨਵੀਂ ਦਿੱਲੀ : ਭਾਰਤੀ ਹਵਾਈ ਫੌਜ ਲਈ ਅੱਜ ਇੱਕ ਇਤਿਹਾਸਿਕ ਦਿਨ ਹੈ। ਫ਼ਰਾਂਸ ਤੋਂ ਖਰੀਦੇ ਗਏ ਪੰਜੋ ਰਾਫੇਲ ਲੜਾਕੂ ਜਹਾਜ਼ ਜੋ ਦੁਨੀਆ ਦੇ ਸਭ ਤੋਂ ਆਧੁਨਿਕ ਲੜਾਕੂ ਜਹਾਜ਼ਾਂ ਵਿੱਚੋਂ ਇੱਕ ਹਨ ਉਨ੍ਹਾਂ ਨੂੰ ਰਸਮੀ ਤੌਰ ਤੋਂ ਹਵਾਈ ਫੌਜ ‘ਚ ਸ਼ਾਮਿਲ ਕੀਤਾ ਗਿਆ ਹੈ। ਇਸ ਨੂੰ ਲੈ ਕੇ ਅੰਬਾਲਾ ਏਅਰਬੇਸ ‘ਤੇ ਰਾਫੇਲ ਦੇ ਇੰਡਕਸ਼ਨ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ ਸੀ। ਜਿਸ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਫ਼ਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਵੀ ਮੌਜੂਦ ਰਹੇ।
🔴LIVE🔴ਸੁਮੇਧ ਸੈਣੀ ਦੇ ਲੱਗੇ ਪੰਜਾਬ ‘ਚ ਵੱਡੇ-ਵੱਡੇ ਪੋਸਟਰ, ਕੁੰਵਰ ਵਿਜੇ ਪ੍ਰਤਾਪ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ
ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇਸ ਗੱਲ ‘ਤੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾਈ ਹੈ। ਧੋਨੀ ਨੇ ਆਪਣੇ ਟਵਿਟਰ ਹੈਂਡਲ ਤੋਂ ਟਵੀਟ ਕੀਤਾ ਹੈ ਕਿ ‘ਜੰਗ ‘ਚ ਆਪਣੇ ਆਪ ਨੂੰ ਸਾਬਿਤ ਕਰ ਚੁੱਕੇ ਦੁਨੀਆ ਦੇ ਸਭ ਤੋਂ ਉੱਤਮ 4.5 ਜਨਰੈਸ਼ਨ ਦੇ ਲੜਾਕੂ ਜਹਾਜ਼ਾਂ ਦੇ ਸ਼ਾਮਿਲ ਹੋਣ ਦੇ ਨਾਲ ਹੀ ਇਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਚੰਗੇਰੇ ਫਾਇਟਰ ਪਾਇਲਟ ਵੀ ਮਿਲ ਗਏ ਹਨ।
ਸੁਮੇਧ ਸੈਣੀ ਮਾਮਲੇ ‘ਚ ਭਗਵੰਤ ਮਾਨ ਦਾ ਵੱਡਾ ਬਿਆਨ
ਸਾਡੇ ਕਾਬਿਲ ਪਾਇਲਟਾਂ ਦੇ ਹੱਥਾਂ ਅਤੇ ਭਾਰਤੀ ਹਵਾਈ ਫੌਜ ਦੇ ਵੱਖ – ਵੱਖ ਜਹਾਜ਼ਾਂ ਦੇ ਵਿੱਚ ਇਸ ਜਹਾਜ਼ ਦੀ ਤਾਕਤ ਹੋਰ ਜ਼ਿਆਦਾ ਵਧੇਗੀ। ਦੱਸ ਦਈਏ ਕਿ ਮਹਿੰਦਰ ਸਿੰਘ ਧੋਨੀ ਇੰਡੀਅਨ ਟੈਰੀਟੋਰੀਅਲ ਆਰਮੀ ‘ਚ ਲੈਫਟੀਨੈਂਟ ਕਰਨਲ ਵੀ ਹੈ। ਉਨ੍ਹਾਂ ਨੂੰ 2011 ‘ਚ ਇਹ ਰੈਂਕ ਦਿੱਤਾ ਗਿਆ ਸੀ ਅਤੇ ਇਸ ਦੇ ਲਈ ਧੋਨੀ ਕਈ ਵਾਰ ਅਭਿਆਸ ਵੀ ਕਰ ਚੁੱਕੇ ਹਨ।
With the Final Induction Ceremony the world’s best combat proven 4.5Gen fighter plane gets the world’s best fighter pilots. In the hands of our pilots and the mix of different aircrafts with the IAF the potent bird’s lethality will only increase.
— Mahendra Singh Dhoni (@msdhoni) September 10, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.