Breaking NewsD5 specialNewsSports

ਭਾਰਤੀ ਵੇਟਲਿਫਟਰ ਹਰਸ਼ਦਾ ਗਰੁੜ ਨੇ ਏਸ਼ਿਆਈ ਯੁਵਾ ਅਤੇ ਜੂਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ ‘ਚ ਜਿੱਤਿਆ ਗੋਲਡ ਮੈਡਲ

ਨਵੀਂ ਦਿੱਲੀ : ਭਾਰਤੀ ਵੇਟਲਿਫਟਰ ਹਰਸ਼ਦਾ ਗਰੁੜ ਨੇ ਤਾਸ਼ਕੰਦ ਵਿਚ ਏਸ਼ਿਆਈ ਯੁਵਾ ਅਤੇ ਜੂਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦਾ 45 ਕਿਲੋਗ੍ਰਾਮ ਵਰਗ ਦਾ ਗੋਲਡ ਮੈਡਲ ਜਿੱਤਿਆ। ਭਾਰਤ ਦੀ ਇਸ 18 ਸਾਲਾ ਵੇਟਲਿਫਟਰ ਨੇ ਕੁੱਲ 157 ਕਿਲੋਗ੍ਰਾਮ ( 69 ਕਿਲੋਗ੍ਰਾਮ ਤੇ 88 ਕਿਲੋਗ੍ਰਾਮ), ਭਾਰ ਚੁੱਕ ਕੇ ਗੋਲਡ ਮੈਡਲ ਆਪਣੇ ਨਾਂ ਕੀਤਾ।

Sidhu Moosewala ਦੇ ਕਾਤਲਾਂ ਦਾ Encounter Live | Amritsar Live | D5 Channel Punjabi

ਉਨ੍ਹਾਂ ਨੇ ਮਈ ਵਿਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਖ਼ਿਤਾਬ ਜਿੱਤਣ ਦੌਰਾਨ ਚੁੱਕੇ 153 ਕਿਲੋਗ੍ਰਾਮ (70 ਕਿਲੋਗ੍ਰਾਮ ਤੇ 83 ਕਿਲੋਗ੍ਰਾਮ) ਵਜ਼ਨ ਤੋਂ ਚਾਰ ਕਿੱਲੋ ਵਜ਼ਨ ਵੱਧ ਚੁੱਕਿਆ। ਭਾਰਤ ਦੀ ਸੌਮਿਆ ਦਲਵੀ ਨੇ 45 ਕਿਲੋਗ੍ਰਾਮ ਯੁਵਾ ਵਰਗ ਵਿਚ 145 ਕਿਲੋਗ੍ਰਾਮ (63 ਕਿਲੋਗ੍ਰਾਮ ਤੇ 82 ਕਿਲੋਗ੍ਰਾਮ) ਭਾਰ ਚੁੱਕ ਕੇ ਕਾਂਸੇ ਦਾ ਮੈਡਲ ਜਿੱਤਿਆ। ਮਰਦਾਂ ਦੇ 49 ਕਿਲੋਗ੍ਰਾਮ ਯੁਵਾ ਵਰਗ ਵਿਚ ਐੱਲ ਧਨੁਸ਼ ਨੇ 85 ਕਿਲੋਗ੍ਰਾਮ ਵਜ਼ਨ ਚੁੱਕ ਕੇ ਸਨੈਚ ਵਰਗ ਵਿਚ ਕਾਂਸੇ ਦਾ ਮੈਡਲ ਜਿੱਤਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button