Breaking NewsD5 specialNewsSportsTop News

ਭਾਰਤੀ ਵੇਟਲਫਿਟਰ ਮੀਰਾਬਾਈ ਚਾਨੂ ਨੇ ਇਕ ਵਾਰ ਫ਼ਿਰ ਰੱਚਿਆ ਇਤਿਹਾਸ, ਜਿੱਤਿਆ ਸੋਨ ਤਮਗਾ

ਨਵੀਂ ਦਿੱਲੀ: ਭਾਰਤੀ ਮਹਿਲਾਂ ਵੇਟਲਫਿਟਰ ਮੀਰਾਬਾਈ ਚਾਨੂ ਨੇ ਰਾਸ਼ਟਰਮੰਡਲ ਖੇਡਾਂ-2022 ਵਿਚ ਸ਼ਨੀਵਾਰ ਨੂੰ 49 ਕਿ. ਗ੍ਰਾ. ਭਾਰ ਵਰਗ ਵਿਚ ਸੋਨ ਤਮਗਾ ਜਿੱਤ ਲਿਆ ਹੈ।ਰਾਸ਼ਟਰਮੰਡਲ ਖੇਡਾਂ-2022 ਵਿਚ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤਣ ਵਾਲੀ ਖਿਡਾਰੀ ਬਣ ਗਈ ਹੈ।ਮੀਰਾਬਾਈ ਚਾਨੂ ਹੁਣ ਤੱਕ ਰਾਸ਼ਟਰਮੰਡਲ ਖੇਡਾਂ ਵਿਚ ਲਗਾਤਾਰ ਤੀਜਾ ਤਮਗਾ ਜਿੱਤ ਚੁੱਕੀ ਹੈ।ਮੀਰਾਬਾਈ ਚਾਨੂ ਨੇ ਫਾਈਨਲ ਵਿਚ ਸਨੈਚ ਦੀ ਦੂਜੀ ਕੋਸ਼ਿਸ਼ ਵਿਚ 88 ਕਿ. ਗ੍ਰਾ. ਦੇ ਨਾਲ ਨਵਾਂ ਰਾਸ਼ਟਰੀ ਤੇ ਰਾਸ਼ਟਰਮੰਡਲ ਰਿਕਾਰਡ ਬਣਾਇਆ।

ਦੇਖੋ ਕਿਵੇਂ ਭੁੱਨਿਆ ਆਮ ਆਦਮੀ ਪਾਰਟੀ ਦਾ ਲੀਡਰ | D5 Channel Punjabi

ਇਸ ਤੋਂ ਬਾਅਦ ਉਸ ਨੇ ਕਲੀਨ ਐਂਡ ਜਰਕ ਨੂੰ ਵੀ ਇਕਪਾਸੜ ਜਿੱਤਦੇ ਹੋਏ ਪਹਿਲੀ ਕੋਸ਼ਿਸ਼ ਵਿਚ 109 ਕਿ.ਗ੍ਰਾ. ਭਾਰ ਚੁੱਕ ਕੇ ਦੇਸ਼ ਦਾ ਪਹਿਲਾ ਸੋਨ ਤਮਗਾ ਪੱਕਾ ਕੀਤਾ। ਉਹ ਇੰਨੇ ’ਤੇ ਵੀ ਨਹੀਂ ਰੁਕੀ ਤੇ ਆਪਣੇ ਹੀ ਪ੍ਰਦਰਸ਼ਨ ਨੂੰ ਬਿਹਤਰ ਕਰਦੇ ਹੋਏ ਟੋਕੀਓ 2020 ਦੀ ਚਾਂਦੀ ਤਮਗਾ ਜੇਤੂ ਨੇ ਦੂਜੀ ਕੋਸ਼ਿਸ਼ ਵਿਚ 113 ਕਿਲੋ ਭਾਰ ਚੱਕਿਆ। ਉਹ ਤੀਜੀ ਕੋਸ਼ਿਸ਼ ਅਸਫਲ ਰਹੀ ਪਰ ਉਸ ਨਾਲ ਫਰਕ ਨਹੀਂ ਪਿਆ ਕਿਉਂਕਿ 201 ਕਿਲੋ ਦੇ ਸੁਨਹਿਰੀ ਪ੍ਰਦਰਸ਼ਨ ਦੇ ਨਾਲ ਉਹ ਪੋਡੀਅਮ ’ਤੇ ਪਹਿਲੇ ਸਥਾਨ’ਤੇ ਰਹੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button