ਭਾਰਤੀ ਮੂਲ ਦੀਆਂ ਦੋ ਮਹਿਲਾਵਾਂ ਨੂੰ ਡੋਨਾਲਡ ਟਰੰਪ ਨੇ ਸੌਂਪੀ ਵੱਡੀ ਜ਼ਿੰਮੇਵਾਰੀ
ਨਿਊਯਾਰਕ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੀ ਮਹਿਲਾ ਵਕੀਲ ਸਰਿਤਾ ਕੋਮਿਤਾਰੇੱਡੀ ਨੂੰ ਨਿਊਯਾਰਕ ਦੇ ਫੈਡਰਲ ਡਿਸਟ੍ਰਿਕਟ ਕੋਰਟ ਦਾ ਜੱਜ ਬਣਾਉਣ ਤੋਂ ਬਾਅਦ ਹੁਣ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਮਨੀਸ਼ਾ ਸਿੰਘ ਨੂੰ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ( OCD ) ਵਿੱਚ ਆਪਣੇ ਦੂਤ ਪਦ ਲਈ ਨਾਮਿਤ ਕੀਤਾ ਹੈ।
Patiala Breaking News: ਪਟਿਆਲਾ ‘ਚ ਕਰੋਨਾ ਵਾਇਰਸ ਨਾਲ ਇਕ ਵਿਅਕਤੀ ਦੀ ਮੌਤ, ਇਲਾਕਾ ਸੀਲ
ਵਹਾਈਟ ਹਾਊਸ ਵੱਲੋਂ ਸੀਨੇਟ ਨੂੰ ਭੇਜੇ ਗਏ ਨਾਮਾਂਕਨ ਦੇ ਅਨੁਸਾਰ ਸਿੰਘ ਅਜੇ ਵਿਦੇਸ਼ ਮੰਤਰਾਲੇ ‘ਚ ਆਰਥਿਕ ਅਤੇ ਪੇਸ਼ੇਵਰ ਮਾਮਲੇ ਦੀ ਸਹਾਇਕ ਸਕੱਤਰ ਹੈ। ਸਿੰਘ ਓਈਸੀਡੀ ‘ਚ ਅਮਰੀਕਾ ਦੀ ਤਰਜਮਾਨੀ ਕਰੇਗੀ। ਉਨ੍ਹਾਂ ਦੀ ਰੈਂਕ ਰਾਜਦੂਤ ਦੇ ਬਰਾਬਰ ਹੋਵੇਗੀ। ਪੈਰਿਸ ਸਥਿਤ ਓਈਸੀਡੀ ਆਰਥਿਕ ਤਰੱਕੀ ਅਤੇ ਵਿਸ਼ਵ ਵਪਾਰ ਨੂੰ ਵਧਾਵਾ ਦੇਣ ਵਾਲਾ ਇੱਕ ਅੰਤਰ ਸਰਕਾਰੀ ਆਰਥਿਕ ਸੰਗਠਨ ਹੈ। 36 ਦੇਸ਼ ਇਸਦੇ ਮੈਂਬਰ ਹਨ। ਟਰੰਪ ਨੇ 27 ਅਪ੍ਰੈਲ ਨੂੰ ਹੀ ਸਿੰਘ ਨੂੰ ਇਸ ਪਦ ਲਈ ਨਾਮਿਤ ਕਰਨ ਦੀ ਇੱਛਾ ਪ੍ਰਗਟਾਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.