ਚੰਡੀਗੜ੍ਹ: ਭਾਰਤੀ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤ ਕੇ ਇਕ ਨਵਾਂ ਰਿਕਰਡ ਆਪਣੇ ਨਾਅ ਕਰ ਲਿਆ ਹੈ। ਉਹ ਭਾਰਤੀ ਦੇਸ਼ ਦੇ ਅਜਿਹੇ ਖਿਡਾਰੀ ਬਨ੍ਹ ਗਏ ਜਿਨ੍ਹਟ ਹਰ ਸਪੋਰਟਸ ਇਵੈਂਟ ‘ਚ ਮੈਡਲ ਜਿੱਤ ਚੁੱਕੇ ਹਨ। ਨੀਰਜ ਚੋਪੜਾ ਨੇ ਸੋਮਵਾਰ ਨੂੰ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਪਾਕਿਸਤਾਨ ਦੇ ਅਰਸ਼ਦ ਨਦੀਮ ਨੂੰ ਇਕ ਮੀਟਰ ਦੇ ਫਰਕ ਨਾਲ ਜੈਵਲਿਨ ਥਰੋਅ ਵਿਚ ਹਰਾ ਕੇ ਗੋਲਡ ਮੈਡਲ ਜਿੱਤਿਆ।
The talented @Neeraj_chopra1 exemplifies excellence. His dedication, precision and passion make him not just a champion in athletics but a symbol of unparalleled excellence in the entire sports world. Congrats to him for winning the Gold at the World Athletics Championships. pic.twitter.com/KsOsGmScER
— Narendra Modi (@narendramodi) August 28, 2023
ਗੋਲਡ ਮੈਡਲ ਜਿੱਤਣ ਤੇ ਦੇਸ਼ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨੀਰਜ ਚੋਪੜਾ ਨੂੰ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਨੀਰਜ ਚੋਪੜਾ ਨੂੰ ਸੋਨ ਤਮਗਾ ਜਿੱਤਣ ਤੇ ਵਧਾਈ ਦਿੱਤੀ ਹੈ। ਉਨ੍ਹਾਂ ਆਪਣੀ ਵਧਾਈ ਸੰਦੇਸ਼ ‘ਚ ਲਿਖਿਆ ਕਿ “ਬੁੱਢਾਪੈਸਟ ‘ਚ ਚੱਲ ਰਹੀ ਵਿਸ਼ਵ ਅਥਲੈਟਿਕ ਚੈਪੀਅਨਸ਼ਿਪ ‘ਚ ਭਾਰਤ ਵੱਲੋਂ ਨੀਰਜ ਚੋਪੜਾ ਨੇ ਇਤਿਹਾਸ ਰਚ ਦਿੱਤਾ ਹੈ…ਨੀਰਜ ਨੇ 88.17 ਮੀਟਰ ਦੂਰ ਨੇਜਾ ਸੁੱਟ ਕੇ ਸੋਨ ਤਮਗਾ ਭਾਰਤ ਦੇ ਨਾਮ ਕੀਤਾ ਹੈ…ਦੇਸ਼ ਨੂੰ ਨੀਰਜ ‘ਤੇ ਹਮੇਸ਼ਾ ਮਾਣ ਹੈ …ਚੱਕਦੇ ਇੰਡੀਆ..।”
ਬੁੱਢਾਪੈਸਟ ‘ਚ ਚੱਲ ਰਹੀ ਵਿਸ਼ਵ ਅਥਲੈਟਿਕ ਚੈਪੀਅਨਸ਼ਿਪ ‘ਚ ਭਾਰਤ ਵੱਲੋਂ ਨੀਰਜ ਚੋਪੜਾ ਨੇ ਇਤਿਹਾਸ ਰਚ ਦਿੱਤਾ ਹੈ…ਨੀਰਜ ਨੇ 88.17 ਮੀਟਰ ਦੂਰ ਨੇਜਾ ਸੁੱਟ ਕੇ ਸੋਨ ਤਮਗਾ ਭਾਰਤ ਦੇ ਨਾਮ ਕੀਤਾ ਹੈ…ਦੇਸ਼ ਨੂੰ ਨੀਰਜ ‘ਤੇ ਹਮੇਸ਼ਾ ਮਾਣ ਹੈ …
ਚੱਕਦੇ ਇੰਡੀਆ.. pic.twitter.com/17OGvy0Cz1
— Bhagwant Mann (@BhagwantMann) August 28, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.