Breaking NewsD5 specialIndiaNewsPunjab

ਭਾਰਤੀ ਕਿਸਾਨ ਯੂਨੀਅਨ ਨੇ ਰਾਸ਼ਟਰੀ ਪ੍ਰਧਾਨ ਭੂਪਿੰਦਰ ਸਿੰਘ ਮਾਨ ਨਾਲੋਂ ਤੋੜਿਆ ਨਾਤਾ

ਪਟਿਆਲਾ :  ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਭੂਪਿੰਦਰ ਸਿੰਘ ਮਾਨ ਲਈ ਇੱਕ ਨਵੀਂ ਮੁਸੀਬਤ ਖੜੀ ਹੋ ਗਈ ਹੈ। ਮਾਨ ਤੋਂ ਉਨ੍ਹਾਂ ਦੀ ਯੂਨੀਅਨ ਦੀ ਪੰਜਾਬ ਇਕਾਈ ਨੇ ਨਾਤਾ ਤੋੜ ਲਿਆ ਹੈ। ਸੁਪ੍ਰੀਮ ਕੋਰਟ ਵੱਲੋਂ ਬਣਾਈ ਗਈ ਚਾਰ ਮੈਂਬਰੀ ਕਮੇਟੀ ‘ਚ ਸ਼ਾਮਿਲ ਹੋਣ ‘ਤੇ ਯੂਨੀਅਨ ਦੇ ਨੇਤਾ ਉਨ੍ਹਾਂ ਤੋਂ ਖਫਾ ਹੋ ਗਏ। ਯੂਨੀਅਨ ਨੇਤਾਵਾਂ ਨੇ ਵੀਰਵਾਰ ਨੂੰ ਖੰਨਾ ‘ਚ ਕੋਰ ਕਮੇਟੀ ਦੀ ਬੈਠਕ ਬੁਲਾ ਕੇ ਫੈਸਲਾ ਲਿਆ ਹੈ। ਇਹ ਫੈਸਲਾ ਯੂਨੀਅਨ ਦੇ ਪ੍ਰਦੇਸ਼ ਪ੍ਰਧਾਨ ਬਲਦੇਵ ਸਿੰਘ ਮਿਆਂਪੁਰ ਦੀ ਅਗਵਾਈ ਵਿੱਚ ਹੋਈ ਬੈਠਕ ‘ਚ ਲਿਆ ਗਿਆ। ਬਲਦੇਵ ਸਿੰਘ ਨੇ ਕਿਹਾ ਕਿ ਯੂਨੀਅਨ ਦੇਸ਼ ਦੀਆਂ 40 ਕਿਸਾਨ ਜਥੇਬੰਦੀਆਂ ਵੱਲੋਂ ਲੜੀ ਜਾ ਰਹੀ ਲੜਾਈ ਦਾ ਸਮਰਥਨ ਕਰਦੀ ਹੈ।

ਚੱਲਦੀ ਬੱਸ ‘ਚੋਂ ਲਾਈਵ ਹੋਏ ਕਿਸਾਨ, ਮੀਟਿੰਗ ਤੋਂ ਪਹਿਲਾਂ ਕੇਂਦਰ ਨੂੰ ਦਿੱਤਾ ਝਟਕਾ !

ਖੇਤੀਬਾੜੀ ਕਾਨੂੰਨਾਂ ਦੇ ਰੱਦ ਹੋਣ ਤੱਕ ਯੂਨੀਅਨ ਇਸ ਸੰਘਰਸ਼ ‘ਚ ਸ਼ਾਮਿਲ ਰਹੇਗੀ। ਸੁਪ੍ਰੀਮ ਕੋਰਟ ਦੇ ਵੱਲੋਂ ਇਸ ਮਸਲੇ ਦੇ ਹੱਲ ਲਈ ਬਣਾਈ ਚਾਰ ਮੈਂਬਰੀ ਕਮੇਟੀ ‘ਚ ਮਾਨ ਸ਼ਾਮਿਲ ਕੀਤੇ ਗਏ ਸਨ। ਮਾਨ ਨੇ ਇਸਨੂੰ ਲੈ ਕੇ ਯੂਨੀਅਨ ਦੇ ਨਾਲ ਕੋਈ ਸਲਾਹ – ਮਸ਼ਵਰਾ ਨਹੀਂ ਕੀਤਾ। ਇਹ ਉਨ੍ਹਾਂ ਦਾ ਆਪਣਾ ਨਿੱਜੀ ਫੈਸਲਾ ਹੈ। ਇਸ ਤੋਂ ਉਨ੍ਹਾਂ ਦੀ ਕੇਂਦਰ ਸਰਕਾਰ ਦੇ ਨਾਲ ਮਿਲੀਭੁਗਤ ਦਾ ਪ੍ਰਮਾਣ ਮਿਲਦਾ ਹੈ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਇਕਾਈ ਨੇ ਉਨ੍ਹਾਂ ਤੋਂ ਨਾਤਾ ਤੋੜ ਲਿਆ ਹੈ। ਬਲਦੇਵ ਸਿੰਘ ਅਨੁਸਾਰ ਯੂਨੀਅਨ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨੇ ਖੇਤੀ ਕਨੂੰਨ ਵਾਪਸ ਨਹੀਂ ਲੈਂਦੀ, ਉਨ੍ਹਾਂ ਦਾ ਸੰਗਠਨ ਸੰਘਰਸ਼ਸ਼ੀਲ ਸੰਗਠਨਾਂ  ਦੇ ਨਾਲ ਰਹੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button