ਭਾਗਾਂ ਵਾਲਾ ਕਰ ਗਿਆ ਆਪਣੇ ਨਾਂਅ-‘ਮਾਈ ਲੋਟੋ’
‘ਮਾਂ ਦਿਵਸ’ ਤੋਂ ਪਹਿਲੀ ਰਾਤ 10.5 ਮਿਲੀਅਨ ਡਾਲਰ ਦਾ ਨਿਕਲ ਗਿਆ ਪਹਿਲਾ ਇਨਾਮ
ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : 14 ਮਈ ਨੂੰ ‘ਇੰਟਰਨੈਸ਼ਨਲ ਮਦਰ ਡੇਅ’ (ਅੰਤਰਰਾਸ਼ਟਰੀ ਮਾਂ ਦਿਵਸ) ਮਨਾਇਆ ਜਾ ਰਿਹਾ ਹੈ। ਨਿਊਜ਼ੀਲੈਂਡ ਦੇ ਵਿਚ ਹਰ ਸ਼ਨੀਵਾਰ ਅਤੇ ਬੁੱਧਵਾਰ ਨੂੰ ਲਾਟਰੀ ਦੇ ਨਤੀਜੇ ‘ਲੋਟੋ’ ਲਾਟਰੀ ਰਾਹੀਂ ਨਿਕਲਦੇ ਹਨ ਅਤੇ ਭਾਗਸ਼ਾਲੀ ਇਸਦੇ ਜੇਤੂ ਬਣਦੇ ਹਨ। ਅੱਜ ਦਾ ਪਹਿਲਾ ਇਨਾਮ ਵੱਡਾ ਹੋ ਕੇ 10 ਮਿਲੀਅਨ ਤੱਕ ਪਹੁੰਚ ਗਿਆ ਸੀ ਅਤੇ ਲੋਕਾਂ ਨੇ ਢੇਰ ਸਾਰੇ ਡਾਲਰਾਂ ਦੀਆਂ ਟਿਕਟਾਂ ਖਰੀਦ ਕੇ ਆਪਣੀਆਂ ਮਾਵਾਂ ਨੂੰ ਵੀ ਸੌਗਾਤ ਵਜੋਂ ਦਿੱਤੀਆਂ ਸਨ ਤਾਂ ‘ਮਾਂ ਦਿਵਸ’ ਵਾਲੇ ਦਿਨ ਸ਼ਾਇਦ ਲਕਸ਼ਮੀ ਲੋਟੋ ਦੀ ਸਵਾਰੀ ਕਰਕੇ ਆ ਜਾਵੇ। ਅੱਜ ਜਿਸ ਵਿਅਕਤੀ ਨੇ ਆਨ ਲਾਈਨ ਟਿਕਟ ਲਈ ਹੈ ਉਸਨੇ ਲਗਦਾ ਹੈ ਸਿੱਧੇ-ਸਿੱਧੇ ਜਿਹੇ ਨੰਬਰ ਪਾ ਕੇ ਕਿਸਮਤ ਅਜ਼ਮਾਈ ਕੀਤੀ ਅਤੇ ਉਹ 10.5 ਮਿਲੀਅਨ ਦਾ ਪਹਿਲਾ ਇਨਾਮ ਜਿੱਤ ਕੇ ਰਾਤੋ-ਰਾਤ ਅਮੀਰਾਂ ਦੀ ਲਿਸਟ ਵਿਚ ਆ ਗਿਆ।
ਪੰਜਾਬ ਪੁਲਿਸ ਦਾ ਨਵਾਂ ਫਰਮਾਨ, ਮੋਟਰਸਾਈਕਲ-ਸਕੂਟੀ ਚਾਲਕ ਹੋ ਜਾਣ ਸਾਵਧਾਨ, ਵਹੀਕਲ ਹੋਵੇਗਾ ਜ਼ਬਤ D5 Channel Punjabi
ਉਸਨੇ 7,16,17,18,19 ਅਤੇ 34 ਨੰਬਰ ਪਾਇਆ ਸੀ ਅਤੇ ਬੋਨਸ ਨੰਬਰ 26 ਰੱਖਿਆ ਹੋਇਆ ਸੀ। ਪਾਵਰ ਬਾਲ ਉਸਨੇ ਨੰਬਰ 3 ਚੁਣਿਆ ਹੋਇਆ ਸੀ। ਇਸ ਸਾਲ 8 ਵਾਰ ਵੱਡੇ ਇਨਾਮ ਨਿਕਲ ਚੁੱਕੇ ਹਨ ਅਤੇ 7 ਵਾਰੀ ਟਿਕਟ ਆਨ ਲਾਈਨ ਹੀ ਖਰੀਦੀ ਗਈ ਸੀ।
ਕਿੱਥੇ ਜਾਂਦਾ ਲੋਟੋ ਦਾ ਮੁਨਾਫਾ: ਇਸ ਲਾਟਰੀ ਦਾ ਪੈਸਾ ‘ਕੀਵੀਜ਼ ਹੈਲਪ ਅਦਰ ਕੀਵੀਜ਼’ ਮਤਲਬ ਕਿ ਨਿਊਜ਼ੀਲੈਂਡਰ ਆਪਣੇ ਦੂਸਰੇ ਨਿਊਜ਼ੀਲੈਡਰ ਭਾਈਚਾਰੇ ਦੀ ਸੇਵਾ ਲਈ ਇਹ ਪੈਸਾ ਵਰਤਦੇ ਹਨ। ਇਕ ਡਾਲਰ ਦੇ ਵਿਚੋਂ 23 ਸੈਂਟਰ ਗ੍ਰਾਂਟ ਬੋਰਡ ਕੋਲ ਜਾਂਦਾ ਹੈ, 12 ਸੈਂਟ ਟੈਕਸ ਦਿੱਤਾ ਜਾਂਦਾ, 5 ਸੈਂਟ ਟਿਕਟਾਂ ਵੇਚਣ ਵਾਲਿਆਂ ਲਈ ਕਮਿਸ਼ਨ, 5 ਸੈਂਟ ਰੱਖ-ਰਖਾਵ ਖਰਚਾ ਅਤੇ ਬਾਕੀ ਬਚੇ 55 ਸੈਂਟ ਇਨਾਮਾਂ ਦੇ ਰੂਪ ਵਿਚ ਵੰਡੇ ਜਾਂਦੇ ਹਨ। ਸੋ ਇਸ ਤਰ੍ਹਾਂ ਸਾਰੇ ਦਾ ਸਾਰਾ ਪੈਸਾ ਕਿਸੇ ਵਰਤ ਲਿਆ ਜਾਂਦਾ ਹੈ, ਕੋਈ ਲਾਭ ਵੱਖਰਾ ਨਹੀਂ ਰੱਖਿਆ ਜਾਂਦਾ।
ਔਰਤਾਂ ਦੀ ਵੀਡੀਓ ਵਾਇਰਲ! ਫਸ ਗਿਆ ਸਪੀਕਰ ਸੰਧਵਾ, ਇਲਾਕੇ ’ਚ ਚੱਲ ਰਿਹਾ ਗ਼ਲਤ ਕੰਮ || D5 Channel Punjabi
ਇਤਿਹਾਸ: ਨਿਊਜ਼ੀਲੈਂਡ ਦੇ ਵਿਚ ਲੋਟੋ ਦਾ ਪਹਿਲਾ ਇਨਾਮ 1 ਅਗਸਤ 1987 ਨੂੰ 359,808 ਡਾਲਰ ਦਾ ਨਿਕਲਿਆ ਸੀ। 22 ਜੁਲਾਈ 1987 ਨੂੰ ਟਿਕਟਾਂ ਦੀ ਵਿਕਰੀ ਸ਼ੁਰੂ ਹੋਈ ਸੀ ਅਤੇ ਇਸ ਡ੍ਰਾਅ ਦੇ ਵਿਚ 1,028,024 ਡਾਲਰ ਇਕੱਠੇ ਹੋਏ ਸਨ। ਅਗਸਤ 2004 ਤੋਂ 4 ਜੁਲਾਈ 2015 ਤੱਕ ਲੋਟੋ ਟਿਕਟਾਂ ਦੇ ਇਨਾਮਾਂ ਤੋਂ ਇਲਾਵਾ ਇਕ ਹੋਰ ਭਾਗਸ਼ਾਲੀ ਨੂੰ ਟਿਕਟ ਦੇ 16 ਅੱਖਰੀ ਸੀਰੀਅਲ ਨੰਬਰ ਰਾਹੀਂ ਇਨਾਮੀ ਚਰਖੜੀ ਘੁੰਮਾਉਣ ਦਾ ਮੌਕਾ ਹੁੰਦਾ ਸੀ ਅਤੇ ਟੀ.ਵੀ. ਉਤੇ ਸਾਰਾ ਦ੍ਰਿਸ਼ ਆਉਂਦਾ ਹੁੰਦਾ ਸੀ। ਜੋ ਹੁਣ ਬੰਦ ਹੈ। ਟੀ.ਵੀ. ਉਤੇ ਪਹਿਲੀ ਅਨਾਊਂਸਮੈਂਟ ਕਰਨ ਵਾਲੀ ਟੀ.ਪੀ. ਪੇਸ਼ਕਾਰਾ ਐਨ ਵਿਲਸਨ ਵਿਆਹ ਬਾਅਦ ਐਨੀ ਸਟੈਂਡਫੋਰਡ ਹੈ ਅਤੇ ਪਰਿਵਾਰ ਸਮੇਤ ਮੈਲਬੌਰਨ ਰਹਿ ਰਹੀ ਹੈ, ਜੋ ਕਿ ਐਕਟਿੰਗ ਅਤੇ ਹੋਰ ਸ਼ੋਅ ਕਰਦੀ ਹੈ। ਦੂਜੇ ਟੀ. ਵੀ. ਪੇਸ਼ਕਾਰ ਡੱਗ ਹਾਰਵੀ ਨਿਊਜ਼ੀਲੈਂਡ ਹੀ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.