Breaking NewsD5 specialNewsPunjabTop News

ਭਗਵੰਤ ਮਾਨ ਦਾ ਸਾਥ ਦੇਣਗੇ ਸਿੱਧੂ

ਪਟਿਆਲਾ : ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੂਬੇ ‘ਚ ‘ਮਾਫੀਆ ਰਾਜ’ ਦੇ ਕਾਰਨ ਪਾਰਟੀ ਪੰਜਾਬ ਚੋਣ ਹਾਰੀ ਹੈ ਅਤੇ ਹੁਣ ਉਸਨੂੰ ਆਪਣੇ ਆਪ ਨੂੰ ਨਵੇਂ ਰੂਪ ‘ਚ ਢਾਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਛੋਟਾ ਭਰਾ ਅਤੇ ‘ਈਮਾਨਦਾਰ’ ਵਿਅਕਤੀ ਦੱਸਕੇ ਉਨ੍ਹਾਂ ਦੀ ਤਾਰੀਫ ਵੀ ਕੀਤੀ।

ਮਾਨ ਦਾ ਵੱਡਾ ਐਕਸ਼ਨ, ਵਿਧਾਇਕਾ ਦੀ ਖੋਹੀ ਸਕਿਉਰਟੀ, ਅਕਾਲੀ, ਕਾਂਗਰਸੀ ਤੇ ਬੀਜੇਪੀ ਲਾਏ ਖੂੰਜੇ

ਦੱਸ ਦਈਏ ਕਿ ਸਿੱਧੂ ਨੇ ਵੀਰਵਾਰ ਨੂੰ ਵਿਰੋਧੀ ਧਿਰ ਦੇ ਇਨ੍ਹਾਂ ਦੋਸ਼ਾਂ ਨੂੰ ਸਹੀ ਠਹਿਰਾਇਆ ਸੀ ਕਿ ਦਿੱਲੀ ਤੋਂ ਆਮ ਆਦਮੀ ਪਾਰਟੀ (ਆਪ) ਲੀਡਰਸ਼ਿਪ ਭਗਵੰਤ ਮਾਨ ਨੂੰ ਰਬੜ ਦਾ ਗੁੱਡਾ ਕਹਿ ਕੇ ਸੂਬੇ ‘ਚ ਸਰਕਾਰ ਚਲਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਾਨ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ‘ਤਿੱਖੀ ਨਿਘਾਰ’ ਆਈ ਹੈ।

ਸਾਬਕਾ ਮੰਤਰੀਆਂ ਤੇ ਵਿਧਾਇਕਾਂ ਨੂੰ ਵੱਡਾ ਝਟਕਾ, ਮੁੱਖ ਮੰਤਰੀ ਨੇ ਲਿਆ ਵੱਡਾ ਐਕਸ਼ਨ, ਘਰੋਂ ਬਾਹਰ ਆਉਣ ਹੋਇਆ ਔਖਾ

ਉਨ੍ਹਾਂ ਕਿਹਾ ਕਿ ਉਹ ਜੇ ਭਗਵੰਤ ਮਾਨ ਮਾਫੀਆ ਖ਼ਿਲਾਫ਼ ਲੜਦੇ ਹਨ ਤਾਂ ਉਹ ਉਨ੍ਹਾਂ ਦਾ ਸਮਰਥਨ ਕਰਨਗੇ। ਇਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੂਬਾ ਕਾਂਗਰਸ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਮੌਕੇ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ,‘ਉਹ(ਮਾਨ) ਇਮਾਨਦਾਰ ਵਿਅਕਤੀ ਹੈ।

ਲਓ ਜੀ! ਸਿੱਧੂ ਦੀ ਹੋ ਗਈ ਛੁੱਟੀ ? ਹਾਈਕਮਾਨ ਦਾ ਵੱਡਾ ਐਕਸ਼ਨ, ਭਾਜਪਾ ’ਚ ਹੋ ਸਕਦਾ ਹੈ ਸ਼ਾਮਿਲ?

ਸਿੱਧੂ ਨੇ ਬੀਤੇ ਦਿਨ ਸਾਬਕਾ ਵਿਧਾਇਕਾਂ ਨਵਤੇਜ ਸਿੰਘ ਚੀਮਾ ਅਤੇ ਅਸ਼ਵਨੀ ਸੇਖੜੀ ਦੇ ਨਾਲ ਇੱਥੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਅਤੇ ਮੀਟਿੰਗ ਦੌਰਾਨ ਸੂਬੇ ਦੀ ਕਾਨੂੰਨ ਵਿਵਸਥਾ ਸਮੇਤ ਕਈ ਮੁੱਦੇ ਉਠਾਏ। ਮੀਟਿੰਗ ਤੋਂ ਬਾਅਦ ਕਾਂਗਰਸੀ ਆਗੂ ਨੇ ਕਿਹਾ ਕਿ ਰਾਜਪਾਲ ਨੇ ਧੀਰਜ ਨਾਲ ਉਨ੍ਹਾਂ ਦੀ ਗੱਲ ਸੁਣੀ। ਸਿੱਧੂ ਨੇ ਕਿਹਾ ਸੀ ਕਿ ਉਨ੍ਹਾਂ ਭਖਦੇ ਮੁੱਦਿਆਂ ‘ਤੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button