Breaking NewsD5 specialNewsPunjab

ਬੰਦੇ ਨੇ ਸ਼ਰੇਆਮ ਘਰਵਾਲੀ ਦਾ ਦੇਖੋ ਕੀ ਕੀਤਾ ਹਾਲ, ਪੁਲਿਸ ਤੇ ਲੋਕ ਵੀ ਰਹੇ ਡਰਦੇ

ਸੁਨਾਮ : ਤੁਹਾਡੀ ਸਕਰੀਨ ‘ਤੇ ਦਿਖਾਈ ਦੇ ਰਹੀਆਂ ਇਹ ਤਸਵੀਰਾਂ ਕਿਸੇ ਫਿਲਮ ਦਾ ਸੀਨ ਨਹੀਂ ਸਗੋਂ ਪੰਜਾਬ ਦਾ ਹੀ ਸੀਨ ਹੈ। ਸੰਗਰੂਰ ਸ਼ਹਿਰ ਦੇ ਚੌਕ ‘ਚ ਐਤਵਾਰ ਸਵੇਰੇ ਉਸ ਸਮੇਂ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਛਾਜਲੀ ਪਿੰਡ ਤੋਂ ਇਕ ਰੇਹੜੀ ਚਾਲਕ ਵਿਅਕਤੀ ਨੇ ਆਪਣੀ ਪਤਨੀ ਨੂੰ ਵਿਚਕਾਰ ਸੜਕ ਦੇ ਕੁੱਟਿਆ ਤੇ ਉਸ ‘ਤੇ ਤੇਜ਼ਧਾਰ ਦਾਤਰ ਨਾਲ ਹਮਲਾ ਕਰ ਦਿੱਤਾ। ਉਕਤ ਔਰਤ ਆਪਣੇ ਪਤੀ ਤੋਂ ਵੱਖ ਹੋ ਕੇ ਕਿਸੇ ਹੋਰ ਵਿਅਕਤੀ ਨਾਲ ਸੁਨਾਮ ‘ਚ ਆ ਕੇ ਰਹਿਣ ਲੱਗੀ ਸੀ।

ਮਾਫ਼ੀਆ ਨੂੰ ਲੈ ਕੇ ਹਾਈਕੋਰਟ ਸਖ਼ਤ, ਪੰਜਾਬ ਸਰਕਾਰ ਨੂੰ ਵੱਡਾ ਝਟਕਾ, ਹੁਣ ਨਹੀਂ ਬਚਣਗੇ ਆਹ ਲੋਕ

ਗੁੱਸੇ ‘ਚ ਆਏ ਪਤੀ ਨੇ ਪਤਨੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਨਸ਼ੇ ‘ਚ ਧੁੱਤ ਪਤੀ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਮੋਟਰਸਾਈਕਲ ਰੇਹੜੀ ‘ਤੇ ਉਹ ਪਤਨੀ ਨੂੰ ਲੰਮੇ ਪਾ ਕੇ ਵਾਪਸ ਆਪਣੇ ਘਰ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਤਨੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੇ ਦਾਤਰ ਨਾਲ ਹਮਲਾ ਕਰਨ ਤੋਂ ਭੜਕੇ ਲੋਕਾਂ ਦੀ ਭੀੜ ਨੇ ਔਰਤ ਦੇ ਪਤੀ ਨੂੰ ਦਬੋਚ ਲਿਆ ਤੇ ਉਸ ਦੀ ਚੰਗੀ ਕੁੱਟਮਾਰ ਕੀਤੀ।

🔴 LIVE 🔴ਖਾਲਿਸਤਾਨ ਦੇ ਨਾਮ ‘ਤੇ ਪੰਜਾਬ ‘ਚ ਵੱਡੇ ਕਾਂਡ! ਪੰਜਾਬ ‘ਤੇ ਚਾਰੋ ਪਾਸੋਂ ਹੋਏ ਹਮਲੇ! ਨਹੀਂ ਟਲਦਾ ਬਾਜਵਾ,

ਦੋਵਾਂ ਨੂੰ ਗੰਭੀਰ ਹਾਲਤ ‘ਚ ਸਿਵਲ ਹਸਪਤਾਲ ਸੁਨਾਮ ‘ਚ ਭਰਤੀ ਕਰਵਾਇਆ ਹੈ। ਪੁਲਿਸ ਵਾਲੇ ਵੀ ਮੌਕੇ ‘ਤੇ ਮੌਜੂਦ ਸਨ ਪਰ ਉਨ੍ਹਾਂ ਵੀ ਔਰਤ ਨੂੰ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਐੱਸਐੱਮਓ ਡਾ. ਸੰਜੈ ਕਾਮਰਾ ਨੇ ਦੱਸਿਆ ਕਿ ਔਰਤ ਬੀਰਪਾਲ ਕੌਰ ਦੀ ਹਾਲਤ ਠੀਕ ਹੈ ਜਦੋਂਕਿ ਉਸ ਦੇ ਪਤੀ ਅਜੈਬ ਸਿੰਘ ਨੂੰ ਇਲਾਜ ਤੋਂ ਬਾਅਦ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button