ਬਜ਼ੁਰਗ ਵਿਅਕਤੀ ਨੂੰ ਹੋ ਰਹੀ ਸੀ ਚੱਲਣ ‘ਚ ਮੁਸ਼ਕਿਲ, ਪੁਲਿਸ ਅਫ਼ਸਰ ਨੇ ਪਿੱਠ ਤੇ ਚੁੱਕਿਆ ਅਤੇ….
ਬੀਜਿੰਗ : ਕਹਿੰਦੇ ਹਨ ਕਿ ਬੁਢਾਪੇ ‘ਚ ਸਾਡਾ ਸਰੀਰ ਓਨਾ ਸਾਥ ਨਹੀਂ ਦਿੰਦਾ, ਜਿੰਨਾ ਕਿ ਜਵਾਨੀ ‘ਚ ਦਿੰਦਾ ਹੈ। ਵੱਧਦੀ ਉਮਰ ਦੇ ਨਾਲ ਸਾਡੀਆਂ ਹੱਡੀਆਂ ਵੀ ਕਮਜ਼ੋਰ ਹੋ ਜਾਂਦੀਆਂ ਹਨ, ਜਿਸਦੇ ਨਾਲ ਕਿ ਤੁਰਨ ਫਿਰਨ ‘ਚ ਕਾਫ਼ੀ ਮੁਸ਼ਕਿਲ ਹੁੰਦੀ ਹੈ। ਇਸ ‘ਚ ਅਜਿਹਾ ਹੀ ਇੱਕ ਵੀਡੀਓ ਇਨੀਂ ਦਿਨੀ ਸੋਸ਼ਲ ਮੀਡੀਆ ( Social Media ) ‘ਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ ‘ਚ ਇੱਕ ਬਜ਼ੁਰਗ ਵਿਅਕਤੀ ਸੜਕ ਪਾਰ ਕਰਦੇ ਸਮੇਂ ਕਾਫ਼ੀ ਕਮਜ਼ੋਰ ਮਹਿਸੂਸ ਕਰ ਰਿਹਾ ਹੁੰਦਾ ਹੈ ਪਰ ਪੁਲਿਸ ਅਫ਼ਸਰ ਦੇ ਰੂਪ ‘ਚ ਇੱਕ ਫਰਿਸ਼ਤਾ ਉੱਥੇ ਆਉਂਦਾ ਹੈ ਅਤੇ ਉਸ ਬਜ਼ੁਰਗ ਵਿਅਕਤੀ ਨੂੰ ਆਪਣੀ ਪਿੱਠ ‘ਤੇ ਬਿਠਾ ਕੇ ਸੜਕ ਪਾਰ ਕਰਵਾਉਂਦਾ ਹੈ। ਦਿਲ ਨੂੰ ਛੂਹ ਲੈਣ ਵਾਲੀ ਇਹ ਵੀਡੀਓ ਚੀਨ ਦੀ ਹੈ।
ਕਿਸਾਨਾਂ ਨੇ ਦਿੱਲੀ ‘ਚ ਲਾਇਆ ਵਿਦੇਸ਼ੀ ਲੰਗਰ,ਦਿੱਲੀ ਦੇ ਲੋਕਾਂ ਦੀ ਲੱਗੀ ਵੱਡੀ ਭੀੜ?
ਚਾਇਨਾ ਡੇਲੀ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। 1 ਮਿੰਟ 3 ਸੈਕੰਡ ਦੀ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਅੱਜ ਵੀ ਇਸ ਦੁਨੀਆ ‘ਚ ਇਨਸਾਨੀਅਤ ਜਿੰਦਾ ਹੈ। ਇਸ ਵੀਡੀਓ ‘ਚ ਅਸੀ ਦੇਖ ਸਕਦੇ ਹਾਂ ਕਿ ਗੱਡੀਆਂ ਦੀ ਭੀੜ ਨਾਲ ਭਰੀ ਇੱਕ ਸੜਕ ਨੂੰ ਇੱਕ ਬਜ਼ੁਰਗ ਵਿਅਕਤੀ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ। ਉਸਨੂੰ ਦੇਖਕੇ ਸਾਫ਼ ਪਤਾ ਲੱਗਦਾ ਹੈ ਕਿ ਉਸਨੂੰ ਚਲਣ ‘ਚ ਮੁਸ਼ਕਿਲ ਆ ਰਹੀ ਹੈ। ਉਦੋਂ ਜੈਬਰਾ ਕਰੋਸਿੰਗ ਦੇ ਕੋਲ ਇੱਕ ਪੁਲਿਸ ਅਧਿਕਾਰੀ ਆਉਂਦਾ ਹੈ ਅਤੇ ਬਜ਼ੁਰਗ ਵਿਅਕਤੀ ਨੂੰ ਆਪਣੀ ਪਿੱਠ ‘ਤੇ ਬਿਠਾ ਕੇ ਸੜਕ ਪਾਰ ਕਰਵਾਉਂਦਾ ਹੈ।
#EverydayHero Check out the video of a heartwarming scene of an auxiliary police officer bending down to carry an old lady across the street during morning rush hour on a winter day in Wuxi! Give the young man a thumbs-up! pic.twitter.com/kGp9utWklk
— China Daily (@ChinaDaily) December 11, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.