Breaking NewsD5 specialInternationalNewsTop News

ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੈੱਥ ਦੇ ਪਤੀ Prince Philip ਦਾ ਦੇਹਾਂਤ

ਲੰਦਨ : ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੈੱਥ ਦੇ ਪਤੀ ਡਿਊਕ ਆਫ ਐਡਿਨਬਰਗ ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਇਸ ਤੋਂ ਬਾਅਦ ਦੇਸ਼ ‘ਚ ਸੋਗ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਘੜੀ ‘ਚ ਬ੍ਰਿਟੇਨ ਵਿਚ ਇਤਿਹਾਸਕ ਇਮਾਰਤਾਂ ਦੇ ਝੰਡੇ ਨੂੰ ਅੱਧਾ ਝੁਕਾ ਦਿੱਤਾ ਗਿਆ। ਉਹ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਤਬੀਅਤ ਦੇ ਚੱਲਦਿਆਂ ਸਾਲ 2017 ‘ਚ ਸ਼ਾਹੀ ਸਮਾਗਮਾਂ ਤੋਂ ਆਪਣੇ ਆਪ ਨੂੰ ਦੂਰ ਰੱਖਣ ਦਾ ਐਲਾਨ ਕੀਤਾ ਸੀ ਅਤੇ ਉਦੋਂ ਤੋਂ ਸਰਵਜਨਿਕ ਰੂਪ ਤੋਂ ਘੱਟ ਹੀ ਨਜ਼ਰ  ਆਉਂਦੇ ਸਨ।

ਲਓ ਕਿਸਾਨਾਂ ਨੇ KMP ਰੋਡ ਕਰਤਾ ਜਾਮ,ਪੁਲਿਸ ਨਾਲ ਹੋਏ ਸਿੱਧੇ ਟਾਕਰੇ,ਮੁੜੀ ਪਿੱਛੇ!

ਇੰਗਲੈਂਡ ‘ਚ ਕੋਰੋਨਾ ਵਾਇਰਸ  ਦੇ ਕਾਰਨ ਹਾਲ ‘ਚ ਲੱਗੇ ਲਾਕਡਾਊਨ ਦੌਰਾਨ ਉਹ ਲੰਦਨ ਦੇ ਪੱਛਮ ‘ਚ ਸਥਿਤ ਵਿੰਡਸਰ ਕਾਸਲ ‘ਚ ਮਹਾਰਾਣੀ  ਦੇ ਨਾਲ ਰਹਿ ਰਹੇ ਸਨ। ਪ੍ਰਿੰਸ ਫਿਲਿਪ ਨਾਲ ਮਹਾਰਾਣੀ ਐਲੀਜ਼ਾਬੈੱਥ ਦਾ ਵਿਆਹ 1947 ‘ਚ ਹੋਇਆ ਸੀ। ਇਸ ਤੋਂ ਪੰਜ ਸਾਲ ਬਾਅਦ ਐਲੀਜ਼ਾਬੈੱਥ ਮਹਾਰਾਣੀ ਬਣੀ ਸੀ। ਬਕਿੰਘਮ ਪੈਲੇਸ ਨੇ ਇੱਕ ਬਿਆਨ ਜਾਰੀ ਕਰ ਦੱਸਿਆ ਕਿ ਵਿੰਡਸਰ ਕਾਸਲ ‘ਚ ਉਨ੍ਹਾਂ ਨੇ ਸਵੇਰੇ ਆਖਰੀ ਸਾਹ ਲਏ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button