NewsBreaking NewsD5 specialInternational

ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਨੇ ਕੀਤੀ ਆਪਰੇਸ਼ਨ ਬਲੂ ਸਟਾਰ ਜਾਂਚ ਦੀ ਮੰਗ

ਬ੍ਰਿਟੇਨ : ਭਾਰਤ ‘ਚ ਜੂਨ 1984 ‘ਚ ਹੋਏ ਆਪਰੇਸ਼ਨ ਬਲੂ ਸਟਾਰ ‘ਚ ਉਸ ਸਮੇਂ ਦੀ ਬ੍ਰਿਟਿਸ਼ ਸਰਕਾਰ ਦੀ ਕੀ ਭੂਮਿਕਾ ਸੀ? ਬ੍ਰਿਟੇਨ ‘ਚ ਵਿਰੋਧੀ ਧਿਰ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਦੱਸ ਦਈਏ ਜੂਨ 1984 ਵਿੱਚ ਜਦੋਂ ਭਾਰਤ ਵਿੱਚ ਆਪਰੇਸ਼ਨ ਬਲੂ ਸਟਾਰ ਵਾਪਰਿਆਂ ਤਾ ਉਸ ਸਮੇਂ ਬ੍ਰਿਟੇਨ ਵਿਚ ਮਾਰਗਰੇਟ ਥੈਚਰ ਦੀ ਅਗਵਾਈ ਵਾਲੀ ਸਰਕਾਰ ਸੀ। ਦੱਸਿਆ ਜਾਂਦਾ ਹੈ ਕਿ ਬਲਿਊ ਸਟਾਰ ਤੋਂ ਪਹਿਲਾਂ ਭਾਰਤੀ ਫੌਜਾਂ ਨੂੰ ਬ੍ਰਿਟੇਨ ਦੀ ਫੌਜ ਤੋਂ ਸਲਾਹ ਮਿਲੀ ਸੀ।

Manpreet Badal ਨਿਕਲੇ Bathinda ਬਾਜ਼ਾਰ ‘ਚ. ਬੂਟ ਪਾਲਿਸ਼ ਕਰਨ ਵਾਲੇ ਨੇ ਸੁਣਾਈਆਂ ਖਰੀਆਂ-ਖਰੀਆਂ

ਇਸ ਲਈ ਲੇਬਰ ਪਾਰਟੀ ਦੇ ਸੰਸਦ ਤਨਮਨਜੀਤ ਸਿੰਘ ਢੇਸੀ ਨੇ ਉਸ ਸਮੇਂ ਦੀ ਬ੍ਰਿਟਿਸ਼ ਸਰਕਾਰ ਦੀ ਭੂਮਿਕਾ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਦਰਬਾਰ ਸਾਹਿਬ ‘ਤੇ ਹੋਏ ਹਮਲੇ ਦੀ ਘਟਨਾ ਨੂੰ 36 ਸਾਲ ਹੋ ਗਏ ਹਨ। ਇਸ ਮੌਕੇ ‘ਤੇ ਬ੍ਰਿਟੇਨ ਦੇ ਪਹਿਲੇ ਸਿੱਖ ਸੰਸਦ ਨੇ ਵੀਰਵਾਰ ਨੂੰ ਹਾਊਸ ਆਫ ਕਾਮਨਸ ਵਿਚ ਇਹ ਮੁੱਦਾ ਚੁੱਕਿਆ। ਉਹਨਾਂ ਨੇ ਕਿਹਾ, ‘ਇਸ ਹਫਤੇ ਅਪਰੇਸ਼ਨ ਬਲਿਊ ਸਟਾਰ ਨੂੰ 36 ਸਾਲ ਹੋ ਗਏ ਹਨ ਜਦੋਂ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਭ ਤੋਂ ਸਤਿਕਾਰਤ ਅਸਥਾਨ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ‘ਤੇ ਘਿਨਾਉਣੇ ਹਮਲੇ ਦਾ ਆਦੇਸ਼ ਦਿੱਤਾ ਸੀ’।

ਕਿਸਾਨਾਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ!, ਦੇਖੋ ਆਹ ਪੂਰਾ ਵੀਡੀਓ

ਉਹਨਾਂ ਨੇ ਕਿਹਾ, ‘ਹਾਲ ਵਿਚ ਹੋਏ ਖੁਲਾਸਿਆਂ, ਬ੍ਰਿਟਿਸ਼ ਸਿੱਖ ਭਾਈਚਾਰੇ ਦੀ ਮੰਗ ਅਤੇ ਲੇਬਰ ਪਾਰਟੀ ਤੇ ਹੋਰ ਵਿਰੋਧੀ ਪਾਰਟੀਆਂ ਦੇ ਸਮਰਥਨ ਦੇ ਬਾਵਜੂਦ, ਹਮਲੇ ਵਿਚ ਥੈਚਰ ਸਰਕਾਰ ਦੀ ਸ਼ਮੂਲੀਅਤ ਦੀ ਹੱਦ ਤੈਅ ਕਰਨ ਲਈ ਇਕ ਸੁਤੰਤਰ ਜਾਂਚ ਨਹੀਂ ਹੋ ਸਕੀ ਹੈ’।ਇਸ ਤੋਂ ਬਾਅਦ ਜੈਕਬ ਰੀਸ-ਮੋਗ ਨੇ ਸਰਕਾਰ ਵੱਲੋਂ ਜਵਾਬ ਦਿੰਦੇ ਹੋਏ ਕਿਹਾ, ” ਮੈਨੂੰ ਪੂਰਾ ਭਰੋਸਾ ਹੈ ਕਿ ਮਾਰਗਰੇਟ ਥੈਚਰ, ਦੇਸ਼ ਦੇ ਮਹਾਨ ਨੇਤਾਵਾਂ ਵਿੱਚੋਂ ਇੱਕ ਰਹੀ ਹੈ, ਉਸ ਨੇ ਹਮੇਸ਼ਾਂ ਸਹੀ ਵਿਵਹਾਰ ਕੀਤਾ ਹੋਵੇਗਾ। ” ਦਰਅਸਲ ਕੁਝ ਸਾਲ ਪਹਿਲਾਂ ਇਹ ਖੁਲਾਸਾ ਹੋਇਆ ਸੀ ਕਿ ਅਪਰੇਸ਼ਨ ਬਲਿਊ ਸਟਾਰ ਤੋਂ ਪਹਿਲਾਂ ਬ੍ਰਿਟੇਨ ਦੀ ਫੌਜ ਨੇ ਭਾਰਤੀ ਫੌਜ ਨੂੰ ਅਜਿਹਾ ਕਰਨ ਦੀ ਸਲਾਹ ਦਿੱਤੀ ਸੀ। ਇਸ ਜਾਣਕਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button