Breaking NewsD5 specialNewsPress ReleasePunjab

ਬ੍ਰਿਟਿਸ਼ ਕੌਂਸਲ ਨੇ ‘ਗੋਇੰਗ ਗਲੋਬਲ ਪਾਰਟਨਰਸ਼ਿਪ ਗ੍ਰਾਂਟ’ ਸਬੰਧੀ ਵਿਚਾਰ ਚਰਚਾ ਲਈ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਿਖੇ ਵਰਕਸ਼ਾਪ ਕਰਵਾਈ

ਸੂਬੇ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੇ ਕੀਤੀ ਸ਼ਮੂਲੀਅਤ
ਭਾਰਤ-ਯੂ.ਕੇ. ਦਰਮਿਆਨ ਸਾਂਝੇ ਟੀਚਿੰਗ-ਲਰਨਿੰਗ ਮਾਡਲ ਅਤੇ ਇਨੋਵੇਸ਼ਨ ਨੂੰ ਵਿਕਸਤ ਕਰਨਾ ਗ੍ਰਾਂਟ ਦਾ ਮੁੱਖ ਉਦੇਸ਼: ਵੀ.ਕੇ ਮੀਨਾ
ਚੰਡੀਗੜ੍ਹ:ਭਾਰਤ-ਯੂਕੇ ਦਰਮਿਆਨ ਸਾਂਝੇ ਟੀਚਿੰਗ-ਲਰਨਿੰਗ ਮਾਡਲ ਨੂੰ ਵਿਕਸਤ ਕਰਨ ਅਤੇ ਸਾਂਝੇ ਪ੍ਰੋਗਰਾਮਾਂ ਦੇ ਨਿਰਮਾਣ ਲਈ ਸ਼ੁਰੂ ਕੀਤੇ ਗਏ ਗੋਇੰਗ ਗਲੋਬਲ ਪਾਰਟਨਰਸ਼ਿਪ ਗ੍ਰਾਂਟ ਪ੍ਰੋਗਰਾਮ ਸਬੰਧੀ ਵਿਚਾਰ ਚਰਚਾ ਲਈ ਪੰਜਾਬ ਸਰਕਾਰ ਅਤੇ ਬਿ੍ਰਟਿਸ਼ ਕੌਂਸਲ ਦੇ ਸਹਿਯੋਗ ਨਾਲ ਚੰਡੀਗੜ ਯੂਨੀਵਰਸਿਟੀ, ਘੜੂੰਆਂ ਦੇ ਕੈਂਪਸ ਵਿੱਚ ਇੱਕ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਵਰਕਸ਼ਾਪ ਦੌਰਾਨ ਬਿ੍ਰਟਿਸ਼ ਕੌਂਸਲ ਆਫ਼ ਇੰਡੀਆ ਦੀ ਡਾਇਰੈਕਟਰ ਐਜੂਕੇਸ਼ਨ ਰੀਤਿਕਾ ਚੰਦਾ ਪਾਰੁਕ ਅਤੇ ਬਿ੍ਰਟਿਸ਼ ਕੌਂਸਲ ਆਫ਼ ਇੰਡੀਆ ਦੇ ਡਿਪਟੀ ਡਾਇਰੈਕਟਰ ਰਵਲ ਕੈਨੇਡੀ ਨੇ ਇਸ ਗਲੋਬਲ ਪਾਰਟਨਰਸ਼ਿਪ ਪੋ੍ਰਗਰਾਮ ਤਹਿਤ ਗ੍ਰਾਂਟਸ ਅਤੇ ਹੋਰ ਸਬੰਧਤ ਪਹਿਲੂਆਂ ਬਾਰਜੇ ਵਿਚਾਰਚਰਚਾ ਕੀਤੀ।
ਇਸ ਦੌਰਾਨ ਭਾਰਤ ਦੀਆਂ 18 ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੇ ਪ੍ਰੋਗਰਾਮ ’ਚ ਸ਼ਿਰਕਤ ਕਰਦਿਆਂ ਗੋਇੰਗ ਗਲੋਬਲ ਪਾਰਟਨਰਸਪਿਸ ਪ੍ਰੋਗਰਾਮ ’ਚ ਅਪਲਾਈ ਕਰਨ ਸਬੰਧੀ ਵੱਖ ਵੱਖ ਪੜਾਵਾਂ ਅਤੇ ਪਹਿਲੂਆਂ ਬਾਰੇ ਜਾਣਿਆ। ਇਸ ਮੌਕੇ ਸ਼੍ਰੀ ਵੀ. ਕੇ. ਮੀਨਾ ਸਕੱਤਰ ਉਚੇਰੀ ਸਿੱਖਿਆ ਪੰਜਾਬ ਸਰਕਾਰ, ਗੁਰਦਰਸ਼ਨ ਬਰਾੜ ਸਿੰਘ, ਅਸਿਸਟੈਂਟ ਡਾਇਰੈਕਟਰ, ਪੰਜਾਬ ਸਰਕਾਰ ਅਤੇ ਚੰਡੀਗੜ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ. ਬਾਵਾ ਉਚੇਚੇ ਤੌਰ ’ਤੇ ਹਾਜ਼ਰ ਸਨ।ਇਸ ਦੌਰਾਨ ਗੱਲਬਾਤ ਕਰਦਿਆਂ ਰਵਨ ਕੈਨੇਡੀ ਨੇ ਕਿਹਾ ਕਿ ਬਰਤਾਨੀਆ ਦੀਆਂ ਵਿਦਿਅਕ ਸੰਸਥਾਵਾਂ ਅਤੇ ਭਾਰਤ ਦੀਆਂ ਉਚੇਰੀ ਸਿੱਖਿਆ ਸੰਸਥਾਵਾਂ ਵਿਚਾਲੇ ਲੰਮੇ ਸਮੇਂ ਤੋਂ ਸਹਿਯੋਗ ਚੱਲ ਰਿਹਾ ਹੈ।
ਦੋਵਾਂ ਮੁਲਕਾਂ ਵਿਚਾਲੇ ਅਕਾਦਮਿਕ ਸਾਂਝ ਨੂੰ ਹੋਰ ਪਕੇਰੀ ਕਰਨ ਦੇ ਉਦੇਸ਼ ਨਾਲ ਬਿ੍ਰਟਿਸ਼ ਕੌਂਸਲ ਵੱਲੋਂ ਨਵੀਂ ਪਹਿਲਕਦਮੀ ’ਗੋਇੰਗ ਗਲੋਬਲ ਪਾਰਟਨਰਸ਼ਿਪ ਗ੍ਰਾਂਟ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿੱਚ ਸਿੱਖਿਆ ਲਈ ਸਾਂਝਾ ਮਾਡਲ ਵਿਕਸਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਬਿ੍ਰਟਿਸ਼ ਕੌਂਸਲ ਨਾ ਕੇਵਲ ਖੋਜ ਲਈ ਬਲਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਆਦਾਨ-ਪ੍ਰਦਾਨ ਲਈ ਵੀ ਸਹਿਯੋਗ ਵਧਾਉਣਾ ਚਾਹੁੰਦੀ ਹੈ । ਨਵੀਂ ਕੌਮੀ ਸਿੱਖਿਆ ਨੀਤੀ -2020 ਨਾ ਸਿਰਫ ਭਾਰਤ ਵਿੱਚ ਉਚੇਰੀ ਸਿੱਖਿਆ ਦੇ ਅੰਤਰਰਾਸ਼ਟਰੀਕਰਨ ’ਤੇ ਜ਼ੋਰ ਦੇਵੇਗੀ ਬਲਕਿ ਇਹ ਭਾਰਤ ਅਤੇ ਯੂਕੇ ਦੀਆਂ ਵਿਦਿਅਕ ਸੰਸਥਾਵਾਂ ਦਰਮਿਆਨ ਸਹਿਯੋਗ ਵਧਾਉਣ ਦੇ ਨਵੇਂ ਰਸਤੇ ਵੀ ਤਿਆਰ ਕਰੇਗੀ।“
ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੀ ਵੀ.ਕੇ ਮੀਨਾ ਨੇ ਕਿਹਾ ਕਿ ਸੂਬੇ ਦੀਆਂ ਯੂਨੀਵਰਸਿਟੀਆਂ ਲਈ ਇਹ ਵਰਕਸ਼ਾਪ ਇੱਕ ਮਹੱਤਵਪੂਰਨ ਮੰਚ ਹੈ, ਜਿੱਥੇ ’ਵਰਸਿਟੀਜ਼ ਬਿ੍ਰਟਿਸ ਕੌਂਸਲ ਨਾਲ ਸਿੱਧੇ ਤੌਰ ’ਤੇ ਰਾਬਤਾ ਬਣਾਕੇ ਅਦਾਨ-ਪ੍ਰਦਾਨ ਪ੍ਰੋਗਰਾਮਾਂ, ਸਾਂਝੇ ਖੋਜ ਯਤਨਾਂ ਅਤੇ ਗੁਣਵੱਤਾਪੂਰਨ ਟੀਚਿੰਗ-ਲਰਨਿੰਗ ਆਦਿ ਮੁੱਦਿਆਂ ’ਤੇ ਵਿਚਾਰਾਂ ਦੀ ਸਾਂਝ ਪਾ ਸਕਣਗੀਆਂ। ਇਹ ਗ੍ਰਾਂਟ  ਯੂਕੇ ਅਤੇ ਭਾਰਤ ਦੀਆਂ ਸਾਰੀਆਂ ਉਚੇਰੀ ਸਿੱਖਿਆ ਸੰਸਥਾਵਾਂ ਦੇ ਬਿਨੈਕਾਰਾਂ ਲਈ ਉਪਲਬਧ ਹੈ ਜੋ ਇੱਕ ਸਾਂਝੇ ਵਿਸ਼ੇ ਦੇ ਖੇਤਰ ਵਿੱਚ ਸਾਂਝੇ ਅਧਿਐਨ ਪ੍ਰੋਗਰਾਮ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ।  ਉਨਾਂ ਦੱਸਿਆ ਕਿ ‘ਗੋਇੰਗ ਗਲੋਬਲ ਪਾਰਟਨਰਸ਼ਿਪ ਗ੍ਰਾਂਟ ਦਾ ਮੁੱਖ ਉਦੇਸ਼ ਭਾਰਤ ਅਤੇ ਬਰਤਾਨੀਆ ਵਿੱਚ ਵਿਦਿਆਰਥੀਆਂ ਲਈ ਮੌਕਿਆਂ ਨੂੰ ਵਧਾਉਣਾ ਹੈ ਅਤੇ ਅੰਤਰਰਾਸ਼ਟਰੀ ਲਰਨਿੰਗ ਤਜ਼ਰਬਿਆਂ ਦਾ ਅਨੁਭਵ ਕਰਨਾ ਹੈ।
ਉਨਾਂ ਦੱਸਿਆ ਕਿ ਇਸ ਗ੍ਰਾਂਟ ਦੇ ਤਹਿਤ ਖੋਜਪੂਰਨ (ਐਕਸਪਲੋਰੇਟਰੀ) ਅਤੇ ਸਹਿਯੋਗ (ਕੋਲੈਬੋਰੇਸ਼ਨ) ਗ੍ਰਾਂਟ ਦੇ ਰੂਪ ’ਚ ਦੋ ਤਰਾਂ ਦੀਆਂ ਗ੍ਰਾਂਟਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।ਗ੍ਰਾਂਟ ਦੀ ਪ੍ਰਕਿਰਿਆ ਬਾਰੇ ਬੋਲਦਿਆਂ ਰੀਤਿਕਾ ਚੰਦਾ ਪਾਰੁਕ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਉਪਰਾਲੇ ਦੀ ਵਰਤੋਂ ਯੂਨੀਵਰਸਿਟੀਆਂ ਦੇ ਸਮੂਹ ਦੇ ਸਹਿਯੋਗ ਨੂੰ ਵਧਾਉਣ ਲਈ ਕੀਤੀ ਜਾਵੇਗੀ। ਇਸਦਾ ਮੁੱਖ ਉਦੇਸ਼ ਕੋਰਸਾਂ ਵਿੱਚ ਸਿੱਖਣ ਦੇ ਤਜ਼ਰਬਿਆਂ ਲਈ ਇੱਕ ਸਾਂਝੀ ਵਿਸ਼ਵਵਿਆਪੀ ਪਹੁੰਚ ਬਣਾਉਣਾ ਅਤੇ ਨੌਜਵਾਨਾਂ ਲਈ ਬਰਤਾਨੀਆ ’ਚ ਪੜਨ ਦੇ ਮੌਕੇ ਪੈਦਾ ਕਰਨਾ ਹੈ। ਰਿਤਿਕਾ ਚੰਦਾ ਨੇ ਕਿਹਾ ਕਿ ਇਹ ਕਿਸੇ ਵੀ ਪਰਿਵਾਰ ਲਈ ਇੱਕ ਮਹਿੰਗਾ ਪ੍ਰਸਤਾਵ ਹੈ ਅਤੇ ਨਿਸ਼ਚਤ ਰੂਪ ਵਿੱਚ ਉਨਾਂ ਲੋਕਾਂ ਤੱਕ ਸੀਮਤ ਹੈ ਜੋ ਇਸ ਕਿਸਮ ਦੇ ਵਿੱਤੀ ਖਰਚੇ ਨੂੰ ਸਹਿਣ ਕਰ ਸਕਦੇ ਹਨ। ਉਨਾਂ ਦੱਸਿਆ ਕਿ ਗ੍ਰਾਂਟ  ਲਈ ਨਾਮਜ਼ਦਗੀ ਦਾਇਰ ਕਰਨ ਦੀ ਅੰਤਮ ਪ੍ਰੀਕਿਰਿਆ ਯੂਕੇ ਕੌਂਸਲ ਦੇ ਨਿਯੰਤਰਣ ਵਿੱਚ ਹੋਵੇਗੀ, ਇਸ ਲਈ ਇੱਥੇ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਇਸ ਸਮੁੱਚੀ ਪ੍ਰਕਿਰਿਆ ਵਿੱਚ ਯੂਕੇ ਕੌਂਸਲ ਦੀ ਮਹੱਤਵਪੂਰਣ ਭੂਮਿਕਾ ਹੈ।
ਇਹ ਭਾਈਵਾਲੀ ਭਾਰਤੀ ਅਤੇ ਬਰਤਾਨੀਆ ਦੀਆਂ ਵਿਦਿਅਕ ਸੰਸਥਾਵਾਂ ਦੀ ਮਜ਼ਬੂਤੀ ਅਤੇ ਤਾਲਮੇਲ ਨਾਲ ਜੁੜੇ ਵੱਖ-ਵੱਖ ਪਹਿਲੂਆਂ ’ਤੇ ਕੇਂਦਰਤ ਹੈ। ਉਨਾਂ ਦੱਸਿਆ ਕਿ ਸਾਡੇ ਕੋਲ ਭਾਰਤ ਅਤੇ ਯੂਕੇ ਲਈ ਇਸ ਗ੍ਰਾਂਟ ਦੀ ਕੋਈ ਨਿਰਧਾਰਤ ਵੰਡ ਨਹੀਂ ਹੈ ਅਤੇ ਇਸ ਸਬੰਧ ਵਿੱਚ ਇਹ ਗ੍ਰਾਂਟ ਯੂਕੇ ਸਰਕਾਰ ਦੁਆਰਾ ਵੈੱਬਸਾਈਟ ’ਤੇ ਪ੍ਰਦਾਨ ਕਰਵਾਈ ਜਾਵੇਗੀ ਪਰ ਉਨਾਂ ਨੂੰ ਆਪਣੇ ਅਰਜ਼ੀ ਪੱਤਰ ’ਚ ਇਹ ਦਰਸਾਉਣਾ ਪਵੇਗਾ ਕਿ ਉਹ ਤੁਹਾਡੇ ਨਾਲ ਸਹਿਮਤ ਹਨ ਕਿ ਵੰਡ ਕਿਵੇਂ ਹੋਵੇਗੀ। ਉਹ ਇਸ ਵਡਿੰਗ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਲੈਂਦੇ ਹਨ, ਹਾਲਾਂਕਿ ਸਾਨੂੰ ਭਰੋਸਾ ਦੇਣਗੇ ਕਿ ਉਨਾਂ ਨੇ ਸਾਰੀਆਂ ਭਾਰਤੀ ਸੰਸਥਾਵਾਂ ਦੀ ਸੰਤੁਸ਼ਟੀ ਦੇ ਅਨੁਸਾਰ ਇਸਦੀ ਰੂਪ ਰੇਖਾ ਤਿਆਰ ਕੀਤੀ ਹੈ। ਉਨਾਂ ਕਿਹਾ ਕਿ ਜੇਕਰ ਤੁਸੀਂ ਯੂਕੇ ਵੈਬਸਾਈਟ ’ਤੇ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਦਸਤਾਵੇਜ਼ ਯੂਕੇ ਸਾਈਟ ’ਤੇ ਹੀ ਅਪਲੋਡ ਕਰਨੇ ਪੈਣਗੇ।
ਇਸ ਮੌਕੇ ਗੱਲਬਾਤ ਕਰਦਿਆਂ ਗੁਰਦਰਸ਼ਨ ਬਰਾੜ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਯੂਨੀਵਰਸਿਟੀਆਂ ਵਿਚਾਲੇ ਲਾਜ਼ਮੀ ਤੌਰ ’ਤੇ ਸਾਂਝੇ ਯਤਨ ਹੋਣੇ ਚਾਹੀਦੇ ਹਨ ।ਉਨਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ’ਤੇ ਅਕਾਦਮਿਕ ਭਾਈਵਾਲੀ ਤੋਂ ਇਲਾਵਾ ਸੂਬੇ ਦੀਆਂ ਪ੍ਰਾਈਵੇਟ ਅਤੇ ਸਰਕਾਰੀ ਯੂਨੀਵਰਸਿਟੀਆਂ ਨੂੰ ਖੋਜ ਕਾਰਜਾਂ ਲਈ ਬਤੌਰ ਟੀਮ ਸਾਂਝੇ ਉਦਮ ਕਰਨੇ ਹੋਣਗੇ। ਉਨਾਂ ਕਿਹਾ ਕਿ ਵਿਦੇਸ਼ ਪੜਨ ਗਏ ਨੌਜਵਾਨਾਂ ਦੇ ਹੁਨਰ ਦੀ ਵਰਤੋਂ ਦੇਸ਼ ਦੀ ਤਰੱਕੀ ਲਈ ਹੋਣੀ ਲਾਜ਼ਮੀ ਹੈ। ਉਨਾਂ ਕਿਹਾ ਕਿ ਸਾਂਝੇ ਆਦਾਨ ਪ੍ਰਦਾਨ ਪ੍ਰੋਗਰਾਮਾਂ ਅਤੇ ਸਾਂਝੇ ਖੋਜ ਪ੍ਰਾਜੈਕਟਾਂ ਲਈ ਸਾਡੀਆਂ ਯੂਨੀਵਰਸਿਟੀਆਂ ਵਿਦੇਸ਼ੀ ਵਿਦਿਆਰਥੀਆਂ ਨੂੰ ਭਾਰਤ ਵਿੱਚ ਪੜਨ ਲਈ ਉਤਸ਼ਾਹਿਤ ਕਰਨੇ ਉਨਾਂ ਕਿਹਾ ਕਿ ਨਿਰਸੰਦੇਹ ਅੱਜ ਭਾਰਤ ਅਜਿਹੇ ਮੁਕਾਮ ’ਤੇ ਖੜਾ ਹੈ, ਜਿੱਥੇ ਸਾਡੀਆਂ ਸੰਸਥਾਵਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਵਿਸ਼ਵਪੱਧਰੀ ਸਹੂਲਤਾਂ ਪ੍ਰਦਾਨ ਕਰਵਾ ਸਕਦੀਆਂ ਹਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button