ਬੇਰੁਜ਼ਗਾਰ ਨੌਜਵਾਨਾਂ ਲਈ ਚੰਨੀ ਦਾ ਘਰ ਘੇਰਣ ਜਾਂਦੇ ‘ਆਪ’ ਵਿਧਾਇਕ ਪੁਲੀਸ ਨੇ ਲਏ ਹਿਰਾਸਤ ‘ਚ

ਆਮ ਨੌਜਵਾਨਾਂ ਦੀ ਥਾਂ ਕਾਂਗਰਸੀ ਮੰਤਰੀ ਤੇ ਵਿਧਾਇਕਾਂ ਦੇ ਪੁੱਤਾਂ- ਜਵਾਈਆਂ ਨੂੰ ਮਿਲ ਰਹੀਆਂ ਨੇ ਨੌਕਰੀਆਂ
ਰੁਜ਼ਗਾਰ ਬਾਰੇ ਫ਼ਰਜੀ ਅੰਕੜੇ ਪ੍ਰਚਾਰ ਰਹੀ ਹੈ ਚੰਨੀ ਸਰਕਾਰ: ‘ਆਪ’ ਦਾ ਦੋਸ਼
ਰੁਜ਼ਗਾਰ ਤਾਂ ਦੂਰ ਇੱਕ ਵੀ ਬੇਰੁਜ਼ਗਾਰ ਨੂੰ ਨਹੀਂ ਦਿੱਤਾ 2500 ਰੁਪਏ ਪ੍ਰਤੀ ਮਹੀਨਾ ਭੱਤਾ
ਚੰਡੀਗੜ : ਸੂਬੇ ਵਿੱਚ ਫੈਲੀ ਭਾਰੀ ਬੇਰੁਜ਼ਗਾਰੀ ਵਿਰੁੱਧ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੰਡੀਗੜ ਸਥਿਤ ਸਰਕਾਰੀ ਰਿਹਾਇਸ਼ ਨੂੰ ਘੇਰਣ ਜਾ ਰਹੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਸ਼ਨੀਵਾਰ ਨੂੰ ਚੀਮਾ ਦੀ ਆਗਵਾਈ ਹੇਠ ਮੁੱਖ ਮੰਤਰੀ ਨਿਵਾਸ ਦਾ ਸੰਕੇਤਕ ਘਿਰਾਓ ਕਰਨ ਜਾ ਰਹੇ ‘ਆਪ’ ਦੇ ਵਿਧਾਇਕਾਂ ਨੂੰ ਸੈਕਟਰ 4 ਸਥਿਤ ਐਮ.ਐਲ.ਏ. ਹੋਸਟਲ ਦੇ ਗੇਟ ਤੋਂ ਹਿਰਾਸਤ ਵਿੱਚ ਲੈ ਕੇ ਸੈਕਟਰ 3 ਦੇ ਥਾਣੇ ਬੰਦ ਕਰ ਦਿੱਤਾ ਗਿਆ। ਜਿਨਾਂ ਨੂੰ ਬਾਅਦ ਦੁਪਿਹਰ ਕਰੀਬ 2 ਘੰਟਿਆਂ ਬਾਅਦ ਰਿਹਆ ਕੀਤਾ ਗਿਆ। ਇਨਾਂ ਵਿਧਾਇਕਾਂ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ ਅਤੇ ਜੈ ਸਿੰਘ ਰੋੜੀ ਸ਼ਾਮਲ ਸਨ। ਦਰਅਸਲ ‘ਆਪ’ ਵਿਧਾਇਕਾਂ ਨੇ ਐਮ.ਐਲ.ਏ. ਹੋਸਟਲ ਤੋਂ ਇੱਕਠੇ ਹੋ ਕੇ ਮੁੱਖ ਮੰਤਰੀ ਨਿਵਾਸ ਮੂਹਰੇ ਜਾਣਾ ਸੀ। ਪ੍ਰੰਤੂ ਪੁਲੀਸ ਨੇ ਪਹਿਲਾਂ ਹੀ ਐਮ.ਐਲ.ਏ. ਹੋਸਟਲ ਦੇ ਦੋਵਾਂ ਗੇਟਾਂ ਉਤੇ ਬੈਰੀਕੇਡਿੰਗ ਕਰਕੇ ਭਾਰੀ ਫੋਰਸ ਤਾਇਨਾਤ ਕਰ ਦਿੱਤੀ। ‘ਆਪ’ ਵਿਧਾਇਕਾਂ ਦੀ ਅੱਗੇ ਵਧਣ ਦੀ ਕੋੋਸ਼ਿਸ਼ ਦੌਰਾਨ ਪੁਲੀਸ ਪ੍ਰਸ਼ਾਸਨ ਨਾਲ ਤਿੱਖੀ ਬਹਿਸ ਵੀ ਹੋਈ। ਅੰਤ ਚੀਮਾ ਸਮੇਤ ਸਾਰੇ ਵਿਧਾਇਕਾਂ ਨੂੰ ਬੱਸ ਵਿੱਚ ਬੈਠਾ ਕੇ ਪੁਲੀਸ ਥਾਣੇ ਲੈ ਗਈ।
Kisan Bill 2020 : Supreme Court ਨੇ ਖੁਸ਼ ਕਰਤੇ ਕਿਸਾਨ! ਹੱਕ ਸੁਣਾਇਆ ਵੱਡਾ ਫੈਸਲਾ || D5 Channel Punjabi
ਇਸ ਮੌਕੇ ਮੀਡੀਆ ਨੂੰ ਸਬੰਧਨ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 2017 ‘ਚ ਕਾਂਗਰਸ ਨੇ ਘਰ- ਘਰ ਨੌਕਰੀ ਦੇ ਗਰੰਟੀ ਕਾਰਡ ਭਰੇ ਸਨ, ਪ੍ਰੰਤੂ ਪੌਣੇ ਪੰਜ ਸਾਲਾਂ ‘ਚ 55 ਲੱਖ ਪਰਿਵਾਰਾਂ ਦੇ 5500 ਨੌਜਵਾਨਾਂ ਨੂੰ ਵੀ ਨੌਕਰੀਆਂ ਨਹੀਂ ਦਿੱਤੀਆਂ ਗਈਆਂ। ਜੇਕਰ ਕਿਸੇ ਨੂੰ ਨੌਕਰੀ ਮਿਲੀ ਹੈ ਤਾਂ ਉਹ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ, ਕੈਬਨਿਟ ਮੰਤਰੀ ਗਰਕੀਰਤ ਸਿੰਘ ਕੋਟਲੀ ਦੇ ਭਰਾ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਭਰਾ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ, ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜਵਾਈ ਅਤੇ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਨੂੰ ਮਿਲੀ ਹੈ। ਜਦੋਂਕਿ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਦੇ ਪੁੱਤਰ ਅਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਭਤੀਜਾ ਵੀ ਇਸ ਸੂਚੀ ‘ਚ ਸ਼ਾਮਲ ਸੀ, ਪ੍ਰੰਤੂ ਲੋਕਾਂ ਦੇ ਵਿਰੋਧ ਕਾਰਨ ਬਾਜਵਾ ਪਰਿਵਾਰ ਨੂੰ ਆਪਣੇ ਫ਼ਰਜੰਦ ਦੀ ਅਫ਼ਸਰੀ ਦਾ ਬਲੀਦਾਨ ਦੇਣਾ ਪੈ ਗਿਆ। ਚੀਮਾ ਨੇ ਕਿਹਾ ਕਿ ਆਮ ਘਰਾਂ ਦੇ ਧੀਆਂ- ਪੁੱਤਾਂ ਦੀ ਥਾਂ ਕਾਂਗਰਸੀਆਂ ਨੇ ਆਪਣੇ ਪੁੱਤਾਂ ਅਤੇ ਜਵਾਈਆ ਨੂੰ ਰਿਉੜੀਆਂ ਵਾਂਗ ਨੌਕਰੀਆਂ ਵੰਡੀਆਂ।
ਅਕਾਲੀ ਦਲ ਦਾ ਹੋਰ ਵੱਡਾ ਧਮਾਕਾ, ਹੋਟ ਸੀਟ ‘ਤੇ ਐਲਾਨਿਆ ਉਮੀਦਵਾਰ, ਕਈਆਂ ਦੇ ਟੁੱਟੇ ਸੁਪਨੇ D5 Channel Punjabi
ਹਰਪਾਲ ਸਿੰਘ ਚੀਮਾ ਨੇ ਕਿਹਾ ਪੰਜਾਬ ਦੇ ਅਣਗਿਣਤ ਭਖਵੇਂ ਮੁੱਦੇ ਸਾਲਾਂ ਤੋਂ ਲਟਕੇ ਆ ਰਹੇ ਹਨ। ਆਪ ਨੇ ਸਾਰੇ ਭਖਵੇਂ ਮੁੱਦੇ ਸੈਸ਼ਨ ‘ਚ ਚੁੱਕਣੇ ਸਨ, ਜਿਸਦਾ ਸਾਹਮਣਾ ਕਰਨ ਤੋਂ ਚੰਨੀ ਸਰਕਾਰ ਭੱਜ ਗਈ। ਜਿਵੇਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਵੇਲੇ ਬਾਦਲ ਭੱਜਦੇ ਸਨ। ਉਨਾਂ ਕਿਹਾ ਕਿ ਸਰਕਾਰ ਨੂੰ ਜਗਾਉਣ ਲਈ ਪਾਰਟੀ ਵੱਲੋਂ ਮੁੱਖ ਮੰਤਰੀ ਚੰਨੀ ਦਾ ਘਰ ਘੇਰਿਆ ਜਾ ਰਿਹਾ ਹੈ।ਚੀਮਾ ਨੇ ਕਿਹਾ ਕਿ ਬਤੌਰ ਵਿਰੋਧੀ ਧਿਰ ‘ਆਪ’ ਵੱਲੋਂ ਸਰਕਾਰ ਨੂੰ ਉਹੋ ਸਵਾਲ ਹਨ ਜੋ ਪੰਜਾਬ ਦੇ ਨੌਜਵਾਨਾਂ ਦੇ ਹਨ, ”ਘਰ-ਘਰ ਨੌਕਰੀ ਦੇ ਵਾਅਦੇ ‘ਤੇ ਪੌਣੇ ਪੰਜ ਸਾਲਾਂ ‘ਚ ਕਾਂਗਰਸ ਸਰਕਾਰ ਨੇ ਕੀ ਕੀਤਾ? ਕੀ ਇਹ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਅਤੇ ਵਿਸ਼ਵਾਸਘਾਤ ਨਹੀਂ? ਕੀ ਕਾਂਗਰਸ ਖਾਸ ਕਰਕੇ ਮੁੱਖ ਮੰਤਰੀ ਚੰਨੀ ਨੌਕਰੀਆਂ ਲਈ ਸੜਕਾਂ ‘ਤੇ ਰੁਲ਼ ਰਹੇ ਲੱਖਾਂ ਨੌਜਾਵਾਨਾਂ ਕੋਲੋਂ ਮੁਆਫੀ ਮੰਗਣਗੇ? ਸਰਕਾਰ ਆਪਣੇ ਨੌਕਰੀਆਂ ਦੇਣ ਦੇ ਦਾਅਵੇ ਬਾਰੇ ਪਿੰਡਾਂ-ਮੁਹੱਲਿਆਂ ਅਤੇ ਮਹਿਕਮਿਆਂ ਦੇ ਅਧਾਰ ‘ਤੇ ਵਾਇਟ ਪੇਪਰ ਜਾਰੀ ਕਰੇਗੀ? ਮੁੱਖ ਮੰਤਰੀ ਚੰਨੀ ਅਤੇ ਗ੍ਰਹਿ ਮੰਤਰੀ ਸੁੱਖੀ ਰੰਧਾਵਾ ਸਮੇਤ ਸਾਰੇ ਕਾਂਗਰਸੀ ਦੱਸਣ ਕਿ ਬਾਦਲਾਂ ਵੱਲੋਂ ਪੰਜਾਬ ਪੁਲਸ ‘ਚ ਬਿਹਾਰ, ਝਾਰਖੰਡ, ਬੰਗਾਲ ਆਦਿ ਰਾਜਾਂ ਚੋਂ ਜਵਾਨ ਭਰਤੀ ਕਰਨ ਦੀ ਪ੍ਰਥਾ ਨੂੰ ਕਾਂਗਰਸ ਸਰਕਾਰ ਨੇ ਜਾਰੀ ਕਿਉਂ ਰੱਖਿਆ? ਪੰਜਾਬ ਦੀਆਂ ਸਰਕਾਰੀ ਨੌਕਰੀਆਂ ਵਿੱਚ ਬਾਹਰੀ ਰਾਜਾਂ ਦੇ ਉਮੀਦਵਾਰਾਂ ਨੂੰ ਰੋਕਣ ਲਈ ਕੋਈ ਠੋਸ ਨੀਤੀ ਅਜੇ ਤੱਕ ਕਿਉਂ ਨਹੀਂ ਬਣਾਈ? ਪ੍ਰਾਈਵੇਟ ਖੇਤਰ ਦੀਆਂ ਨੌਕਰੀਆਂ ‘ਚ ਸੂਬੇ ਦੀ ਰਾਖਵਾਂਕਰਨ ਨੀਤੀ ਕਿਉਂ ਨਹੀਂ ਬਣਾਈ ਗਈ?”
Supreme Court ਨੇ ਝਾੜੀ ਮੋਦੀ ਸਰਕਾਰ! ਕਿਸਾਨਾਂ ਨੁੰ ਦਿੱਤੀ ਵੱਡੀ ਖੁਸ਼ਖਬਰੀ || D5 Channel Punjabi
‘ਆਪ’ ਆਗੂ ਨੇ ਦੋਸ਼ ਲਾਇਆ ਕਿ ਬਾਦਲਾਂ ਵਾਂਗ ਕਾਂਗਰਸ ਦੇ ਕੈਪਟਨ ਅਤੇ ਚੰਨੀ ਵੀ ਸੂਬੇ ਦੇ ਬੇਰੁਜ਼ਗਾਰਾਂ ਲਈ ਕਿੰਨੇ ਲਾਪਰਵਾਹ ਹਨ, ਇਸ ਦਾ ਅੰਦਾਜਾ ਇਸ ਗੱਲ ਤੋਂ ਹੀ ਲੱਗ ਜਾਂਦਾ ਹੈ ਕਿ ਪਿਛਲੇ 20-25 ਸਾਲਾਂ ਤੋਂ ਕੋਈ ਵੀ ਪ੍ਰਮਾਣਿਮਕ ਸਰਵੇ ਨਹੀਂ ਕਰਵਾਇਆ ਕਿ ਪੰਜਾਬ ‘ਚ ਕਿੰਨੇ ਬੇਰੁਜ਼ਗਾਰ ਹਨ? ਇੱਕ ਅੰਦਾਜੇ ਮੁਤਾਬਿਕ ਸੂਬੇ ‘ਚ 20 ਲੱਖ ਤੋਂ ਵੱਧ ਯੋਗਤਾ ਪ੍ਰਾਪਤ ਨੌਜਵਾਨ ਬੇਰਜ਼ਗਾਰ ਹਨ। ਅਰਧ ਬੇਰੁਜਗਾਰਾਂ ਦੀ ਗਿਣਤੀ 50 ਲੱਖ ਤੋਂ ਵੱਧ ਹੈ, ਜੋ ਸਿਰਫ 2 ਡੰਗ ਦੀ ਰੋਟੀ ਤੱਕ ਸੀਮਤ ਹਨ। ਜਦੋਂ ਕਿ ਹਰ ਸਾਲ ਡੇਢ ਲੱਖ ਬੱਚਾ ਵਿਦੇਸ਼ ਜਾਂਦਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਭਖਵੇਂ ਮੁੱਦਿਆਂ ਨੂੰ ਹੱਲ ਨਾ ਕਰਕੇ ਕਾਂਗਰਸ ਸਰਕਾਰ ਵੱਲੋਂ ਸੂਬੇ ਨਾਲ ਗਦਾਰੀ ਕੀਤੀ ਗਈ ਹੈ, ਜਿਸ ਦੀ ਸਜ਼ਾ ਪੰਜਾਬ ਵਾਸੀ 2022 ਦੀਆਂ ਵਿਧਾਨ ਸਭਾ ਚੋਣਾ ਵਿੱਚ ਕਾਂਗਰਸ ਪਾਰਟੀ ਨੂੰ ਜ਼ਰੂਰ ਦੇਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.