‘ਬੁੱਢੇ ਸੁਧਰ ਜਾਂ ਨਹੀਂ ਤਾਂ ਤੇਰਾ ਹਾਲ ਤੇਰੇ ਪੁੱਤ ਤੋਂ ਵੀ ਬੁਰਾ ਹੋਵੇਗਾ’
ਪਟਿਆਲਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਇੱਕ ਵਾਰ ਫਿਰ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਵਾਰ ਗੈਂਗਸਟਰਾਂ ਨੇ ਫੇਸਬੁੱਕ ਪੋਸਟਾਂ ਰਾਹੀਂ ਨਹੀਂ ਸਗੋਂ ਈਮੇਲ ਰਾਹੀਂ ਧਮਕੀ ਦਿੱਤੀ ਹੈ। ਸੂਤਰਾਂ ਮੁਤਾਬਕ ਈ-ਮੇਲ ‘ਚ ਲਿਖਿਆ ਹੈ- ਬੁੱਢੇ ਸੁਧਰ ਜਾਂ ਨਹੀਂ ਤਾਂ ਤੇਰਾ ਹਾਲ ਤੇਰੇ ਪੁੱਤ ਤੋਂ ਵੀ ਬੁਰਾ ਹੋਵੇਗਾ।
ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ,ਪੂਰੇ ਪੰਜਾਬ ’ਚ ਸੋਗ ਦੀ ਲਹਿਰ, ਕਈ ਪਿੰਡਾਂ ’ਚ ਨਹੀਂ ਪੱਕੀ ਰੋਟੀ
ਜਾਣਕਾਰੀ ਮੁਤਾਬਕ ਦੋ ਈਮੇਲ ਰਾਹੀਂ ਭੇਜੀਆਂ ਗਈਆਂ ਧਮਕੀਆਂ ਵਿਚ ਕਿਹਾ ਗਿਆ ਹੈ ਕਿ ਜਿਹੋ ਜਿਹਾ ਸਿੱਧੂ ਮੂਸੇਵਾਲਾ ਦਾ ਹਾਲ ਕੀਤਾ ਸੀ, ਉਹੋ ਜਿਹਾ ਹੀ ਉਸਦਾ ਵੀ ਕਰ ਦਿੱਤਾ ਜਾਵੇਗਾ, ਜੇਕਰ ਉਹ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ਨੂੰ ਲੈ ਕੇ ਬੋਲਣਾ ਬੰਦ ਨਹੀਂ ਕਰੇਗਾ। ਹਿੰਦੀ ਵਿਚ ਲਿਖੀ ਗਈ ਧਮਕੀ ਭਰੀ ਈਮੇਲ ਵਿਚ ਕਿਹਾ ਗਿਆ ਹੈ ਕਿ ਜਗਰੂਪ ਰੂਪਾ ਤੇ ਮਨੂ ਦਾ ਝੂਠਾ ਐਨਕਾਊਂਟਰ ਵੀ ਉਸੇ (ਬਲਕੌਰ ਸਿੰਘ) ਦੇ ਦਬਾਅ ਦੇ ਕਾਰਨ ਹੀ ਪੰਜਾਬ ਪੁਲਿਸ ਨੇ ਕੀਤਾ ਹੈ।
ਅੱਧੀ ਰਾਤ ਨੂੰ ਹੋ ਗਿਆ ਵੱਡਾ ਕਾਂਡ, ਪ੍ਰਦਰਸ਼ਨਕਾਰੀਆਂ ’ਤੇ ਚੜ੍ਹਾਈ ਗੱਡੀ! ਫੇਰ ਪੈ ਗਿਆ ਕੂਕ ਰੌਲਾ
ਗੈਂਗ ਦੇ ਮੈਂਬਰਾਂ ਵਲੋਂ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਹੋਇਆ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਚੁੱਪ ਰਹਿਣ ਦੀ ਨਸੀਹਤ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਸਿੱਧੂ ਮੂਸੇਵਾਲਾ ਦੇ ਪਿਤਾ ਵਲੋਂ ਉਕਤ ਈਮੇਲਾਂ ਸਬੰਧੀ ਪੰਜਾਬ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਵਲੋਂ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.