Breaking NewsD5 specialNewsPunjabTop News

ਬੁਰੀ ਤਰ੍ਹਾਂ ਡਿੱਗਿਆ ਪ੍ਰਕਾਸ਼ ਸਿੰਘ ਬਾਦਲ, ਲੱਗੀਆਂ ਸੱਟਾਂ

ਲੰਬੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਗੋਡੇ ‘ਚ ਤਕਲੀਫ਼ ਹੋਣ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਨੂੰ ਬੀਤੇ ਦਿਨ ਸਵੇਰੇ ਬਾਥਰੂਮ ‘ਚ ਗੋਡੇ ’ਤੇ ਮਾਮੂਲੀ ਸੱਟ ਲੱਗ ਗਈ, ਜਿਸ ਪਿੱਛੋਂ ਉਹ ਰੂਟੀਨ ‘ਚ ਲੰਬੀ ਸਮੇਤ ਤਿੰਨ ਪਿੰਡਾਂ ਵਿਚ ਵਰਕਰ ਮੀਟਿੰਗਾਂ ਲਈ ਪੁੱਜੇ ਪਰ ਦਰਦ ਹੋਣ ਤੋਂ ਬਾਅਦ ਉਨ੍ਹਾਂ ਆਪਣੇ ਅਗਲੇ ਪ੍ਰੋਗਰਾਮ ਵਿੱਚ ਛੱਡ ਦਿੱਤੇ।

ਮੁਲਾਜ਼ਮਾਂ ਨੂੰ ਮਿਲਣਗੇ ਵੱਡੇ ਤੋਹਫ਼ੇ! CM Bhagwant Mann ਨੇ ਖਿੱਚੀ ਤਿਆਰੀ, ਐਲਾਨ ਹੋਣਾ ਬਾਕੀ | D5 Channel Punjabi

ਇਸ ਪਿੱਛੋਂ ਉਨ੍ਹਾਂ ਦਾ ਐਕਸਰੇ ਹੋਇਆ। ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਰਣਜੋਧ ਸਿੰਘ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਬਾਦਲ ਨੇ ਕਈ ਪਿੰਡਾਂ ਦਾ ਧੰਨਵਾਦ ਦੌਰਾ ਕਰਨਾ ਸੀ ਪਰ ਗੋਡੇ ‘ਤੇ ਸੱਟ ਲੱਗਣ ਕਾਰਨ ਉਨ੍ਹਾਂ ਨੇ ਗੱਡੀ ‘ਚ ਬੈਠ ਕੇ 4 ਪਿੰਡਾਂ ਨੂੰ ਸੰਬੋਧਨ ਕੀਤਾ ਅਤੇ ਬਾਕੀ ਪਿੰਡਾਂ ਦਾ ਪ੍ਰੋਗਰਾਮ ਰੱਦ ਕਰ ਦਿੱਤਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button