Press ReleaseBreaking NewsD5 specialNewsPunjabTop News

ਬੀਬੀ ਜਗੀਰ ਕੌਰ ਨੇ ਵੱਖ-ਵੱਖ ਕਾਲਜਾਂ ਤੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਗ੍ਰੈਚੁਇਟੀ ਦੇ ਚੈੱਕ ਵੰਡੇ

ਅੰਮ੍ਰਿਤਸਰ :  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵੱਖ-ਵੱਖ ਕਾਲਜਾਂ ਦੇ ਸਰਵਿਸ ਤੋਂ ਰਿਟਾਇਰ ਹੋ ਚੁੱਕੇ ਕਰਮਚਾਰੀਆਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਗ੍ਰੈਚੁਇਟੀ ਅਤੇ ਲੀਵ ਇੰਨ ਕੈਸ਼ਮੈਂਟ ਦੇ ਚੈੱਕ ਦਿੱਤੇ ਗਏ। ਇਸ ਮੌਕੇ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਵੱਖ-ਵੱਖ ਕਾਲਜਾਂ ਤੋਂ ਸੇਵਾ ਮੁਕਤ ਹੋਏ 15 ਕਰਮਚਾਰੀਆਂ ਨੂੰ 94 ਲੱਖ 18 ਹਜ਼ਾਰ 184 ਰੁਪਏ ਦੇ ਚੈੱਕ ਤਕਸੀਮ ਕੀਤੇ ਗਏ। ਉਨ੍ਹਾਂ ਕਿਹਾ ਕਿ ਹਰ ਕਰਮਚਾਰੀ ਨੂੰ ਸੇਵਾ ਮੁਕਤੀ ਸਮੇਂ ਆਪਣੇ ਬਣਦੇ ਫੰਡ ਲੈਣ ਦਾ ਮਾਣ ਹੁੰਦਾ ਹੈ ਤਾਂ ਜੋ ਉਨ੍ਹਾਂ ਦਾ ਆਉਣ ਵਾਲਾ ਸਮਾਂ ਵਧੀਆ ਬਤੀਤ ਹੋਵੇ।

🔴LIVE| ਲਓ ਜੀ ਰਾਸ਼ਟਰਪਤੀ ਨੇ ਵਾਪਸ ਬੁਲਾ ਲਈ ਫੌਜ!ਬਾਰਡਰ ਹੋਣਗੇ ਖਾਲ੍ਹੀ! ਬਾਰਡਰ ‘ਤੇ ਟੈਂਟਾਂ ਨੂੰ ਅੱਗ ਲੱਗਣ ਦਾ ਸੱਚ!

ਉਨ੍ਹਾਂ ਕਿਹਾ ਕਿ ਇਹ ਮੁਲਾਜ਼ਮ ਪਿਛਲੇ ਸਮੇਂ ਦੌਰਾਨ ਰਿਟਾਇਰ ਹੋਏ ਸਨ ਜਿਨ੍ਹਾਂ ਦੇ ਫੰਡ ਬਕਾਇਆ ਰਹਿੰਦੇ ਸਨ। ਬੀਬੀ ਜਗੀਰ ਕੌਰ ਨੇ ਸੇਵਾ ਮੁਕਤ ਹੋਏ ਮੁਲਾਜ਼ਮਾਂ ਦੀ ਤੰਦਰੁਸਤੀ ਦੀ ਅਰਦਾਸ ਕਰਦਿਆਂ ਕਿਹਾ ਕਿ ਸਤਿਗੁਰੂ ਇਨ੍ਹਾਂ ’ਤੇ ਸਦਾ ਹੀ ਮੇਹਰ ਭਰਿਆ ਹੱਥ ਰੱਖਣ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਇੰਜੀ: ਸੁਖਮਿੰਦਰ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਓਐਸਡੀ. ਸ. ਅਮਰੀਕ ਸਿੰਘ ਲਤੀਫਪੁਰ, ਓਐਸਡੀ. ਸ. ਸੁਖਬੀਰ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਅਕਾਊਂਟੈਂਟ ਸ. ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।

ਆਹ ਲੀਡਰਾਂ ਨੇ ਕਰਤਾ ਵੱਡਾ ਕੰਮ !ਸਰਕਾਰਾਂ ਹੈਰਾਨ ਪਰ ਲੋਕ ਖੁਸ਼ !ਬਣੂ 2022 ਇਹਨਾਂ ਦੀ ਸਰਕਾਰ ?

ਇੰਗਲੈਂਡ ’ਚ ਸਿੱਖ ਵਕੀਲ ਨੂੰ ਕ੍ਰਿਪਾਨ ਸਮੇਤ ਅਦਾਲਤ ’ਚ ਜਾਣ ਤੋਂ ਰੋਕਣ ਦੀ ਬੀਬੀ ਜਗੀਰ ਕੌਰ ਵੱਲੋਂ ਨਿੰਦਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਇੰਗਲੈਂਡ ’ਚ ਅੰਮ੍ਰਿਤਧਾਰੀ ਵਕੀਲ ਸ. ਜਸਕੀਰਤ ਸਿੰਘ ਨੂੰ ਈਲਿੰਗ ਮੈਜਿਸਟਰੇਟ ਅਦਾਲਤ ’ਚ ਜਾਣ ਸਮੇਂ ਕ੍ਰਿਪਾਨ ਉਤਾਰਨ ਲਈ ਮਜਬੂਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਬੀਬੀ ਜਗੀਰ ਕੌਰ ਨੇ ਇਸ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਧਾਰੀ ਸਿੱਖਾਂ ਲਈ ਕ੍ਰਿਪਾਨ ਕਕਾਰਾਂ ਦਾ ਇਕ ਅਹਿਮ ਹਿੱਸਾ ਹੈ, ਜੋ ਸਿੱਖ ਲਈ ਲਾਜ਼ਮੀ ਹੈ ਅਤੇ ਖ਼ਾਲਸਾਈ ਰਹਿਣੀ ਦਾ ਅਹਿਮ ਅੰਗ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਕੌਮ ਵਿਸ਼ਵ ਸ਼ਾਂਤੀ ਅਤੇ ਮਨੁੱਖਤਾ ਦੀ ਭਲਾਈ ਲਈ ਸਦਾ ਯਤਨਸ਼ੀਲ ਰਹੀ ਹੈ।

🔴LIVE| ਅੱਗ ਲੱਗਣ ਦੀ ਘਟਨਾ ਤੋਂ ਬਾਅਦ ਜਥੇਬੰਦੀਆਂ ਦਾ ਵੱਡਾ ਐਲਾਨ, ਹੋਏ ਵੱਡੇ ਖੁਲਾਸੇ ! ਸੱਚ ਆਇਆ ਸਾਹਮਣੇ !

ਵਿਦੇਸ਼ਾਂ ਅੰਦਰ ਸਿੱਖਾਂ ਨੇ ਆਪਣੀ ਮਿਹਨਤ ਸਦਕਾ ਉੱਚ ਮੁਕਾਮ ਹਾਸਲ ਕੀਤੇ ਹਨ ਅਤੇ ਸਬੰਧਤ ਦੇਸ਼ਾਂ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾਇਆ ਹੈ। ਅੱਜ ਸਿੱਖ ਵਿਦੇਸ਼ਾਂ ਅੰਦਰ ਸਰਕਾਰਾਂ ਦਾ ਵੀ ਹਿੱਸਾ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੁਨੀਆਂ ਅੰਦਰ ਅੰਮ੍ਰਿਤਧਾਰੀ ਸਿੱਖ ਕ੍ਰਿਪਾਨ ਸਮੇਤ ਆਪਣੇ ਕਕਾਰ ਪਹਿਨ ਕੇ ਵਿਚਰਦੇ ਹਨ। ਅਜਿਹੇ ਵਿਚ ਇੰਗਲੈਂਡ ਅੰਦਰ ਕ੍ਰਿਪਾਨ ਪਹਿਨਣ ਕਰਕੇ ਸਿੱਖ ਨੌਜਵਾਨ ਨੂੰ ਪ੍ਰੇਸ਼ਾਨ ਕਰਨਾ ਮੰਦਭਾਗਾ ਹੈ। ਬੀਬੀ ਜਗੀਰ ਕੌਰ ਨੇ ਸਿੱਖਾਂ ਨਾਲ ਹੁੰਦੀ ਵਿਤਕਰੇਬਾਜੀ ਨੂੰ ਰੋਕਣ ਲਈ ਭਾਰਤ ਸਰਕਾਰ ਨੂੰ ਤੁਰੰਤ ਲੋੜੀਂਦੀ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button