ਬਿੱਲੀ ਦੀ ਪਿੱਠ ‘ਤੇ ਬਾਂਦਰ ਦੀ ਸਵਾਰੀ ਬਣੀ ਦੋਸਤੀ ਦੀ ਮਿਸਾਲ
ਵਾਸ਼ਿੰਗਟਨ : ਇਨਸਾਨਾਂ ਦੀ ਤਰ੍ਹਾਂ ਹੀ ਜਾਨਵਰ ਵੀ ਆਪਸ ‘ਚ ਚੰਗੇ ਦੋਸਤ ਹੁੰਦੇ ਹਨ। ਸੋਸ਼ਲ ਮੀਡੀਆ ‘ਤੇ ਕੁੱਤੇ – ਬਿੱਲੀ ਦੀ ਦੋਸਤੀ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਕੀ ਤੁਸੀਂ ਬਿੱਲੀ ਅਤੇ ਬਾਂਦਰ ਦੀ ਦੋਸਤੀ ਦੇਖੀ ਹੈ ਕਦੇ। ਜੇਕਰ ਨਹੀਂ ਦੇਖੀ ਤਾਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਭਰੋਸਾ ਹੋ ਜਾਵੇਗਾ ਕਿ ਬਿੱਲੀ ਅਤੇ ਬਾਂਦਰ ਵੀ ਇੱਕ ਦੂਜੇ ਦੇ ਚੰਗੇ ਦੋਸਤ ਹੋ ਸਕਦੇ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਇੱਕ ਬਿੱਲੀ ਇੱਕ ਬਾਂਦਰ ਦੇ ਬੱਚੇ ਨੂੰ ਆਪਣੀ ਪਿੱਠ ‘ਤੇ ਬਿਠਾਕੇ ਘੁਮਾ ਰਹੀ ਹੈ। ਇਹ ਵੀਡੀਓ ਦੇਖਣ ‘ਚ ਬੇਹੱਦ ਕਿਊਟ ਅਤੇ ਮਜ਼ੇਦਾਰ ਵੀ ਹੈ।
CM ਚੰਨੀ ਦਾ ਵੱਡਾ ਧਮਾਕਾ, ਵਿਰੋਧੀਆਂ ਦੇ ਮੂੰਹ ਬੰਦ, ਕੇਂਦਰ ਦੀ ਸਾਜ਼ਿਸ਼ ਬੇਨਕਾਬ, ਕਿਸਾਨਾਂ ਦਾ ਵੱਡਾ ਫੈਸਲਾ !
ਵਾਇਰਲ ਹੋ ਰਿਹਾ ਇਹ ਵੀਡੀਓ ਕੁਝ ਘੰਟੇ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ ਰੈੱਡਿਟ ‘ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ, ਬਿੱਲੀ ਇੱਕ ਛੋਟੇ ਬਾਂਦਰ ਨੂੰ ਲੈ ਕੇ ਜਾ ਰਹੀ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਬਿੱਲੀ ਦੀ ਪਿੱਠ ‘ਤੇ ਇਕ ਛੋਟਾ ਜਿਹਾ ਬਾਂਦਰ ਆਰਾਮ ਨਾਲ ਬੈਠਾ ਹੈ। ਬਿੱਲੀ ਵੀ ਉਸ ਨੂੰ ਆਪਣੀ ਪਿੱਠ ‘ਤੇ ਬਿਠਾ ਕੇ ਸੈਰ ਕਰਵਾਉਂਦੀ ਹੋਈ ਬਹੁਤ ਖੁਸ਼ ਲਗਦੀ ਹੈ।
ਢੀਂਡਸਾ ਦੀ ਬੀਜੇਪੀ ਨਾਲ ਗੁਪਤ ਮੀਟਿੰਗ, ਗਠਜੋੜ ਪੱਕਾ ! D5 Channel Punjabi
ਕਈ ਵਾਰ ਬਿੱਲੀ ਬਹੁਤ ਤੇਜ਼ ਦੌੜਨ ਲੱਗਦੀ ਹੈ ਅਤੇ ਵਿਚਕਾਰੋਂ ਛਾਲ ਮਾਰ ਦਿੰਦੀ ਹੈ ਪਰ ਫਿਰ ਵੀ ਬਾਂਦਰ ਉਸ ਦੀ ਪਿੱਠ ‘ਤੇ ਆਰਾਮ ਨਾਲ ਬੈਠਾ ਬਿੱਲੀ ਨੂੰ ਚਿੰਬੜ ਕੇ ਆਨੰਦ ਮਾਣ ਰਿਹਾ ਹੁੰਦਾ ਹੈ। ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਬਿੱਲੀ ਅਤੇ ਬਾਂਦਰ ਦੀ ਦੋਸਤੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਹਰ ਕੋਈ ਵੀਡੀਓ ਦੀ ਖੂਬ ਤਾਰੀਫ ਕਰ ਰਿਹਾ ਹੈ। ਵੀਡੀਓ ‘ਤੇ ਲੋਕ ਕਈ ਪਿਆਰੇ ਕੁਮੈਂਟ ਵੀ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਮੈਂ ਇਸ ਵੀਡੀਓ ਨੂੰ ਹਰ ਸਮੇਂ ਦੇਖ ਸਕਦਾ ਹਾਂ। ਇੱਕ ਹੋਰ ਨੇ ਲਿਖਿਆ- ਇਹ ਕਿੰਨੀ ਪਿਆਰੀ ਵੀਡੀਓ ਹੈ। ਇੱਕ ਹੋ ਨੇ ਕਮੈਂਟ ਕੀਤਾ ਕਿ ਅਜਿਹੀ ਦੋਸਤੀ ਦੀ ਮਿਸਾਲ ਪਹਿਲਾਂ ਨਹੀਂ ਵੇਖੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.