ਬਾਰਾਮੂਲਾ ’ਚ ਅੱਤਵਾਦੀਆਂ ਦਾ ਹਮਲਾ
ਬਾਰਾਮੂਲਾ: ਘਾਟੀ ਵਿੱਚ ਅੱਤਵਾਦੀ ਆਪਣੀਆਂ ਕਾਇਰਤਾ ਭਰੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ।ਜੰਮੂ-ਕਸ਼ਮੀਰ ਦੇ ਬਾਰਾਮੂਲਾ ਦੇ ਪੱਟਨ ਇਲਾਕੇ ‘ਚ ਅੱਜ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਦੀ ਗਸ਼ਤੀ ਦਲ ‘ਤੇ ਹਮਲਾ ਕੀਤਾ।ਹਮਲੇ ‘ਚ 2 ਜਵਾਨਾਂ ਸਮੇਤ 4 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦਾ ਸਥਾਨਕ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਫਿਲਹਾਲ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।
ਕਿਸਾਨਾਂ ਦੀ ਚਲਦੀ ਮੀਟਿੰਗ ‘ਚ ਵੱਡੀ ਖ਼ਬਰ ਆਈ ਬਾਹਰ! ਪੰਜਾਬ ਦੇ ਕਿਸਾਨ ਨੂੰ ਮਿਲੇਗੀ ਖੁਸ਼ਖਬਰੀ D5 Channel Punjabi
ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਅੱਜ ਸਵੇਰੇ ਸੀ.ਆਰ.ਪੀ.ਐੱਫ. ਦੀ ਗਸ਼ਤੀ ਪਾਰਟੀ ਨੂੰ ਨਿਸ਼ਾਨਾ ਬਣਾਉਣ ਲਈ ਗ੍ਰੇਨੇਡ ਸੁੱਟਿਆ। ਅੱਤਵਾਦੀਆਂ ਨੇ ਇਹ ਗ੍ਰਨੇਡ ਪੱਟਨ ਦੇ ਬਾਜ਼ਾਰ ‘ਚ ਸੁੱਟਿਆ ਸੀ। ਇਸ ਕਾਰਨ ਇਸ ਹਮਲੇ ‘ਚ ਸੈਨਿਕਾਂ ਦੇ ਨਾਲ-ਨਾਲ ਆਮ ਨਾਗਰਿਕ ਵੀ ਜ਼ਖਮੀ ਹੋਏ ਹਨ। ਹਾਲਾਂਕਿ ਜ਼ਖਮੀਆਂ ‘ਚੋਂ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.