Breaking NewsD5 specialIndiaNewsPunjabTop News

ਬਹਿਸ ਦੀ ਚੁਣੌਤੀ ਨੂੰ ਲੈ ਕੇ ਸਿੱਧੂ ਦਾ ਕੇਜਰੀਵਾਲ ‘ਤੇ ਨਿਸ਼ਾਨਾ, ‘ਆਓ ਸ਼੍ਰੀਮਾਨ ਪਾਖੰਡੀ ਜੀ ਮੇਰੇ ਨਾਲ ਬਹਿਸ ਕਰੋ’

ਪਟਿਆਲਾ/ਨਵੀਂ ਦਿੱਲੀ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਗਰਮਾਈ ਹੋਈ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਚਾਲੇ ਲਗਾਤਾਰ ਤਕਰਾਰ ਚੱਲ ਰਹੀ ਹੈ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਸਿੱਧੂ ਦੀ ਬਹਿਸ ਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ। ਕੇਜਰੀਵਾਲ ਨੇ ਸਿੱਧੂ ਨੂੰ ਜਗ੍ਹਾ ਅਤੇ ਸਮਾਂ ਤੈਅ ਕਰਨ ਲਈ ਕਿਹਾ ਅਤੇ ਪਾਰਟੀ ਦੇ ਸੂਬੇ ਪ੍ਰਧਾਨ ਭਗਵੰਤ ਮਾਨ ਉਨ੍ਹਾਂ ਨਾਲ ਬਹਿਸ ਕਰਨਗੇ।

ਮੁੱਖ ਮੰਤਰੀ ਚੰਨੀ ਦਾ ਨਵਾਂ ਧਮਾਕਾ ,ਖੁਸ਼ ਕੀਤੇ ਪੰਜਾਬ ਵਾਸੀ, ਵੱਡਾ ਬਿਆਨ,ਧਮਾਕੇਦਾਰ ਸਪੀਚ

ਦੂਜੇ ਪਾਸੇ ਇਸ ‘ਤੇ ਸਿੱਧੂ ਨੇ ਕੇਜਰੀਵਾਲ ‘ਤੇ ਪਲਟਵਾਰ ਕਰ ਕੇ ਕਿਹਾ ਹੈ ਕਿ ਭਗਵੰਤ ਮਾਨ ਮੁੱਖ ਮੰਤਰੀ ਹੈ ? ਸਿੱਧੂ ਨੇ ਟਵੀਟ ਕਰ ਕੇ ਲਿਖਿਆ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਮੁੱਖ ਮੰਤਰੀ ਨਹੀਂ ਹੈ ਜੋ ਬਾਦਲਾਂ ਦੇ ਦਾਗੀ ਵਿਧਾਇਕ ਦੀਪ ਮਲਹੋਤਰਾ ਦੇ ਨਾਲ ਮਿਲ ਕੇ ਸ਼ਰਾਬ ਮਾਫੀਆ ਚਲਾ ਰਿਹਾ ਹੈ . . ਨਾ ਹੀ ਦਿੱਲੀ ‘ਚ ਕਾਲੇ ਖੇਤੀ ਕਾਨੂੰਨ ਉਸਦੇ ਵਲੋਂ ਨੋਟੀਫਾਈ ਕੀਤੇ ਗਏ ਹਨ। ਦਿੱਲੀ ਹਵਾਈ ਅੱਡੇ ਦੀਆਂ ਸੜਕਾਂ ‘ਤੇ ਬਾਦਲਾਂ ਦੀਆਂ ਬੱਸਾਂ ਚਲਾਉਣ ਦੀ ਆਗਿਆ ਕੌਣ ਦੇ ਰਿਹਾ ਹੈ ? ਆਓ ਸ਼੍ਰੀਮਾਨ ਪਾਖੰਡੀ ਜੀ ਮੇਰੇ ਨਾਲ ਬਹਿਸ ਕਰੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button