ਬਲਵੀਰ ਸਿੰਘ ਰਾਜੇਵਾਲ ਤੇ ਗੁਰਨਾਮ ਚੜੂਨੀ ਦੀ ਟੁੱਟੀ ਜੋੜੀ?
ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੂੰ ਅਤੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵਿਚਾਲੇ ਸਮਝੌਤਾ ਬਣਨ ਤੋਂ ਪਹਿਲਾਂ ਹੀ ਵਿਗੜ ਦਾ ਮਾਮਲਾ ਸਾਹਮਣੇ ਆਇਆ ਹੈ। ਚੜੂਨੀ ਨੇ ਕਿਹਾ ਕਿ ਰਾਜੇਵਾਲ ਮੈਨੂੰ ਨਜ਼ਰ ਅੰਦਾਜ਼ ਕਰ ਰਹੇ ਹਨ। ‘ਸੰਯੁਕਤ ਸਮਾਜ ਮੋਰਚਾ’ ਵਿੱਚ 25 ਸੀਟਾਂ ਮੰਗੀਆਂ ਤੇ ਉਹ ਸਿਰਫ਼ 9 ਹੀ ਦੇ ਰਹੇ ਹਨ। ਚੜੂਨੀ ਨੇ ਰਾਜੇਵਾਲ ਨੂੰ ਅੱਜ ਸ਼ਾਮ ਤੱਕ ਦਾ ਵਕਤ ਦਿੱਤਾ ਹੈ, ਨਹੀਂ ਤਾਂ ਇਕੱਲੇ ਹੀ ਮੈਦਾਨ ‘ਚ ਉੱਤਰਨ ਨੂੰ ਤਿਆਰ ਹਨ। ਇਸ ਦੇ ਨਾਲ ਹੀ ਚੜੂਨੀ ਨੇ ਕਿਹਾ ਕਿ ਰਾਜੇਵਾਲ ਆਮ ਆਦਮੀ ਪਾਰਟੀ ਤੋਂ ਚੋਣ ਲੜਨਾ ਚਾਹੁੰਦੇ ਸਨ ਅਤੇ ਜਦੋਂ ਗੱਲ ਨਹੀਂ ਬਣੀ ਤਾਂ ਉਨ੍ਹਾਂ ਨੇ ਫਿਰ ਆਪਣਾ ਰੁਖ ਬਦਲ ਲਿਆ।
ਅਕਾਲੀਆਂ ਦੇ Head Office ਤੋਂ ਆਇਆ ਵੱਡਾ ਬਿਆਨ, ਕੇਜਰੀਵਾਲ ਨੂੰ ਪਈ ਬਿਪਤਾ, ਸਾਹਮਣੇ ਰੱਖੇ ਪਰਚੇ, ਦਿੱਤੇ ਵੱਡੇ ਸਬੂਤ!
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਅਸੀਂ ਅੰਦੋਲਨ ‘ਚ ਆਪਣਾ ਪੂਰਾ ਹਿੱਸਾ ਪਾਇਆ ਤਾਂ ਮੇਰੇ ਅੱਗੇ ਵੱਧ ਕੇ ਅੰਦੋਲਨ ਲੜਣ ਤੋਂ ਰਾਜੇਵਾਲ ਨਾਰਾਜ਼ ਸਨ। ਕਈ ਵਾਰ ਪਿੱਛੇ ਹਟਾਉਣ ਦੀ ਕੋਸ਼ਿਸ਼ ਕੀਤੀ। ਅੰਦੋਲਨ ਦੇ ਦੌਰਾਨ ਕਈ ਵਾਰ ਨਜ਼ਰ ਅੰਦਾਜ਼ ਕੀਤਾ ਗਿਆ। ਮਿਸ਼ਨ ਪੰਜਾਬ ਦੀ ਗੱਲ ਕਰਨ ‘ਤੇ ਮੈਨੂੰ ਸੰਯੁਕਤ ਕਿਸਾਨ ਮੋਰਚੇ ਤੋਂ ਬਾਹਰ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਰਾਜੇਵਾਲ ਚੋਣ ਲੜਨ ਲਈ ਤਿਆਰ ਹੋਏ ਪਰ ਚੋਣਾਂ ‘ਚ ਵੀ ਸਾਡੇ ਨਾਲ ਇਕੱਠੇ ਹੋ ਕੇ ਚੱਲਣਾ ਚਾਹੀਦਾ ਸੀ। ਅਸੀਂ ਸਮਝੌਤੇ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। 9 ਜਨਵਰੀ ਨੂੰ ਅਸੀਂ ਸੰਯੁਕਤ ਸਮਾਜ ਮੋਰਚੇ ਕੋਲ ਸਮਝੌਤੇ ਲਈ ਗਏ ਸੀ ਤੇ ਸਾਨੂੰ 9 ਸੀਟਾਂ ਦੇ ਰਹੇ ਹਨ ਜਦਕਿ ਸਾਡੇ ਨਾਲ ਕਈ ਕਿਸਾਨ ਦਲ ਤੇ ਹੋਰ ਯੂਨੀਅਨਾਂ ਹਨ।
ਕੇਜਰੀਵਾਲ ਦਾ ਰਾਜੇਵਾਲ ਨੂੰ ਚੈਲੰਜ, ਭਾਜਪਾ ਨਾਲ ਸਮਝੌਤਾ ਕਰਨਗੇ ਬੈਂਸ ਭਰਾ? ਫਿਰੋਜ਼ਪੁਰ ਮਾਮਲੇ ਚ ਨਵਾਂ ਮੋੜ!
ਕਿਸਾਨ ਆਗੂ ਨੇ ਕਿਹਾ ਕਿ ਰਾਜੇਵਾਲ ਸਾਨੂੰ ਅਗਲੇ ਕਦਮ ਚੁੱਕਣ ਲਈ ਮਜ਼ਬੂਰ ਕਰ ਰਹੇ ਹਨ। ਮੈਂ ਕੱਲ ਵੀ ਰਾਜੇਵਾਲ ਨਾਲ ਗੱਲਬਾਤ ਕੀਤੀ ਸੀ ਕਿ ਸਾਨੂੰ 25 ਸੀਟਾਂ ਚਾਹੀਦੀਆਂ ਹਨ। ਜੇਕਰ ਇਹ ਸੀਟਾਂ ਨਹੀਂ ਮਿਲੀਆਂ ਤਾਂ ਸਾਨੂੰ ਅਲੱਗ ਤੋਂ ਉਮੀਦਵਾਰ ਉਤਾਰਨੇ ਪੈਣਗੇ।ਉਧਰ ਕੱਲ੍ਹ ਆਪ ਦੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੰਯੁਕਤ ਸਮਾਜ ਮੋਰਚੇ ਨਾਲ ਗਠਜੋੜ ਨਾ ਹੋਣ ਤੇ ਖੁੱਲ੍ਹ ਕੇ ਗੱਲ ਕੀਤੀ। ਕੇਜਰੀਵਾਲ ਮੁਤਾਬਕ ਰਾਜੇਵਾਲ ਜ਼ਿਆਦਾ ਸੀਟਾਂ ਮੰਗ ਰਹੇ ਸਨ, ਜਿਸ ਕਰਕੇ ਗੱਲ ਨਹੀਂ ਬਣੀ। ਹਾਲਾਂਕਿ ਉਨ੍ਹਾਂ ਨੇ ਮੰਨਿਆ ਕਿ ਕਿਸਾਨਾਂ ਦੇ ਵੱਖ ਲੜਨ ਨਾਲ ਪਾਰਟੀ ਨੂੰ ਨੁਕਸਾਨ ਹੋਵੇਗਾ।
ਚੜੂਨੀ ਤੇ ਰਾਜੇਵਾਲ ਦਾ ਟੁੱਟੇਗਾ ਸਮਝੌਤਾ?ਜਥੇਬੰਦੀਆਂ ਹੋਣਗੀਆਂ ਵੱਖ ਸੀਟਾਂ ‘ਤੇ ਅੜ ਗਏ ਪੇਚ! || D5 Channel Punjabi
ਸੰਯੁਕਤ ਸਮਾਜ ਮੋਰਚੇ ਵੱਲੋਂ 10 ਉਮੀਦਵਾਰਾਂ ਦੀ ਪਹਿਲੀ ਸੂਚੀ
ਪੰਜਾਬ ਵਿਧਾਨ ਸਭਾ ਚੋਣਾਂ ਲੜਨ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਗਠਿਤ ਸਿਆਸੀ ‘ਸੰਯੁਕਤ ਸਮਾਜ ਮੋਰਚੇ’ ਨੇ ਬੁੱਧਵਾਰ ਨੂੰ ਆਪਣੇ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਸਮਰਾਲਾ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਰਾਜੇਵਾਲ ਸੰਯੁਕਤ ਸਮਾਜ ਮੋਰਚਾ (SSM) ਦੀ ਅਗਵਾਈ ਕਰ ਰਹੇ ਹਨ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 14 ਫਰਵਰੀ ਨੂੰ ਹੋਣੀਆਂ ਹਨ। ਸੂਚੀ ਅਨੁਸਾਰ ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਘਨੌਰ ਤੋਂ, ਹਰਜਿੰਦਰ ਸਿੰਘ ਟਾਂਡਾ ਖਡੂਰ ਸਾਹਿਬ ਤੋਂ, ਰਵਨੀਤ ਸਿੰਘ ਬਰਾੜ ਮੋਹਾਲੀ ਅਤੇ ਡਾ: ਸੁਖਮਨਦੀਪ ਸਿੰਘ ਤਰਨਤਾਰਨ ਤੋਂ ਚੋਣ ਲੜਨਗੇ। ਇਸ ਤੋਂ ਇਲਾਵਾ ਕਰਤਾਰਪੁਰ ਤੋਂ ਰਾਜੇਸ਼ ਕੁਮਾਰ, ਫਿਲੌਰ ਤੋਂ ਅਜੈ ਕੁਮਾਰ, ਜੈਤੋਂ ਤੋਂ ਰਮਨਦੀਪ ਸਿੰਘ, ਕਾਦੀਆਂ ਤੋਂ ਬਲਰਾਜ ਸਿੰਘ ਅਤੇ ਮੋਗਾ ਵਿਧਾਨ ਸਭਾ ਸੀਟ ਤੋਂ ਡਾਕਟਰ ਨਵਦੀਪ ਸਿੰਘ ਨੂੰ ਮੋਰਚਾ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.