ਬਦਲੇ ਮੌਸਮ ਅਤੇ ਤੇਜ਼ ਹਨ੍ਹੇਰੀ ਕਾਰਨ ਦਿੱਲੀ ਹਵਾਈ ਅੱਡੇ ਤੋਂ ਕਈ ਫਲਾਈਟਾਂ ਡਾਇਵਰਟ

ਨਵੀਂ ਦਿੱਲੀ : ਦਿੱਲੀ ਹਵਾਈ ਅੱਡੇ ’ਤੇ ਸੋਮਵਾਰ ਸ਼ਾਮ ਨੂੰ ਹਨ੍ਹੇਰੀ ਕਾਰਨ ਘੱਟੋਂ-ਘੱਟ 6 ਉਡਾਣਾਂ ਦੇ ਮਾਰਗ ’ਚ ਤਬਦੀਲੀ ਯਾਨੀ ਕਿ ਡਾਇਵਰਟ ਕੀਤੇ ਗਏ, ਜਦਕਿ ਕਈ ਜਹਾਜ਼ਾਂ ਨੇ ਦੇਰੀ ਨਾਲ ਉਡਾਣ ਭਰੀ। ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ਤੋਂ ਆ ਰਹੇ ਵਿਸਤਾਰਾ ਦੇ ਇਕ ਜਹਾਜ਼ ਅਤੇ ਜੈਪੁਰ ਤੇ ਲਖਨਊ ਤੋਂ ਆ ਰਹੀ ਅਲਾਇੰਸ ਏਅਰ ਦੀਆਂ ਦੋ ਉਡਾਣਾਂ ਨੂੰ ਸੋਮਵਾਰ ਸ਼ਾਮ ਲਖਨਊ ਹਵਾਈ ਅੱਡੇ ਵੱਲ ਮੋੜਿਆ ਗਿਆ।
Majithia Case : Supreme Court ਚੋਂ Majithia ਨਾਲ ਜੁੜੀ ਵੱਡੀ ਖਬਰ, ਆਇਆ ਫੈਸਲਾ | D5 Channel Punjabi
ਸੂਤਰਾਂ ਮੁਤਾਬਕ ਜਬਲਪੁਰ ਅਤੇ ਪਟਨਾ ਤੋਂ ਆ ਰਹੀ ਇੰਡੀਗੋ ਦੀਆਂ ਦੋ ਉਡਾਣਾਂ ਨੂੰ ਜੈਪੁਰ ਹਵਾਈ ਅੱਡੇ ਵੱਲ ਮੋੜਿਆ ਗਿਆ। ਅਧਿਕਾਰੀਆਂ ਮੁਤਾਬਕ ਵਡੋਦਰਾ ਤੋਂ ਆ ਰਹੀ ਏਅਰ ਇੰਡੀਆ ਦੀ ਇਕ ਉਡਾਣ ਨੂੰ ਵੀ ਜੈਪੁਰ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ। ਰਿਪੋਰਟ ਮੁਤਾਬਕ ਹਨ੍ਹੇਰੀ ਕਾਰਨ ਦਿੱਲੀ ਹਵਾਈ ਅੱਡੇ ਤੋਂ ਕਈ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ।
#WeatherUpdate: Due to bad weather (heavy rain) in Goa (GOI), all departures/arrivals and their consequential flights might get affected. Passengers are requested to keep a check on their flight status via https://t.co/VkU7yLjZly.
— SpiceJet (@flyspicejet) April 25, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.