Breaking NewsD5 specialNewsPress ReleasePunjabPunjab Officials

ਬਜਟ 2021-22 ਸੂਬੇ ਦੇ ਉਦਯੋਗਿਕ ਵਿਕਾਸ ‘ਚ ਹੋਰ ਤੇਜ਼ੀ ਲਿਆਵੇਗਾ : ਸੁੰਦਰ ਸ਼ਾਮ ਅਰੋੜਾ

ਕੈਪਟਨ ਸਰਕਾਰ ਦੇ ਵਿਕਾਸ ਮੁਖੀ ਬਜਟ ਦੀ ਕੀਤੀ ਸ਼ਲਾਘਾ
ਚੰਡੀਗੜ੍ਹ:ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਆਸ ਪ੍ਰਗਟਾਈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ  ਬਜਟ 2021-22 ਵਿੱਚ ਸੂਬੇ ਦੇ ਸਨਅਤੀ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ।ਅੱਜ ਇਥੋਂ ਜਾਰੀ ਇੱਕ ਬਿਆਨ ਵਿੱਚ ਮੰਤਰੀ ਨੇ ਕਿਹਾ ਕਿ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ 2017 (ਆਈ.ਬੀ.ਡੀ.ਪੀ. -2017) ਨੇ ਵਪਾਰ ਨੂੰ ਪ੍ਰਫੁੱਲਿਤ ਕਰਨ ਲਈ ਨਿਵੇਸ਼ਕ ਸਮਰਥਕੀ  ਮਾਹੌਲ ਸਿਰਜਿਆ ।

ਮਹਿਲਾਂ ਦਿਵਸ ‘ਤੇ ਬਾਰਡਰ ‘ਤੇ ਹੋਇਆ ਭਾਰੀ ਇਕੱਠ,ਦੇਖ ਦਿੱਲੀ ਦੀ ਪੁਲਿਸ ਹੋਈ ਪਿੱਛੇ!

ਉਨਾਂ ਕਿਹਾ ਕਿ ਇਸ ਅਗਾਂਹਵਧੂ ਨੀਤੀ ਦੇ ਸਿੱਟੇ ਵਜੋਂ ਰਾਜ ਨੂੰ 1,726 ਪ੍ਰਸਤਾਵ ਪ੍ਰਾਪਤ ਹੋਏ ਹਨ ਜਿਸ ਤਹਿਤ ਪਿਛਲੇ 4 ਸਾਲਾਂ ਵਿੱਚ ਲਗਭਗ 71,262 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਹੋਏ ਅਤੇ ਕਰੀਬ 2.7 ਲੱਖ ਵਿਅਕਤੀਆਂ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਗਏ। ਸ੍ਰੀ ਅਰੋੜਾ ਨੇ ਅੱਗੇ ਕਿਹਾ ਕਿ ਨਿਵੇਸ਼ਕਾਂ ਨੂੰ ਘਰਾਂ ’ਚ ਹੀ  ਸਹੂਲਤ ਦੇਣ ਲਈ ਹਰੇਕ ਜ਼ਿਲੇ ਵਿੱਚ ਜਿਲਾ ਪੱਧਰੀ ਨਿਵੇਸ਼ਕ  ਸਹੂਲਤ ਦਫਤਰ- ਡਿਸਟਿ੍ਰਕਟ ਬਿਊਰੋ ਆਫ ਇੰਡਸਟਰੀ ਐਂਡ ਪ੍ਰਮੋਸ਼ਨ (ਡੀ.ਬੀ.ਆਈ.ਆਈ.ਪੀ.) ਦਫਤਰ ਸਥਾਪਤ ਕੀਤੇ ਗਏ ਹਨ।

ਹੁਣੇ-ਹੁਣੇ ਆਈ ਬਹੁਤ ਵੱਡੀ ਖ਼ਬਰ!ਸੁਮੇਧ ਸੈਣੀ ਨੂੰ ਲੈ ਕੇ ਆਇਆ ਹਾਈਕੋਰਟ ਦਾ ਵੱਡਾ ਫੈਸਲਾ!

ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਦਯੋਗ ਅਤੇ ਨਿਵੇਸ਼ਾਂ ਨਾਲ ਜੁੜੇ ਵੱਖ-ਵੱਖ ਕਾਨੂੰਨਾਂ ਦੀ ਉਲੰਘਣਾ ’ਤੇ ਰੋਕ ਲਗਾਉਣ ਦੇ  ਹਿੱਸੇ ਵਜੋਂ ਸਰਕਾਰ ਨੇ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਕਮੇਟੀ ਗਠਿਤ ਕਰਨ ਅਤੇ ਕਮੇਟੀ ਨੂੰ ਕੁਤਾਹੀ ਕਰਨ ਵਾਲੀਆਂ ਇਕਾਈਆਂ ਵਿਰੁੱਧ ਅਪਰਾਧਿਕ ਕਾਰਵਾਈ ਕਰਨ ਦੀ ਪ੍ਰਵਾਨਗੀ ਦੇਣ ਦੇ ਅਧਿਕਾਰ ਦੇਣ ਦਾ ਪ੍ਰਸਤਾਵ ਦਿੱਤਾ ਹੈ। ਉਨਾਂ ਕਿਹਾ ਕਿ ਇਸ ਨਾਲ ਖੇਤਰ ਵਿੱਚ ਸਨਅਤੀ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ।

ਪੁਲਿਸ ਨੇ ਭਜਾ-ਭਜਾ ਕੁੱਟੇ ਜਥੇਬੰਦੀਆਂ ਦੇ ਆਗੂ!ਫੇਰ ਜੀਪਾਂ ’ਚ ਚੱਕ-ਚੱਕ ਸੁੱਟੀਆਂ ਔਰਤਾਂ!

ਸ੍ਰੀ ਅਰੋੜਾ ਨੇ ਕਿਹਾ ਕਿ ਸੂਬੇ ਵਿਚ ਉਦਯੋਗ ਸਥਾਪਤ ਕਰਨ ਲਈ ਢੁਕਵੇਂ ਸੁਰੂਆਤੀ ਵਾਤਾਵਰਣ ਨੂੰ ਹੋਰ ਪ੍ਰਫੁੱਲਤ ਕਰਨ ਲਈ ਸੂਬਾ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਪੰਜਾਬ ਇਨੋਵੇਸ਼ਨ ਮਿਸ਼ਨ 2020 ਅਤੇ 150 ਕਰੋੜ ਰੁਪਏ ਦੀ ਰਾਸ਼ੀ ਵਾਲੇ ਪੰਜਾਬ ਇਨੋਵੇਸ਼ਨ ਫੰਡ ਨੂੰ ਪ੍ਰਵਾਨਗੀ ਦਿੱਤੀ ਹੈ। ਉਹਨਾਂ ਕਿਹਾ ਕਿ 2021-22 ਵਿੱਚ ਪੰਜਾਬ  ਵਿੱਚ  ਸਟਾਰਟ-ਅਪਸ ਨੂੰ ਵਿੱਤੀ ਸਹਾਇਤਾ  ਦੇਣ ਤਹਿਤ  10 ਕਰੋੜ ਰੁਪਏ ਦੇ ਪ੍ਰਸਤਾਵ ਨਾਲ ਉਦਯੋਗਾਂ ਦੀ ਸਥਾਪਨਾ ਵਿੱਚ ਹੋਰ ਗਤੀਸ਼ੀਲਤਾ ਮਿਲੇਗੀ।

ਬਾਰਡਰ ‘ਤੇ ਗੋਲੀ ਚੱਲਣ ਤੋਂ ਬਾਅਦ ਡੱਲੇਵਾਲ ਦਾ ਵੱਡਾ ਬਿਆਨ,ਮੋਦੀ ਸਰਕਾਰ ਦੇ ਪੈਰਾਂ ਹੈਠੋਂ ਖਿਸਕੀ ਜ਼ਮੀਨ

ਉਹਨਾਂ ਕਿਹਾ ਕਿ ਸੂਬੇ ਵਿਚ ਆਰਥਿਕ ਵਿਕਾਸ ਅਤੇ ਉਦਯੋਗਿਕ ਵਿਕਾਸ ਨੂੰ ਅੱਗੇ ਵਧਾਉਣ ਅਤੇ ਨੌਕਰੀਆਂ ਪੈਦਾ ਕਰਨ ਲਈ ਸਰਕਾਰ ਨੇ ਸਾਰੇ ਪੱਧਰਾਂ ‘ਤੇ ਵੱਖ-ਵੱਖ ਰੈਗੂਲੇਟਰੀ ਮਨਜੂਰੀਆਂ ਨੂੰ ਪ੍ਰਵਾਨਗੀ ਦੇਣ ਲਈ ਇਕ ਕਾਨੂੰਨੀ ਵਿਧੀ ਸਥਾਪਤ ਕਰਨ ਦਾ ਪ੍ਰਸਤਾਵ ਰੱਖਿਆ ਹੈ। ਉਨਾਂ ਕਿਹਾ ਕਿ ਇਹ ਰਾਜ ਦੇ ਸਨਅਤੀ ਵਿਕਾਸ ਵਿਚ ਇਕ ਹੋਰ ਮੀਲ ਪੱਥਰ ਸਾਬਤ ਹੋਵੇਗਾ।ਸ੍ਰੀ ਅਰੋੜਾ ਨੇ ਅੱਗੇ ਕਿਹਾ ਕਿ 29 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਸੀਵਰੇਜ ਟਰੀਟਮੈਂਟ ਪਲਾਂਟ (ਐਸ.ਟੀ.ਪੀ.) ਸਥਾਪਤ ਕਰਨ  ਅਤੇ ਟਰੇਡ ਇਨਫ੍ਰਾਸਟ੍ਰਕਚਰ ਫਾਰ ਐਕਸਪੋਰਟ ਸਕੀਮ ਤਹਿਤ ਪੰਜਾਬ ਦੇ ਪੰਜ ਉਦਯੋਗਿਕ ਫੋਕਲ ਪੁਆਇੰਟਾਂ (ਆਈ.ਐੱਫ.ਪੀ.) ਦਾ ਨਵੀਨੀਕਰਨ ਇਕ ਹੋਰ ਮਹੱਤਵਪੂਰਨ ਪਹਿਲਕਦਮੀ ਹੈ।

ਕਿਸਾਨਾਂ ਦੇ ਹੱਕ ‘ਚ ਹੋਇਆ ਵੱਡਾ ਐਲਾਨ,ਪੰਜਾਬ ਦੇ MLA ਬੱਸਾਂ ਭਰ-ਭਰ ਦਿੱਲੀ ਲੈਕੇ ਜਾਣਗੇ ਕਿਸਾਨ!

ਮੰਤਰੀ ਨੇ ਕਿਹਾ ਕਿ 2021-22 ਵਿਚ ਵੱਖ-ਵੱਖ ਉਦਯੋਗਿਕ ਨੀਤੀਆਂ ਤਹਿਤ ਯੋਗ ਅਤੇ ਹੱਕਦਾਰ ਸਨਅਤੀ ਇਕਾਈਆਂ ਨੂੰ  ਮਨਜੂਰਸ਼ੁਦਾ ਪੂੰਜੀ ਸਬਸਿਡੀ ਦੀ ਵੰਡ ਲਈ 50 ਕਰੋੜ ਰੁਪਏ ਦਾ ਪ੍ਰਸਤਾਵਿਤ ਬਜਟ ਦਾ ਪ੍ਰਬੰਧ ਵੀ ਮਹੱਤਵਪੂਰਨ ਉਪਰਾਲਾ ਹੈ।  ਉਨਾਂ ਕਿਹਾ ਕਿ ਪਲਾਟ ਧਾਰਕਾਂ ਅਤੇ ਉਨਾਂ ਦੇ ਨੁਮਾਇੰਦਿਆਂ ਦੀ ਮੰਗ ਮੁਤਾਬਕ ਸਰਕਾਰ ਵਲੋਂ ਓ.ਟੀ.ਐਸ ਸਕੀਮ ਦੁਬਾਰਾ ਸੁਰੂ ਕਰਨ ਅਤੇ ਇਸ ਦੀ ਵੈਧਤਾ ਇਸ ਸਾਲ 31 ਜੁਲਾਈ ਤੱਕ ਵਧਾਉਣ ਦਾ ਪ੍ਰਸਤਾਵ  ਹੈ ਜੋ ਸਨਅਤਕਾਰਾਂ ਲਈ ਇੱਕ ਵੱਡੀ ਰਾਹਤ ਸਾਬਤ ਹੋਵੇਗੀ।

ਕਿਸਾਨਾਂ ‘ਤੇ ਗੋਲੀਆਂ ਚਲਾਉਣ ਵਾਲੇ ਫਸੇ ਕਸੂਤੇ!ਆ ਗਿਆ ਸੱਚ ਬਾਹਰ,ਕੇਂਦਰ ਨੂੰ ਪਾਤੀ ਬਿਪਤਾ?

ਸ੍ਰੀ ਅਰੋੜਾ ਨੇ ਕਿਹਾ ਕਿ ਮੰਦੀ ਦੇ ਦੌਰ ਅਤੇ ਕੋਵਿਡ -19 ਮਹਾਂਮਾਰੀ ਦੇ ਸੰਕਟਕਾਲੀ ਸਮੇਂ ਵਿੱਚ ਉਦਯੋਗ ਜਗਤ  ਉੱਤੇ ਪਏ  ਗੰਭੀਰ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਪਲਾਟ ਧਾਰਕਾਂ ਨੂੰ ਫੰਡ ਜੁਟਾਉਣ ਵਿੱਚ ਆ ਰਹੀ ਮੁਸ਼ਕਲ ਦੇ  ਮੱਦੇਨਜ਼ਰ ਸਰਕਾਰ ਵਲੋਂ “ਅਮਨੈਸਟੀ ਸਕੀਮ” ਨੂੰ ਵਧਾਉਣ ਦਾ ਪ੍ਰਸਤਾਵ ਹੈ।  ਇਸ ਤਹਿਤ ਡਿਫਾਲਟਰ ਪਲਾਟ ਧਾਰਕ 30/6/2021 ਤੋਂ 31/3.2022 ਤੱਕ  ਆਪਣੀ ਮੁੱਖ ਦੇਣਦਾਰੀ ਸਮੇਤ 15 ਫੀਸਦੀ ਸਲਾਨਾ ਵਿਆਜ ਦਰ ਨਾਲ ਅਦਾਇਗੀ ਕਰ ਕੇ ਛੁਟਕਾਰਾ ਪਾ ਸਕਦੇ ਹਨ। ਮੰਤਰੀ ਨੇ ਕਿਹਾ ਕਿ 2021-22 ਵਿਚ “ਕੇਂਦਰੀ ਸਪਾਂਸਰਡ ਸਕੀਮਾਂ – ਅਸਿਸਟੈਂਸ ਸਮਾਲ ਇੰਟਪ੍ਰਾਈਜ਼ ਕਲੱਸਟਰ ਵਿਕਾਸ ਪ੍ਰੋਗਰਾਮ (ਐਮ.ਐਸ.ਈ-ਸੀ.ਡੀ.ਪੀ.) ਲਈ ਰਾਜ ਦੇ ਹਿੱਸੇ ਦੀ ਪੂਰਤੀ ਲਈ  5 ਕਰੋੜ ਰੁਪਏ ਦੇ ਵਿਸ਼ੇਸ਼ ਫੰਡਾਂ ਦੀ ਤਜਵੀਜ ਦਾ ਪ੍ਰਬੰਧ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button