ਫੇਸਬੁੱਕ ਦੇ ਜ਼ਰੀਏ 48 ਸਾਲ ਬਾਅਦ ਪਰਿਵਾਰ ਨੂੰ ਮਿਲਿਆ ਵਿਅਕਤੀ

ਢਾਕਾ : ਇੱਕ ਬੰਗਲਾਦੇਸ਼ੀ ਵਿਅਕਤੀ ਜੋ ਯਾਤਰਾ ਲਈ ਘਰ ਤੋਂ ਨਿਕਲਿਆ ਪਰ ਕਦੇ ਵਾਪਸ ਨਹੀਂ ਆਇਆ। ਉਹ ਵਿਅਕਤੀ ਆਖ਼ਿਰਕਾਰ 48 ਸਾਲ ਬਾਅਦ ਫੇਸਬੁਕ ਦੇ ਇੱਕ ਵੀਡੀਓ ਦੇ ਮਾਧਿਅਮ ਰਾਹੀਂ ਆਪਣੇ ਪਰਿਵਾਰ ਨਾਲ ਮਿਲ ਸਕਿਆ। ਇਹ ਜਾਣਕਾਰੀ ਮੀਡੀਆ ਦੇ ਹਵਾਲੇ ਤੋਂ ਮਿਲੀ ਹੈ। ਇੱਕ ਵੈਬਸਾਈਟ ਦੀ ਰਿਪੋਰਟ ਅਨੁਸਾਰ, ਹਬੀਬੁਰ ਰਹਿਮਾਨ ਆਪਣੇ ਘਰ ਸਿਲੇਟ ਦੇ ਬਾਜਰਾਮ ਵਿਚ ਰਾੱਡ ਅਤੇ ਸੀਮੈਂਟ ਦਾ ਵਪਾਰ ਕਰਦਾ ਸੀ।
EXCLUSIVE | Bhai Ranjit Singh Dhadrian Wala Vs Damdami Taksal | Sarchand Singh
30 ਸਾਲ ਦੀ ਉਮਰ ‘ਚ ਘਰ ਛੱਡਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਨੇ ਉਨ੍ਹਾਂ ਦੀ ਕਾਫ਼ੀ ਤਲਾਸ਼ ਕੀਤੀ ਅਤੇ ਉਨ੍ਹਾਂ ਤੱਕ ਪਹੁੰਚਣ ਲਈ ਬਹੁਤ ਕੁੱਝ ਕੀਤਾ ਪਰ ਉਹ ਅਸਫਲ ਰਹੇ। ਅਮਰੀਕਾ ਵਿੱਚ ਰਹਿਣ ਵਾਲੇ ਹਬੀਬੁਰ ਦੇ ਸਭ ਤੋਂ ਵੱਡੇ ਬੇਟੇ ਦੀ ਪਤਨੀ ਨੇ ਸ਼ੁੱਕਰਵਾਰ ਨੂੰ ਇੱਕ ਮਰੀਜ਼ ਲਈ ਆਰਥਿਕ ਮਦਦ ਮੰਗਣ ਵਾਲੇ ਸ਼ਖਸ ਦੀ ਵੀਡੀਓ ਦੇਖੀ ਪੈਸਿਆਂ ਦੀ ਕਮੀ ਦੀ ਵਜ੍ਹਾ ਨਾਲ ਮਰੀਜ਼ ਦਾ ਇਲਾਜ਼ ਨਹੀਂ ਹੋ ਪਾ ਰਿਹਾ ਸੀ।
🔴 BREAKING | ਗੁੰਮਸ਼ੁਦਾ ਹੋਇਆ MLA ਲੋਕਾਂ ਨੇ ਕੱਢਿਆ ਜਲੂਸ, ਇਹ 2022 ‘ਚ ਫੇਰ ਜਿੱਤਣਗੇ..!
ਉਸਨੇ ਆਪਣੇ ਸਹੁਰੇ ਦੇ ਲਾਪਤਾ ਹੋਣ ਦੀ ਕਹਾਣੀ ਸੁਣੀ ਸੀ। ਅਜਿਹੇ ਵਿੱਚ ਵੀਡੀਓ ਦੇਖ ਉਸਨੂੰ ਕੁਝ ਸ਼ੱਕ ਹੋਇਆ ਅਤੇ ਉਸਨੇ ਆਪਣੇ ਪਤੀ ਨੂੰ ਉਹ ਵੀਡੀਓ ਭੇਜਿਆ। ਹਬੀਬੁਰ ਦੇ ਸਭ ਤੋਂ ਵੱਡੇ ਬੇਟੇ ਨੇ ਆਪਣੇ ਛੋਟੇ ਭਰਾ ਨਾਲ ਸਿਲਹਟ ਜਾ ਕੇ ਉਸ ਮਰੀਜ਼ ਦੇ ਬਾਰੇ ‘ਚ ਪਤਾ ਲਗਾਉਣ ਨੂੰ ਕਿਹਾ। ਸ਼ਨੀਵਾਰ ਦੀ ਸਵੇਰੇ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਪਤਾ ਲੱਗਿਆ ਕਿ ਉਹ ਮਰੀਜ਼ ਕੋਈ ਹੋਰ ਨਹੀਂ ਉਨ੍ਹਾਂ ਦੇ ਹੀ ਪਿਤਾ ਹਨ।
Big News | ਕੈਪਟਨ ਸਰਕਾਰ ਨੂੰ ਵੱਡਾ ਝਟਕਾ, Raja Warring ਨੇ ਦਿੱਤਾ ਅਸਤੀਫ਼ਾ, ਕੀ Sidhu ਨੂੰ ਬਣਨਾ ਚਾਹੀਦੈ ਮੰਤਰੀ?
ਇਕ ਰਿਪੋਰਟ ਅਨੁਸਾਰ ਇਕ ਭਰਾ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਗਿਆ ਕਿ, “ਮੈਨੂੰ ਯਾਦ ਹੈ ਕਿ ਮੇਰੀ ਮਾਂ ਅਤੇ ਮੇਰੇ ਚਾਚੇ ਨੇ ਉਨ੍ਹਾਂ ਨੂੰ ਲੱਭਣ ਲਈ ਸਭ ਕੁਝ ਕੀਤਾ ਜੋ ਉਹ ਕਰ ਸਕਦੇ ਸਨ ਆਖਰਕਾਰ ਉਹਨਾਂ ਨੇ ਹਾਰ ਮੰਨ ਲਈ। ਇਸ ਤੋਂ ਬਾਅਦ ਸਾਲ 2000 ਵਿਚ ਮਾਂ ਦੀ ਮੌਤ ਹੋ ਗਈ। ”ਪਿਛਲੇ 25 ਸਾਲਾਂ ਤੋਂ ਹਬੀਬੁਰ ਮੌਲਵੀਬਾਜ਼ਾਰ ਦੇ ਰਾਇਸਰੀ ਖੇਤਰ ਵਿਚ ਰਹਿ ਰਿਹਾ ਸੀ।
ਰਜ਼ੀਆ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਨੇ ਹਬੀਬੁਰ ਨੂੰ 1995 ‘ਚ ਹਜ਼ਰਤ ਸ਼ਾਹਬ ਉਦਦੀਨ ਦਰਗਾਹ ਵਿਖੇ ਖਸਤਾ ਹਾਲਤ ਵਿਚ ਪਾਇਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.