PunjabTop News

ਪੱਤਰਕਾਰ ਕੇਹਰ ਸ਼ਰੀਫ ਦਾ ਦੇਹਾਂਤ

ਚੰਡੀਗੜ੍ਹ (ਅਵਤਾਰ ਸਿੰਘ ਭੰਵਰਾ) : ਪੱਤਰਕਾਰ, ਕਾਲਮ ਨਵੀਸ ਕੇਹਰ ਸ਼ਰੀਫ਼ ਦਾ ਦੁਨੀਆਂ ਤੋਂ ਤੁਰ ਜਾਣਾ ਜਿੱਥੇ ਪਰਿਵਾਰ ਲਈ ਬਹੁਤ ਦੁਖਦਾਈ ਹੈ ਉਥੇ ਮਿੱਤਰਾਂ ਸਨੇਹੀਆਂ ਲਈ ਵੀ ਅਸਹਿ ਹੈ। ਉਹ ਸੀਨੀਅਰ ਪੱਤਰਕਾਰ ਸ਼ਾਮ ਸਿੰਘ ਦੇ ਛੋਟੇ ਭਰਾ ਸਨ। ਉਹ ਸਤਾਈ ਅਪ੍ਰੈਲ ਤੋਂ ਜਰਮਨੀ ਦੇ ਸ਼ਹਿਰ ਵਿਟਨ ਦੇ ਘਰ ਨੇੜਲੇ ਹਸਪਤਾਲ ਵਿਚ ਦਾਖਲ ਸੀ। ਨਾੜੀ ‘ਚ ਖੂਨ ਰੁਕਣ ਕਾਰਨ ਡਾਕਟਰਾਂ ਨੇ ਸਟੰਟ ਪਾਇਆ ਸੀ। ਇਲਾਜ ਚੱਲਦਾ ਰਿਹਾ ਤੇ ਡਾਕਟਰ ਆਸਵੰਦ ਰਹੇ ਪਰ ਕੱਲ੍ਹ ਸ਼ਾਮ ਬਲੱਡ ਪਰੈਸ਼ਰ ਏਨਾ ਘਟ ਗਿਆ ਜੋ ਜਾਨਲੇਵਾ ਸਾਬਤ ਹੋਇਆ। ਕੇਹਰ ਸ਼ਰੀਫ਼ ਉਨੀ ਸੌ ਉਣਾਸੀ ਵਿੱਚ ਜਰਮਨੀ ਚਲੇ ਗਏ। ਆਪਣੇ ਕੰਮ ਦੇ ਨਾਲ ਨਾਲ ਉਹ ਵੱਖ ਵੱਖ ਅਖ਼ਬਾਰਾਂ ਵਾਸਤੇ ਲੇਖ ਲਿਖਦੇ ਰਹੇ। ਉਹ ਭਾਰਤ ਬਾਰੇ ਹੀ ਨਹੀਂ ਸਗੋਂ ਦੁਨੀਆਂ ਭਰ ਦੀ ਸਿਆਸਤ ਬਾਰੇ ਪੂਰੀ ਤਰਾਂ ਬਾਖਬਰ ਸਨ। ਰੇਡੀਓ ਅਤੇ ਟੈਲੀਵਿਜ਼ਨ ਚੈਨਲਾਂ ‘ਤੇ ਬੋਲਣਾ ਉਨ੍ਹਾਂ ਦਾ ਸ਼ੌਕ ਵੀ ਸੀ ਅਤੇ ਪ੍ਰਤੀਬੱਧਤਾ ਵੀ। ਅਗਾਂਹਵਧੂ ਸੋਚ ਦੇ ਧਾਰਨੀ ਸਭ ਲੋਕਾਂ ‘ਚ ਹਰ ਤਰ੍ਹਾਂ ਦੀ ਬਰਾਬਰੀ ਦੇ ਅਲੰਬਰਦਾਰ ਸਨ। ਉਨ੍ਹਾਂ ਦੇ ਲੇਖਾਂ ਦੀ ਕਿਤਾਬ ਸਮੇਂ ਸੰਗ ਸੰਵਾਦ ਇਸ ਗੱਲ ਦੀ ਗਵਾਹੀ ਭਰਦੀ ਹੈ।

ਔਰਤਾਂ ਦੀ ਵੀਡੀਓ ਵਾਇਰਲ! ਫਸ ਗਿਆ ਸਪੀਕਰ ਸੰਧਵਾ, ਇਲਾਕੇ ’ਚ ਚੱਲ ਰਿਹਾ ਗ਼ਲਤ ਕੰਮ || D5 Channel Punjabi

ਉਹ ਅੰਗ ਸੰਗ ਪੰਜਾਬ ਪਰਚੇ ਦੇ ਉਪ ਸੰਪਾਦਕ ਵਜੋਂ ਸੇਵਾਵਾਂ ਨਿਭਾਉਂਦੇ ਰਹੇ। ਜਗਦੀਸ਼ ਕੌਰ ਬਾਜਵਾ ਤੇ ਉਨ੍ਹਾਂ ਦੇ ਪਤੀ ਨਾਲ ਮਿਲ ਕੇ ਜਰਮਨੀ ਤੋਂ ਹੀ ਪੰਜਾਬੀ ਵਿਚ ਨਿਕਲਦੇ ਮੀਡੀਆ ਪੰਜਾਬ ਨਾਂ ਦੇ ਪਰਚੇ ਲਈ ਵੀ ਯੋਗਦਾਨ ਪਾਉਂਦੇ ਰਹੇ। ਦਸ ਅਪ੍ਰੈਲ ਉੱਨੀ ਸੌ ਪੰਜਾਹ ਨੂੰ ਜਿਲਾ ਨਵਾਂ ਸ਼ਹਿਰ ਬਲਾਚੌਰ ਨੇੜੇ ਪਿੰਡ ਠਠਿਆਲਾ ਢਾਹਾਂ ਦੇ ਜੰਮਪਲ ਆਪਣੇ ਕਾਲਜ ਦਿਨਾਂ ਤੋਂ ਹੀ ਕਮਿਊਨਿਸਟ ਬਣ ਗਏ ਸਨ। ਕੁੱਝ ਸਮੇਂ ਲਈ ਉਹ ਪੰਜਾਬੀ ਟ੍ਰਿਬਿਊਨ ਦੇ ਬਲਾਚੌਰ ਤੋਂ ਪੱਤਰ ਪ੍ਰੇਰਕ ਵੀ ਰਹੇ। ਉਹ ਬਾਰਾਂ ਮਈ, 2023 ਸ਼ਾਮ ਨੂੰ ਵਿਟਨ ਦੇ ਹਸਪਤਾਲ ਵਿਚ ਦਮ ਤੋੜ ਗਏ। ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀ ਪਤਨੀ ਜਸਪਾਲ ਕੌਰ, ਬੇਟੀਆਂ ਬਬਲੀ, ਅਮਨੀ ਤੇ ਬੇਟਾ ਜਸਕੀਰਤ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button