ਪੱਛਮੀ ਬੰਗਾਲ ਜਾਣਗੇ ਰਾਕੇਸ਼ ਟਿਕੈਤ, ਚੋਣਾਂ ਤੋਂ 14 ਦਿਨ ਪਹਿਲਾਂ ਕਰਨਗੇ ਮਹਾਪੰਚਾਇਤ
ਨਵੀਂ ਦਿੱਲੀ : ਕੇਂਦਰ ਵੱਲੋਂ ਪਾਸ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਸੀਮਾਵਾਂ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਭਵਿੱਖ ਲਈ ਰਣਨੀਤੀ ਬਣਾ ਰਹੇ ਹਨ। ਆਪਣੇ ਇਸ ਪ੍ਰਦਰਸ਼ਨ ਨੂੰ ਲੈ ਕੇ ਜਾਗਰੂਕਤਾ ਦਾ ਪ੍ਰਸਾਰ ਕਰਨ ਦੀ ਇੱਕ ਰਣਨੀਤੀ ਦੇ ਰੂਪ ‘ਚ ਇਨ੍ਹਾਂ ਨੇ ਦੇਸ਼ ‘ਚ ਹੋਣ ਵਾਲੀਆਂ ਮਹਾਪੰਚਾਇਤਾਂ ਦੀ ਲੜੀ ਦੀ ਘੋਸ਼ਣਾ ਕੀਤੀ ਹੈ, ਜਿਨ੍ਹਾਂ ‘ਚ ਚੋਣਾਂ ਵਾਲੇ ਰਾਜ ਵੀ ਸ਼ਾਮਿਲ ਹਨ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਪੱਛਮੀ ਬੰਗਾਲ ਦਾ ਦੌਰਾ ਕਰਨਗੇ ਅਤੇ ਚੋਣਾਂ ਤੋਂ ਸਿਰਫ 14 ਦਿਨ ਪਹਿਲਾਂ 13 ਮਾਰਚ ਨੂੰ ਉੱਥੇ ਆਯੋਜਿਤ ਇੱਕ ਮਹਾਪੰਚਾਇਤ ‘ਚ ਹਿੱਸਾ ਲੈਣਗੇ।
ਕਿਸਾਨਾਂ ਨੇ ਘੇਰਿਆ ਪ੍ਰਧਾਨ ਮੰਤਰੀ,ਬਣ ਸਕਦੇ ਨੇ ਐਮਰਜੈਂਸੀ ਵਰਗੇ ਹਾਲਾਤ!
27 ਮਾਰਚ ਤੋਂ 29 ਅਪ੍ਰੈਲ ਤੱਕ ਅੱਠ ਪੜਾਵਾਂ ‘ਚ 294 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਵੇਗੀ। ਸੂਤਰਾਂ ਨੇ ਕਿਹਾ ਕਿ ਡਾ. ਦਰਸ਼ਨ ਪਾਲ , ਯੋਗੇਂਦਰ ਯਾਦਵ , ਬਲਬੀਰ ਸਿੰਘ ਰਾਜੇਵਾਲ ਜਿਹੇ ਹੋਰ ਕਿਸਾਨ ਆਗੂ ਵੀ 12 ਮਾਰਚ ਨੂੰ ਮਹਾਪੰਚਾਇਤ ‘ਚ ਹਿੱਸਾ ਲੈਣਗੇ, ਜਦੋਂ ਕਿ ਟਿਕੈਤ 13 ਮਾਰਚ ਨੂੰ ਇਸਨੂੰ ਸੰਬੋਧਿਤ ਕਰਨਗੇ। ਟਿਕੈਤ ਦੀ ਪੱਛਮੀ ਬੰਗਾਲ ਦੀ ਯਾਤਰਾ ਮਹੱਤਵਪੂਰਣ ਹੈ ਕਿਉਂਕਿ ਐਸਕੇਐਮ ਨੇ ਹਾਲ ਹੀ ‘ਚ ਘੋਸ਼ਣਾ ਕੀਤੀ ਸੀ ਕਿ ਉਹ ਚੋਣਾਂ ਹੋਣ ਵਾਲੇ ਰਾਜਾਂ ਦੇ ਲੋਕਾਂ ਨੂੰ ਕਿਸਾਨ ਵਿਰੋਧੀ ਅਤੇ ਗਰੀਬ ਵਿਰੋਧੀ ਨੀਤੀਆਂ ਦੇ ਖਿਲਾਫ ਭਾਜਪਾ ਨੂੰ ਸਬਕ ਸਿਖਾਉਣ ਦੀ ਅਪੀਲ ਕਰਨਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.