NewsBreaking NewsD5 specialPoliticsPunjab

ਪੰਜਾਬ ਸਰਕਾਰ ਨੇ 3 IAS ਅਤੇ 15 PCS ਅਧਿਕਾਰੀਆਂ ਦੇ ਕੀਤੇ ਤਬਾਦਲੇ

ਪਟਿਆਲਾ : ਪੰਜਾਬ ਸਰਕਾਰ ਨੇ 3 IAS ਅਤੇ 15 PCS ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਟਰਾਂਸਫ਼ਰ ਕੀਤੇ ਗਏ IAS ਅਧਿਕਾਰੀਆਂ ਵਿਚ ਗੁਰਿੰਦਰ ਪਾਲ ਸਿੰਘ ਸਹੋਤਾ ਨੂੰ ਸਪੈਸ਼ਲ ਸੈਕਟਰੀ ਟਰਾਂਸਪੋਰਟ, ਪਰਮਪਾਲ ਕੌਰ ਸਿੱਧੂ ਨੂੰ ਸਪੈਸ਼ਲ ਸੈਕਟਰੀ ਵਾਟਰ ਰਿਸੋਰਸਜ਼ ਅਤੇ ਵਾਧੂ ਤੌਰ ‘ਤੇ ਐੱਮ. ਡੀ. ਪਨਗ੍ਰੇਨ, ਅਮਿਤ ਕੁਮਾਰ ਪੰਚਾਲ ਨੂੰ ਏ. ਡੀ. ਸੀ. (ਜਨਰਲ) ਹੁਸ਼ਿਆਰਪੁਰ ਅਡੀਸ਼ਨਲ ਤੌਰ ‘ਤੇ ਕਮਿਸ਼ਨਰ ਮਿਊਂਸਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਲਗਾਇਆ ਗਿਆ।

ਦਿੱਲੀ ਦੀ ਗਲੀਆਂ ‘ਚ ਪਹੁੰਚੇ ਕਿਸਾਨ! ਮਾਹੌਲ ਖ਼ਰਾਬ ਹੋਣ ਦਾ ਡਰ ?

ਇਸੇ ਤਰ੍ਹਾਂ ਪੀ. ਸੀ. ਐੱਸ ਅਧਿਕਾਰੀਆਂ ਵਿਚ ਰੁਪਿੰਦਰ ਪਾਲ ਸਿੰਘ ਨੂੰ ਡਿਪਟੀ ਡਾਇਰੈਕਟਰ (ਐਡਮਿਨ) ਦਫ਼ਤਰ ਸੋਸ਼ਲ ਜਸਟਿਸ ਇੰਪਾਵਰਮੈਂਟ ਐਂਡ ਮਾਈਨਾਰਟੀਜ਼, ਸਕੱਤਰ ਸਿੰਘ ਬਲ ਨੂੰ ਡਿਪਟੀ ਡਾਇਰੈਕਟਰ ਖੰਨਾ, ਹਰਜੋਤ ਕੌਰ ਨੂੰ ਸੈਕਟਰੀ ਆਰ. ਟੀ. ਏ. ਬਠਿੰਡਾ ਵਾਧੂ ਤੌਰ ‘ਤੇ ਲੈਂਡ ਐਕਵਿਜਿਸ਼ਨ ਕਲੈਕਟਰ ਬਠਿੰਡਾ ਡਿਵੈੱਲਪਮੈਂਟ ਅਥਾਰਿਟੀ, ਰਾਜਪਾਲ ਸਿੰਘ ਨੂੰ ਐੱਸ. ਡੀ. ਐੱਮ. ਬਾਘਾਪੁਰਾਣਾ, ਸੰਦੀਪ ਸਿੰਘ ਗੜਾ ਨੂੰ ਸੈਕਟਰੀ ਆਰ. ਟੀ. ਏ. ਲੁਧਿਆਣਾ, ਸੋਨਮ ਚੌਧਰੀ ਨੂੰ ਅਸਟੇਟ ਅਫ਼ਸਰ ਗਲਾਡਾ ਲੁਧਿਆਣਾ ਅਤੇ ਵਾਧੂ ਤੌਰ ‘ਤੇ ਭੂਮੀ ਅਧਿਗ੍ਰਹਿਣ ਕਲੈਕਟਰ ਇੰਪਰੂਵਮੈਂਟ ਟਰੱਸਟ ਲੁਧਿਆਣਾ, ਬਲਬੀਰ ਰਾਜ ਸਿੰਘ ਨੂੰ ਐੱਸ. ਡੀ. ਐੱਮ. ਗੁਰਦਾਸਪੁਰ ਵਾਧੂ ਤੌਰ ‘ਤੇ ਐੱਸ. ਡੀ. ਐੱਮ. ਦੀਨਾਨਗਰ, ਅਰਵਿੰਦ ਕੁਮਾਰ ਨੂੰ ਐੱਸ. ਡੀ. ਐੱਮ. ਖਮਾਣੋ, ਸਰਬਜੀਤ ਕੌਰ ਨੂੰ ਐੱਸ. ਡੀ. ਐੱਮ. ਸਰਦੂਲਗੜ., ਹਰਬੰਸ ਸਿੰਘ-1 ਨੂੰ ਐੱਸ. ਡੀ. ਐੱਮ. ਖੰਨਾ, ਸਵਰਨਜੀਤ ਕੌਰ ਨੂੰ ਐੱਸ. ਡੀ. ਐੱਮ. ਸ਼੍ਰੀ ਮੁਕਤਸਰ ਸਾਹਿਬ ਵਾਧੂ ਤੌਰ ‘ਤੇ ਅਸਿਸਟੈਂਟ ਕਮਿਸ਼ਨਰ ਸ਼ਿਕਾਇਤਾਂ ਸ਼੍ਰੀ ਮੁਕਤਸਰ ਸਾਹਿਬ, ਪਰਮਜੀਤ ਸਿੰਘ-3 ਨੂੰ ਸੈਕਟਰੀ ਆਰ. ਟੀ. ਏ. ਪਟਿਆਲਾ, ਜਸਵੀਰ ਸਿੰਘ-3 ਨੂੰ ਐੱਸ. ਡੀ. ਐੱਮ. ਮੋਰਿੰਡਾ, ਤਰਸੇਮ ਚੰਦ ਨੂੰ ਹਾਉਸਿੰਗ ਐਂਡ ਅਰਬਨ ਡਿਵੈਲਪਮੈਂਟ ਵਿਭਾਗ ਵਿਚ ਗਲਾਡਾ ਮੋਹਾਲੀ ਦਾ ਅਸਟੇਟ ਅਫ਼ਸਰ ਤੇ ਵਾਧੂ ਤੌਰ ‘ਤੇ ਲੈਂਡ ਐਕਵਿਜਿਸ਼ਨ ਕਲੈਕਟਰ ਗਲਾਡਾ, ਗੁਰਬੀਰ ਸਿੰਘ ਕੋਹਲੀ ਨੂੰ ਐਕਸਟ੍ਰਾ ਅਸਿਸਟੈਂਟ ਕਮਿਸ਼ਨਰ ਅੰਡਰ ਟ੍ਰੇਨਿੰਗ ਬਠਿੰਡਾ ਤੇ ਵਾਧੂ ਤੌਰ ‘ਤੇ ਅਸਿਸਟੈਂਟ ਕਮਿਸ਼ਨਰ ਗ੍ਰੀਵੈਂਸ ਬਠਿੰਡਾ ਲਗਾਇਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button