Breaking NewsD5 specialIndiaNewsPunjab

ਪੰਜਾਬ ਸਰਕਾਰ ਦਾ ਵੱਡਾ ਐਲਾਨ, 1 ਜਨਵਰੀ ਤੋਂ ਨਹੀਂ ਰਹੇਗਾ Night Curfew

ਚੰਡੀਗੜ੍ਹ : ਪੰਜਾਬ ਸਰਕਾਰ ਨੇ ਕੋਵਿਡ – 19 ਦੇ ਮੱਦੇਨਜ਼ਰ ਲਾਗੂ ਕੀਤਾ ਹੋਇਆ ਰਾਤ ਦਾ ਕਰਫਿਊ 1 ਜਨਵਰੀ ਤੋਂ ਹਟਾਉਣ ਦੀ ਘੋਸ਼ਣਾ ਕੀਤੀ ਹੈ ਹਾਲਾਂਕਿ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਹੈ। ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਕਿਹਾ ਕਿ ਸ਼ਹਿਰਾਂ ਅਤੇ ਨਗਰਾਂ ਤੋਂ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਕਰਫਿਊ ਹਟਾਇਆ ਜਾ ਰਿਹਾ ਹੈ ਅਤੇ ਹੋਟਲ, ਰੈਸਟੋਰੈਂਟ, ਵਿਆਹ ਵਾਲੇ ਸਥਾਨਾਂ ਆਦਿ ‘ਤੇ ਰਾਤ 9:30 ਵਜੇ ਤੱਕ ਹੀ ਖੁੱਲੇ ਰਹਿਣ ਦੀ ਪਾਬੰਦੀ ਹਟਾ ਦਿੱਤੀ ਜਾਵੇਗੀ। ਬੁਲਾਰੇ ਅਨੁਸਾਰ ਅਜਿਹਾ ਕੋਵਿਡ – 19 ਦੇ ਮਾਮਲੀਆਂ ‘ਚ ਆਈ ਕਮੀ ਨੂੰ ਦੇਖਦੇ ਹੋਏ ਕਿਹਾ ਗਿਆ ਹੈ।

ਹੁਣੇ-ਹੁਣੇ ਕਿਸਾਨਾਂ ਦੇ ਪ੍ਰਧਾਨ ਦਾ ਆਇਆ ਵੱਡਾ ਬਿਆਨ,ਕੱਲ੍ਹ ਵਾਲੀ ਮੀਟਿੰਗ ਦਾ ਦੱਸਿਆ ਪੂਰਾ ਸੱਚ?

ਬੁਲਾਰੇ ਨੇ ਸਪੱਸ਼ਟ ਹੈ ਕੀਤਾ ਕਿ 1 ਜਨਵਰੀ ਤੋਂ ਅੰਦਰ ਅਤੇ ਬਾਹਰ ਦੇ ਸਮਾਜਿਕ ਗਰੁੱਪਾਂ ‘ਤੇ ਲੋਕਾਂ ਦੀ ਗਿਣਤੀ ਸੀਮਾ, ਜੋ ਪਹਿਲਾਂ 100 ਅਤੇ 250 ਸੀ, ਹੁਣ 200 ਅਤੇ 500 ਹੋਵੇਗੀ। ਬੁਲਾਰੇ ਅਨੁਸਾਰ ਕੇਂਦਰੀ ਗ੍ਰਹਿ ਮੰਤਰਲੇ ਅਤੇ ਰਾਜ ਸਰਕਾਰ ਦੇ ਪਹਿਲਾਂ ਤੋਂ ਜਾਰੀ ਨਿਰਦੇਸ਼ਾ ਅਨੁਸਾਰ ਛੇ ਫੁੱਟ ਦੀ ਦੂਰੀ , ਬਾਜ਼ਾਰਾਂ ਅਤੇ ਸਾਰਵਜਨਿਕ ਟ੍ਰਾਂਸਪੋਰਟ ‘ਚ ਭੀੜ ਕਾਬੂ ਜਾਰੀ ਰਹੇਗਾ ਅਤੇ ਸਾਰਵਜਨਿਕ ਸਥਾਨਾਂ ‘ਤੇ ਫੇਸ ਮਾਸਕ ਨਾ ਪਹਿਨਣ ਅਤੇ ਥੁੱਕਣ ਆਦਿ ‘ਤੇ ਜੁਰਮਾਨਾ ਜਾਰੀ ਰਹੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button