ਪੰਜਾਬ ਸਟੇਟ ਕ੍ਰਾਈਮ ਵਿੰਗ ਵੱਲੋਂ ਇਤਿਹਾਸ ਦੀਆਂ ਕਿਤਾਬਾਂ ਦੇ ਤਿੰਨ ਲੇਖਕਾਂ ਖ਼ਿਲਾਫ਼ ਪਰਚਾ ਦਰਜ
ਮੋਹਾਲੀ : ਜਦੋਂ ਅਸੀਂ ਗੁਰੂ ਦਾ ਓਟ ਆਸਰਾ ਲੈ ਕੇ ਹੱਕ ਅਤੇ ਸੱਚ ਦੀ ਖ਼ਾਤਰ ਨਿਸ਼ਚਾ ਕਰ ਲਈਏ ਕਿ ਅਸੀਂ ਜਿੰਨਾ ਚਿਰ ਨਿਆਂ ਨਹੀਂ ਮਿਲਦਾ ਓਨਾ ਚਿਰ ਆਪਣੇ ਦ੍ਰਿੜ੍ਹ ਇਰਾਦੇ ਨਾਲ ਡਟੇ ਰਹਿਣਾ ਹੈ ਤਾਂ ਇੱਕ ਦਿਨ ਕਾਮਯਾਬੀ ਜ਼ਰੂਰ ਮਿਲਦੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਦਾਰ ਬਲਦੇਵ ਸਿੰਘ ਸਿਰਸਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਸ ਸਿਰਸਾ ਨੇ ਕਿਹਾ ਕਿ ਇਤਿਹਾਸ ਬਚਾਓ ਸਿੱਖੀ ਬਚਾਓ ਮੋਰਚੇ ਦੇ ਸਤੱਨਵੇ ਦਿਨ ਬਾਅਦ ਦੁਪਹਿਰ ਇਹ ਸੂਚਨਾ ਮਿਲੀ ਕੇ ਪਲੱਸ ਟੂ ਦੀਆਂ ਇਤਿਹਾਸ ਦੀਆਂ ਕਿਤਾਬਾਂ ਦੇ ਤਿੰਨ ਲੇਖਕਾਂ ਦੇ ਖਿਲਾਫ਼ ਮੁਹਾਲੀ ਦੇ ਥਾਣੇ ਵਿਚ ਵੱਖ ਵੱਖ ਧਾਰਾਵਾਂ ਦੇ ਤਹਿਤ ਐਫਆਈਆਰ ਦਰਜ ਹੋ ਗਈ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਅੱਜ ਬਾਅਦ ਦੁਪਹਿਰ ਮੁਹਾਲੀ ਦੇ ਡੀਐੱਸਪੀ ਜਤਿੰਦਰਪਾਲ ਸਿੰਘ ਉਹਨਾਂ ਦੇ ਕੋਲ ਮੋਰਚੇ ਉੱਪਰ ਪਹੁੰਚੇ ਅਤੇ ਇਕ ਐਫਆਈਆਰ ਦੀ ਕਾਪੀ ਉਨ੍ਹਾਂ ਨੂੰ ਦਿੱਤੀ । ਸਿਰਸਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਡੀਜੀਪੀ ਪੰਜਾਬ ਨੂੰ ਦਿੱਤੀ ਗਈ ਸ਼ਿਕਾਇਤ ਦੇ ਉੱਪਰ ਕਾਰਵਾਈ ਕਰਦਿਆਂ ਜ਼ਿਲ੍ਹਾ ਕਰਾਈਮ ਵਿੰਗ ਪੰਜਾਬ ਸਟੇਟ ਕਰਾਈਮ ਪੁਲੀਸ ਸਟੇਸ਼ਨ ਐਸਏਐਸ ਨਗਰ ਵਿਖੇ ਐਫਆਈਆਰ ਨੰਬਰ 0001, ਤਾਰੀਖ 14/05/2022 ਨੂੰ ਵੱਖ ਵੱਖ ਧਾਰਾਵਾਂ 295 ਏ, 153 ਏ, 504 ਅਤੇ 120 ਬੀ ਤਹਿਤ ਤਿੰਨ ਲੇਖਕਾਂ ਦੇ ਖਿਲਾਫ ਜਿਨ੍ਹਾਂ ਵਿੱਚ ਮਨਜੀਤ ਸਿੰਘ ਸੋਢੀ ਲਿਖਾਰੀ ਮਾਡਰਨ ਏਬੀਸੀ ਹਿਸਟਰੀ, ਸ੍ਰੀਮਤੀ ਮਹਿੰਦਰਪਾਲ ਕੌਰ ਐੱਮਬੀਡੀ ਮਾਡਰਨ ਬੁੱਕ ਡਿਪੂ, ਐਮ ਐਸ ਮਾਨ ਲਿਖਾਰੀ ਹਿਸਟਰੀ ਆਫ ਪੰਜਾਬ (ਰਾਜ ਪਬਲਿਸ਼ਰ) ਅਤੇ ਨਾ ਮਲੂਮ ਵਿਅਕਤੀਆਂ ਖ਼ਿਲਾਫ਼ ਦਰਜ ਕੀਤੀ ਗਈ ਹੈ ।
ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਸਿਰਸਾ ਨੇ ਪੁਲਸ ਵੱਲੋਂ ਦਰਜ ਕੀਤੀ ਐੱਫਆਈਆਰ ਉੱਪਰ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਤਿੰਨ ਦੋਸ਼ੀ ਲੇਖਕਾਂ ਖ਼ਿਲਾਫ਼ ਪਰਚਾ ਦਰਜ ਕਰਨਾ ਪੰਜਾਬ ਸਰਕਾਰ ਦਾ ਇੱਕ ਚੰਗਾ ਕਦਮ ਹੈ ਪਰ ਬਾਕੀ ਦੋਸ਼ੀ ਲੇਖਕਾਂ, ਪਬਲਿਸ਼ਰਾਂ ਅਤੇ ਰਿਵਿਊਕਰਤਾ ਖ਼ਿਲਾਫ਼ ਕਾਰਵਾਈ ਨਾ ਕਰਨਾ ਉਕਤ ਪਰਚਾ ਦਰਜ ਕਰਨਾ ਸਿਰਫ਼ ਗੋਗਲੂਆਂ ਤੋਂ ਮਿੱਟੀ ਝਾੜਨ ਬਰਾਬਰ ਹੈ। ਉਨ੍ਹਾਂ ਕਿਹਾ ਇਹ ਇਤਹਾਸ ਦੀਆਂ ਕਿਤਾਬਾਂ ਸਾਲ 1993 ਤੋਂ ਲਗਾਤਾਰ ਛਾਪੀਆਂ ਜਾ ਰਹੀਆਂ ਹਨ ਜਿਨ੍ਹਾਂ ਉੱਪਰ ਸਾਲ 2017 ਵਿਚ ਰੋਕ ਲਗਾ ਦਿੱਤੀ ਗਈ ਸੀ ਪਰ ਫਿਰ ਵੀ ਅੱਜ ਤੱਕ ਵੀ ਇਹ ਕਿਤਾਬਾਂ ਛਪ ਰਹੀਆਂ ਹਨ।
ਸਿਰਸਾ ਨੇ ਕਿਹਾ ਕਿ 16 ਮਈ 2022 ਜਿਨ ਸੋਮਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗੇਟ ਬੰਦ ਕਰਨ ਦਾ ਫ਼ੈਸਲਾ ਜਿਉਂ ਦਾ ਤਿਉਂ ਹੈ ਉਸ ਦਿਨ ਬੋਰਡ ਦੇ ਸਾਰੇ ਗੇਟ ਬੰਦ ਕੀਤੇ ਜਾਣਗੇ। ਇਤਿਹਾਸ ਬਚਾਓ ਸਿੱਖੀ ਬਚਾਓ ਚੱਲ ਰਹੇ ਪੱਕੇ ਮੋਰਚੇ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਉਹ ਆਪਣੀਆਂ ਕਿਸਾਨ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਲੋਕਾਂ ਸਮੇਤ ਗੁਰੂ ਨਾਨਕ ਨਾਮ ਲੇਵਾ ਸੰਗਤ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਹੀ ਸੰਘਰਸ਼ ਸਬੰਧੀ ਅਗਲਾ ਫੈਸਲਾ ਸੁਣਾਉਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿੱਚ ਸੰਘਰਸ਼ੀ ਮੌਜੂਦ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.