ਪੰਜਾਬ ਵਾਸੀਆਂ ਨੂੰ ਮਿਲੇਗੀ ਗਰਮੀ ਤੋਂ ਰਾਹਤ, 9 ਜੁਲਾਈ ਤੋਂ ਹੋ ਸਕਦੀ ਹੈ ਬਾਰਿਸ਼
ਚੰਡੀਗੜ੍ਹ : ਪੰਜਾਬ ਦੇ ਲੋਕਾਂ ਨੂੰ ਜ਼ਲਦ ਹੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਆਈਐਮਡੀ ਅਨੁਸਾਰ 9 ਜੁਲਾਈ ਤੋਂ ਪੂਰੇ ਪੰਜਾਬ ‘ਚ ਬਾਰਿਸ਼ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਗੱਲ ਦੀ ਜਾਣਕਾਰੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਟਵੀਟ ਦੇ ਜਰੀਏ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਆਈਐਮਡੀ ਮੁਤਾਬਕ 9 ਜੁਲਾਈ ਤੋਂ ਪੂਰੇ ਪੰਜਾਬ ‘ਚ ਦੱਖਣ -ਪੱਛਮੀ ਮਾਨਸੂਨ ਹਲਕੀ ਤੋਂ ਭਾਰੀ ਬਾਰਿਸ਼ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਠਿਨਾਈ ਤੋਂ ਬਚਾਉਣ ਲਈ ਸਬੰਧਿਤ ਵਿਭਾਗਾਂ ਨੂੰ ਪਹਿਲਾਂ ਹੀ ਨਿਰਦੇਸ਼ ਦਿੱਤੇ ਜਾ ਚੁੱਕੇ ਹਨ।
ਲੱਖਾ ਸਿਧਾਣਾ ਨੇ ਲਾਇਵ ਹੋਕੇ ਕੀਤੇ ਵੱਡੇ ਖੁਲਾਸੇ !ਕਿਉਂ ਮਰ ਰਹੇ ਨੇ ਪੰਜਾਬ ਦੇ ਨੋਜਵਾਨ?
ਦੱਸ ਦਈਏ ਕਿ ਪੰਜਾਬ ਇਨੀਂ ਦਿਨੀਂ ਭਿਆਨਕ ਗਰਮੀ ਦੇ ਨਾਲ – ਨਾਲ ਬਿਜਲੀ ਸੰਕਟ ਨਾਲ ਵੀ ਜੂਝ ਰਿਹਾ ਹੈ। ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਨੂੰ ਬਿਜਲੀ ਸੰਕਟ ਤੋਂ ਉਬਾਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਨ, ਬਾਵਜੂਦ ਇਸਦੇ ਅਜੇ ਹਾਲਾਤ ਇੱਕੋ ਜਿਹੇ ਨਹੀਂ ਹੋ ਪਾਏ। ਪੰਜਾਬ ‘ਚ ਬਿਜਲੀ ਸੰਕਟ ਨੂੰ ਦੇਖਦੇ ਹੋਏ ਪੀਐਸਪੀਸੀਐਲ ਨੇ 5 ਜੁਲਾਈ ਦੀ ਰਾਤ ਨੂੰ ਆਦੇਸ਼ ਜਾਰੀ ਕੀਤੇ ਸਨ ਕਿ 100 ਕਿਲੋਵਾਟ ਤੋਂ ਜਿਆਦਾ ਵਰਤੋਂ ਵਾਲੇ ਵੱਡੇ ਉਦਯੋਗ 10 ਜੁਲਾਈ ਤੱਕ ਬੰਦ ਰੱਖੇ ਜਾਣ।
🔴LIVE| ਮੋਦੀ ਦੇ ਖ਼ਾਸ ਬੰਦਿਆਂ ਨੇ ਛੱਡਿਆ ਸਾਥ! ਕਿਸਾਨਾਂ ਨੇ ਕਰਲੇ ਟਰੈਕਟਰ ਸਟਾਰਟ !
ਪੀਐਸਪੀਸੀਐਲ ਨੇ ਪਾਵਰ ਐਕਸਚੇਂਜ ਦੇ ਤਹਿਤ ਜ਼ਿਆਦਾ ਬਿਜਲੀ ਖਰੀਦਣ ਦਾ ਦਾਅਵਾ ਕੀਤਾ ਸੀ, ਬਾਵਜੂਦ ਇਸਦੇ ਸੰਕਟ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਜਿਨ੍ਹਾਂ ਉਦਯੋਗਾਂ ਨੂੰ 8 ਤੋਂ 18 ਜੁਲਾਈ ਤੱਕ ਚਲਾਉਣ ਦੀ ਇਜ਼ਾਜਤ ਦਿੱਤੀ ਗਈ ਸੀ, ਉਨ੍ਹਾਂ ਨੂੰ ਵੀ ਕੁਲ ਮਨਜ਼ੂਰ ਲੋਡ 50 ਫੀਸਦੀ ਵਰਤੋ ਦੇ ਆਦੇਸ਼ ਦਿੱਤੇ ਗਏ ਸਨ। ਇਨ੍ਹਾਂ ਇਕਾਈਆਂ ਨੂੰ ਹੁਣ ਤੱਕ ਕੁਲ ਲੋਡ ਦਾ 30 ਫੀਸਦੀ ਵਰਤੋਂ ਕਰਨ ਦੀ ਆਗਿਆ ਮਿਲੀ ਹੈ।
As per latest from IMD, Southwest Monsoon is likely to revive across Punjab from July 9 onwards ranging from moderate to heavy rainfall. Have already directed the concerned depts to ensure all necessary arrangments are in place to avoid any hardship to citizens. @PunjabGovtIndia
— CS Punjab (@CsPunjab) July 8, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.