Breaking NewsD5 specialNewsPress ReleasePunjabTop News

ਪੰਜਾਬ ਪੁਲੀਸ ਵਲੋਂ ਭਾਰਤ-ਪਾਕਿ ਸਰਹੱਦ ’ਤੇ ਹੈਰੋਇਨ ਦੀ ਵੱਡੀ ਤਸਕਰੀ ਦੀ ਕੋਸ਼ਿਸ਼ ਨਾਕਾਮ

ਅੰਤਰਰਾਸ਼ਟਰੀ ਬਜ਼ਾਰ ਵਿੱਚ ਲਗਭਗ 200 ਕਰੋੜ ਰੁਪਏ ਕੀਮਤ ਦੀ 40 ਕਿਲੋ ਹੈਰੋਇਨ ਕੀਤੀ ਜ਼ਬਤ
ਚੰਡੀਗੜ੍ਹ:ਪੰਜਾਬ ਪੁਲੀਸ ਨੂੰ ਮਿਲੀ ਵਿਸ਼ੇਸ਼ ਜਾਣਕਾਰੀ ਦੇ ਅਧਾਰ ਤੇ ਇੱਕ ਖੁਫੀਆ ਕਾਰਵਾਈ ਕਰਦਿਆਂ ਅੰਮਿ੍ਤਸਰ ਦਿਹਾਤੀ ਪੁਲਿਸ ਨੇ ਅੱਜ ਸਵੇਰੇ ਪਾਕਿਸਤਾਨ ਅਧਾਰਤ ਤਸਕਰਾਂ ਦੁਆਰਾ ਅਮਿ੍ਰਤਸਰ ਦੇ ਪੰਜਗ੍ਰਾਈਆਂ ਬਾਰਡਰ ਚੌਕੀ (ਬੀ.ਓ.ਪੀ) ਖੇਤਰ ਵਿੱਚ 40.81 ਕਿਲੋਗ੍ਰਾਮ ਹੈਰੋਇਨ ਦੇ 39 ਪੈਕਟ ਬਰਾਮਦ ਕਰਕੇ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਤਸਕਰੀ ਨੂੰ ਅਸਫਲ ਕਰ ਦਿੱਤਾ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸਦੀ ਕੀਮਤ ਲਗਭਗ 200 ਕਰੋੜ ਰੁਪਏ  ਦੱਸੀ ਜਾਂਦੀ ਹੈ। ਇਹ ਖੇਤਰ ਬੀਐਸਐਫ ਅਧੀਨ ਆਉਂਦੇ ਸਰਹੱਦੀ ਖੇਤਰ ਦਾ ਹਿੱਸਾ ਹੈ ਇਸ ਲਈ  ਉਪਰੋਕਤ ਕਾਰਵਾਈ ਨੂੰ ਅੰਜਾਮ ਦੇਣ ਵਿੱਚ ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਵਲੋਂ ਪੂਰਾ ਸਹਿਯੋਗ ਦਿੱਤਾ ਗਿਆ।
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਐਸਐਸਪੀ ਅੰਮਿ੍ਰਤਸਰ (ਦਿਹਾਤੀ) ਗੁਲਨੀਤ ਸਿੰਘ ਖੁਰਾਣਾ ਵਲੋਂ ਤੁਰੰਤ ਬੀਐਸਐਫ ਨਾਲ ਰਾਬਤਾ ਕੀਤਾ ਕਿ  ਨਿਰਮਲ ਸਿੰਘ ਉਰਫ ਸੋਨੂੰ ਮੇਅਰ, ਜੋ ਕਿ ਘਰਿੰਡਾ ਖੇਤਰ ਦਾ ਇੱਕ ਮਸ਼ਹੂਰ ਤਸਕਰ ਹੈ, ਭਾਰਤ-ਪਾਕਿ ਸਰਹੱਦ ਰਾਹੀਂ  ਹੈਰੋਇਨ ਦੀ ਤਸਕਰੀ ਦੀ ਕੋਸ਼ਿਸ ਕਰ ਰਿਹਾ ਸੀ, ਉਨਾਂ ਦੱਸਿਆ ਕਿ ਇਸ ਦੌਰਾਨ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰਪਾਲ ਸਿੰਘ ਅਤੇ ਡੀਐਸਪੀ ਅਜਨਾਲਾ ਵਿਪਨ ਕੁਮਾਰ ਦੀ ਪੁਲਿਸ ਟੀਮ ਵੀ ਬੀਐਸਐਫ ਨਾਲ ਮਿਲ ਕੇ ਨਸ਼ਾ ਤਸਕਰਾਂ ਨੂੰ ਫੜਨ ਅਤੇ ਹੈਰੋਇਨ ਬਰਾਮਦ ਕਰਨ ਲਈ ਮੌਕੇ ‘ਤੇ ਪਹੁੰਚੀ।
ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਅਤੇ ਬੀਐਸਐਫ ਦੀਆਂ ਸਾਂਝੀਆਂ ਟੀਮਾਂ ਵਲੋਂ ਹੈਰੋਇਨ ਦੀ ਵੱਡੀ ਖੇਪ ਨੂੰ ਸਫਲਤਾਪੂਰਵਕ ਜਬਤ ਕਰਨ ਤੋਂ ਇਲਾਵਾ 180 ਗ੍ਰਾਮ ਅਫੀਮ ਅਤੇ ਦੋ ਪਲਾਸਟਿਕ ਪਾਈਪਾਂ (ਸੁਪਰ ਪੰਜਾਬ ਪੰਪ, ਪਾਕਿਸਤਾਨ ਵਿੱਚ ਨਿਰਮਿਤ) ਬਰਾਮਦ ਕਰਨ ਕੀਤਾ ਹੈ। ਪੁਲਿਸ ਨੇ ਤਸਕਰਾਂ ਨਾਲ ਸਬੰਧਤ ਇੱਕ ਮੋਟਰਸਾਈਕਲ ਅਤੇ ਇੱਕ ਸਕੂਟੀ ਵੀ ਜਬਤ ਕੀਤੀ ਹੈ ਜੋ ਕਿ ਸਮਗਲਿੰਗ ਵਾਲੀ ਥਾਂ ਤੋਂ ਮਿਲੇ ਹਨ।ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਪੁਲਿਸ ਨੇ ਸੋਨੂੰ , ਜੋ  ਕਿ 2020 ਵਿੱਚ 1 ਕਿਲੋ ਹੈਰੋਇਨ ਬਰਾਮਦਗੀ ਦੇ ਮਾਮਲੇ ਵਿੱਚ ਤਰਨਤਾਰਨ ਪੁਲਿਸ ਨੂੰ ਵੀ ਲੋੜੀਂਦਾ ਹੈ, ਨੂੰ ਗਿ੍ਰਫਤਾਰ ਕਰਨ ਲਈ ਵੱਡੇ ਪੱਧਰ ‘ਤੇ ਛਾਪੇਮਾਰੀ ਸੁਰੂ ਕਰ ਦਿੱਤੀ  ਹੈ ਅਤੇ ਜਲਦੀ ਹੀ ਸਾਰੇ ਦੋਸ਼ੀਆਂ ਨੂੰ  ਗਿ੍ਰਫਤਾਰ ਕੀਤੇ ਜਾਣ ਦੀ ਸੰਭਾਵਨਾ ਹੈ।
ਦੋਸ਼ੀਆਂ ਵਲੋਂ ਅਪਣਾਏ ਤਸਕਰੀ ਦੇ ਤਰੀਕੇ  ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਐਸਐਸਪੀ ਖੁਰਾਣਾ ਨੇ ਕਿਹਾ ਕਿ ਤਸਕਰਾਂ ਵਲੋਂ ਹੈਰੋਇਨ ਨੂੰ ਸਾਫ -ਸੁਥਰੇ ਬੰਨੇ ਹੋਏ ਪੈਕਟਾਂ ਦੇ ਰੂਪ ਵਿੱਚ ਸਰਹੱਦ ਦੀ ਵਾੜ ਦੇ ਪਾਰ (ਭਾਰਤ ਵਿੱਚ) ਲਿਆਉਣ ਲਈ ਪਾਕਿਸਤਾਨ ਵਿਚ ਬਣੀਆਂ ਪਲਾਸਟਿਕ ਦੀਆਂ ਪਾਈਪਾਂ ਦੀ ਵਰਤੋਂ  ਕੀਤੀ ਜਾਂਦੀ ਸੀ। ਉਨਾਂ ਦੱਸਿਆ ਕਿ ਇਸ ਸਬੰਧ ਵਿੱਚ ਐਨਡੀਪੀਐਸ ਐਕਟ ਦੀ ਧਾਰਾ 21, 61, 85, ਵਿਦੇਸ਼ੀ ਐਕਟ ਦੀ ਧਾਰਾ 14 ਅਤੇ ਭਾਰਤੀ ਪਾਸਪੋਰਟ ਐਕਟ ਦੀ ਧਾਰਾ 3, 34, 20 ਦੇ ਅਧੀਨ 21 ਅਗਸਤ, 2021 ਨੂੰ  ਐਫਆਈਆਰ ਨੰਬਰ 103 ਪੁਲਿਸ ਥਾਣਾ ਰਮਦਾਸ, ਅੰਮਿ੍ਰਤਸਰ ਵਿਖੇ ਦਰਜ ਕੀਤੀ ਗਈ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button