Breaking NewsD5 specialNewsPunjab

ਪੰਜਾਬ ਪੁਲਿਸ ਦੀ ਹੈਵਾਨੀਅਤ, Pregnant ਘਰਵਾਲੀ ਦੀ ਦਵਾਈ ਲੈਣ ਗਏ ਨੌਜਵਾਨ ਦੀ ਨੱਕ ਦੀ ਹੱਡੀ ਤੋੜੀ

ਅੰਮ੍ਰਿਤਸਰ : ਪੰਜਾਬ `ਚ ਕਰਫਿਊ ਦੌਰਾਨ ਪੁਲਿਸ ਦਾ ਡੰਡਾਤੰਤਰ ਕਈ ਨਿਰਦੋਸ਼ਾਂ `ਤੇ ਜ਼ੁਲਮ ਢਾਹ ਰਿਹਾ ਹੈ। ਹਸਪਤਾਲ `ਤੇ ਬੈੱਡ `ਤੇ ਪਿਆ ਇਹ ਨੌਜਵਾਨ ਆਪਣੀ ਪ੍ਰੈਗਨੈਂਟ ਪਤਨੀ ਦੀ ਦਵਾਈ ਲੈਣ ਜਾ ਰਿਹਾ ਸੀ ਕਿ ਰਸਤੇ `ਚ ਪੁਲਿਸ ਨੇ ਘੇਰ ਲਿਆ। ਗੁਰੂ ਰਾਮਦਾਸ ਨਗਰ `ਚ ਕਰਫਿਊ ਦੌਰਾਨ ਸੁਖਦੇਵ ਸਿੰਘ ਨਾਮੀ ਇਸ ਨੌਜਵਾਨ ਦੀ ਜਾਨਵਰਾਂ ਵਾਂਗ ਕੁੱਟਮਾਰ ਕੀਤੀ ਗਈ। ਪੁਲਿਸ ਵਾਲਿਆਂ ਦੀ ਇਹ ਹਰਕਤ ਸੀਸੀਟੀਵੀ ‘ਚ ਕੈਦ ਹੋ ਗਈ।

ਪੰਜਾਬ ਪੁਲਿਸ ਦੀ ਹੈਵਾਨੀਅਤ, Pregnant ਘਰਵਾਲੀ ਦੀ ਦਵਾਈ ਲੈਣ ਗਏ ਨੌਜਵਾਨ ਦੀ ਨੱਕ ਦੀ ਹੱਡੀ ਤੋੜੀ | CCTV

ਪਹਿਲਾਂ ਨਾਕੇ `ਤੇ ਕੁੱਟਮਾਰ ਤੇ ਫੇਰ ਘਰ ਆ ਕੇ ਰਿਪੋਰਟਾਂ ਵੇਖਣ ਦੇ ਬਾਵਜੂਦ ਫੇਰ ਤੋਂ ਕੁੱਟਮਾਰ ਕੀਤੀ। ਜਿਸ ਕਾਰਨ ਨੌਜਵਾਨ ਦੀ ਨੱਕ ਦੀ ਹੱਡੀ ਟੁੱਟ ਗਈ। ਨੌਜਵਾਨ ਹੁਣ ਹਸਪਤਾਲ `ਚ ਦਾਖ਼ਲ ਹੈ ਪੀੜਤ ਦੀ ਪਤਨੀ ਇਨਸਾਫ਼ ਮੰਗ ਰਹੀ ਹੈ। ਪੀੜਤ ਸੁਖਦੇਵ ਸਿੰਘ ਦੀ ਮਾਂ ਵੀ ਹੱਥੋਪਾਈ ਦੌਰਾਨ ਆਪਣੇ ਪੁੱਤ ਦਾ ਬਚਾਅ ਕਰਦੀ ਰਹੀ ਪਰ ਪੁਲਿਸ ਨੇ ਇਹਨਾਂ ਦੀ ਇਕ ਨਹੀਂ ਸੁਣੀ। ਰੋ ਰੋ ਕੇ ਇਹ ਮਾਂ ਇਨਸਾਫ਼ ਮੰਗ ਰਹੀ ਹੈ।

ਕਰਫਿਊ ‘ਚ ਅੜਿੱਕੇ ਆਇਆ ਪੁਲਿਸ ਅਫ਼ਸਰ | ਲੋਕਾਂ ਨੇ ਬਣਾਈ ਵੀਡੀਓ | Punjab | Viral | Curfew

ਇਕ ਪਾਸੇ ਕੈਪਟਨ ਸਾਬ੍ਹ ਤੇ ਡੀਜੀਪੀ ਪੰਜਾਬ ਪੁਲਿਸ ਨੂੰ ਹੱਲਾਸ਼ੇਰੀ ਦੇ ਰਹੇ ਹਨ ਤੇ ਦੂਜੇ ਪਾਸੇ ਪੁਲਿਸ ਮੁਲਾਜ਼ਮ ਫੋਕੀ ਵਾਹ ਵਾਹੀ ਲਈ ਕਈ ਬੇਗੁਨਾਹਾਂ ਦੀ ਕੁੱਟਮਾਰ ਕਰ ਰਹੇ ਹਨ। ਜ਼ਰੂਰੀ ਹੈ ਕਿ ਜੋ ਕਰਫਿਊ ਦੀ ਪਾਲਣਾ ਨਹੀਂ ਕਰਦਾ ਉਸ `ਤੇ ਸਖ਼ਤ ਕਾਰਵਾਈ ਹੋਵੇ ਪਰ ਇਸ ਤਰ੍ਹਾਂ ਲੋਕਾਂ ਨੂੰ ਘਰ ਤੱਕ ਜਾ ਕੇ ਕੁੱਟਣਾ ਗ਼ੈਰ ਕਾਨੂੰਨੀ ਹੈ। ਹੋਰ ਵੀ ਖ਼ਬਰਾਂ ਨਸ਼ਰ ਹੋ ਰਹੀਆਂ ਹਨ। ਜਿਥੇ ਪੁਲਿਸ ਥਰਡ ਡਿਗਰੀ ਟੋਰਚਰ ਕਰ ਰਹੀ ਹੈ। ਲੋਕਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਲਿਹਾਜ਼ਾ ਹੁਣ ਇਹਨਾਂ `ਤੇ ਕੀ ਕਾਰਵਾਈ ਹੁੰਦੀ ਹੈ। ਇਸ `ਤੇ ਨਜ਼ਰ ਰਹੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button