PunjabTop News

ਪੰਜਾਬ ਦੇ ਰਾਜਪਾਲ ਇਕ ਵਾਰ ਫਿਰ ਕਰਨਗੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਇਕ ਵਾਰ ਮੂੜ ਤੋਂ ਫੇਰ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਨ ਦੀ ਤਿਆਰੀ ’ਚ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 1 ਤੋਂ 2 ਫਰਵਰੀ ਤੱਕ ਰਾਜਪਾਲ ਦਾ ਸਰਹੱਦੀ ਜ਼ਿਲ੍ਹਿਆ ਦਾ ਦੌਰਾ ਕਰਨਗੇ। ਇਸ ਤੋਂ ਪਹਿਲਾ ਵੀ ਰਾਜਪਾਲ ਵੱਲੋਂ ਪਿਛਲੇ ਸਾਲ ਅਪ੍ਰੈਲ ਅਤੇ ਸਤੰਬਰ ‘ਚ ਵੀ ਸਰਹੱਦੀ ਜ਼ਿਲਿਆਂ ਦਾ ਦੌਰਾ ਕੀਤਾ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨਾਲ ਰਾਸ਼ਟਰੀ ਸੁਰੱਖਿਆ ਅਤੇ ਪਾਕਿਸਤਾਨ ਤੋਂ ਨਸ਼ਿਆਂ ਅਤੇ ਹਥਿਆਰਾਂ ਦੀ ਸਪਲਾਈ ‘ਤੇ ਪੈਦਾ ਹੁੰਦੇ ਖਤਰੇ ’ਤੇ ਚਰਚਾ ਕੀਤੀ ਸੀ। ਉਸ ਸਮੇਂ ਵਿਰੋਧੀ ਪਾਰਟੀਆਂ ਨੇ ਵੀ ਰਾਜਪਾਲ ਦੀ ਇਸ ਫੇਰੀ ਨੂੰ ਸੂਬਾ ਸਰਕਾਰ ਦੇ ਕੰਮਕਾਜ ਵਿੱਚ ਸਿੱਧੀ ਦਖਲਅੰਦਾਜ਼ੀ ਕਰਾਰ ਦਿੰਦਿਆਂ ਸੂਬਾ ਸਰਕਾਰ ਦੀ ਆਲੋਚਨਾ ਕੀਤੀ ਸੀ।

Police ਨੇ ਪਿੰਡ-ਪਿੰਡ ਕਰਾਤੀ ਅਨਾਉਂਨਸਮੈਂਟ, ਹੁਣ ਸੋਚ-ਸਮਝ ਕਰਿਓ ਆਹ ਕੰਮ | D5 Channel Punjabi

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜਪਾਲ ਆਪਣੇ ਦੋ ਦਿਨੀ ਦੌਰੇ ਦੌਰਾਨ 1 ਫਰਵਰੀ ਨੂੰ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਪਠਾਨਕੋਟ, ਗੁਰਦਾਸਪੁਰ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨਾਲ ਮੁਲਾਕਾਤ ਕਰਨਗੇ।
ਇਸ ਤੋਂ ਇਲਾਵਾ 2 ਫਰਵਰੀ ਨੂੰ ਰਾਜਪਾਲ ਫਾਜ਼ਿਲਕਾ ਦੇ ਐਮਆਰ ਕਾਲਜ ਵਿੱਚ ਸਰਪੰਚਾਂ ਨੂੰ ਮਿਲਣਗੇ ਅਤੇ ਫਿਰ ਫਿਰੋਜ਼ਪੁਰ ਪਹੁੰਚ ਕੇ ਡੈਂਟਲ ਕਾਲਜ ਵਿੱਚ ਸਰਪੰਚਾਂ ਨਾਲ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਫਿਰੋਜ਼ਪੁਰ ਵਿੱਚ ਵੀ ਰਾਜਪਾਲ ਕੇਂਦਰ ਅਤੇ ਸੂਬੇ ਦੇ ਸੁਰੱਖਿਆ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button