ਪੰਜਾਬ ਦੇ ਨੌਜਵਾਨ ਨੇ ਹਰਿਆਣਾ ਪੁਲਿਸ ਦੀ ਲਗਵਾਈ ਦੌੜ, ਦੇਖਕੇ ਹਰ ਕੋਈ ਰਹਿ ਗਿਆ ਹੱਕਾ-ਬੱਕਾ
ਅੰਬਾਲਾ : ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ ‘ਚ ਬੁੱਧਵਾਰ ਨੂੰ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ। ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੇ ਜਗ੍ਹਾ – ਜਗ੍ਹਾ ਨਾਕੇ ਲਗਾਏ ਹੋਏ ਸਨ। ਅੰਬਾਲਾ ਬਾਰਡਰ ‘ਤੇ ਪੁੱਜੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਦਾ ਸਖ਼ਤ ਬੰਦੋਬਸਤ ਸੀ। ਕਿਸਾਨਾਂ ਨੂੰ ਅੱਗੇ ਵੱਧਦਾ ਦੇਖ ਪੁਲਿਸ ਨੇ ਪਾਣੀ ਦੀਆਂ ਬੌਛਾਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੂੰ ਹਾਵੀ ਹੁੰਦਾ ਦੇਖ ਪੰਜਾਬ ਦਾ ਇੱਕ ਨੌਜ਼ਵਾਨ ਵਾਟਰ ਕੈਨਨ ‘ਤੇ ਚੜ੍ਹ ਗਿਆ ਅਤੇ ਉਸਨੇ ਕੈਨਨ ਨੂੰ ਬੰਦ ਕਰ ਦਿੱਤਾ।
ਆਹ ਬਾਬੇ ਨੇ ਕਰਤੇ ਮੋਦੀ ਦੇ ਭੁਲੇਖੇ ਦੂਰ,ਕਹਿੰਦਾ ਉਮਰ ਦੇਖ ਕੇ ਗਲਤ ਅੰਦਾਜਾ ਨਾ ਲਾ ਬੈਠੀ?
ਸੈਂਕੜਿਆਂ ਦੀ ਗਿਣਤੀ ‘ਚ ਖੜੀ ਪੁਲਿਸ ਹੱਕੀ – ਬੱਕੀ ਰਹਿ ਗਈ। ਪੁਲਿਸ ਉਸਨੂੰ ਫੜਨ ਲਈ ਭੱਜੀ ਪਰ ਨੌਜਵਾਨ ਮੋਰਚਾ ਫਤਿਹ ਕਰ ਚੁੱਕਿਆ ਸੀ। ਇਸ ਤੋਂ ਬਾਅਦ ਪਾਣੀ ਦੀਆਂ ਬੌਛਾਰਾਂ ਰੁਕ ਗਈਆਂ। ਇਸ ਦੌਰਾਨ ਉਕਤ ਨੌਜਵਾਨ ਨੇ ਵਾਟਰ ਕੈਨਨ ਨਾਲ ਚੱਲਦੀ ਟਰੈਕਟਰ – ਟ੍ਰਾਲੀ ‘ਤੇ ਛਲੰਗ ਲਗਾ ਦਿੱਤੀ। ਜਿਸਦੀ ਤਸਵੀਰ ਅਤੇ ਵੀਡੀਓ ਖੂਬ ਵਾਇਰਲ ਹੋਈ। ਮੌਕਾ ਦੇਖਕੇ ਕਿਸਾਨ ਨਾਕਾ ਤੋੜਕੇ ਦਿੱਲੀ ਦੇ ਵੱਲ ਕੂਚ ਕਰ ਗਏ। ਅੰਬਾਲਾ ਬਾਰਡਰ ‘ਤੇ ਇਸ ਨੌਜਵਾਨ ਵੱਲੋਂ ਦਿਖਾਈ ਗਈ ਦਲੇਰੀ ਦੀ ਹਰ ਪਾਸੇ ਚਰਚਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.