Breaking NewsD5 specialNewsPunjabTop News

ਪੰਜਾਬ ਦੀਆਂ ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ ਪ੍ਰਵਾਸੀ ਪੰਜਾਬੀ – ਡਾ. ਬਰਾੜ

ਫਗਵਾੜਾ: ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਵੱਲੋਂ ਆਪਣਾ ਲੜੀਵਾਰ ਵੈਬੀਨਾਰ ‘2022 ਦੀਆਂ ਚੋਣਾਂ ਵਿਚ ਪ੍ਰਵਾਸੀਆਂ ਦਾ ਰੋਲ’ ਵਿਸ਼ੇ ’ਤੇ ਮੰਚ ਪ੍ਰਧਾਨ ਗੁਰਮੀਤ ਪਲਾਹੀ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਵਿਚ ਬੋਲਦਿਆਂ ਮੁੱਖ ਬੁਲਾਰੇ ਰਜਿੰਦਰਪਾਲ ਸਿੰਘ ਬਰਾੜ ਡੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਖਿਆ ਕਿ ਪੰਜਾਬੀਆਂ ਵਿਚ ਵਿਦੇਸ਼ ਦਾ ਝੁਕਾਅ ਬਹੁਤ ਪੁਰਾਣਾ ਹੈ। ਸਾਡੀਆਂ ਲੋਕ ਬੋਲੀਆਂ ਵੀ ਇਸ ਦੀਆਂ ਗਵਾਹ ਹਨ। ਸਮੇਂ-ਸਮੇਂ ਪ੍ਰਵਾਸ ਵਿਚ ਤਬਦੀਲੀਆਂ ਵਾਪਰਦੀਆਂ ਰਹੀਆਂ ਹਨ।

Breaking News : Bhagwant ਨੇ ਛੱਡੀ Party! ਛਿੜੀ ਬਗਾਵਤ, ਅਪਣਾਇਆ ਕਮਲ ਦਾ ਫੁੱਲ | D5 Channel Punjabi

ਪ੍ਰਵਾਸੀਆਂ ਦਾ ਆਪਣੇ ਦੇਸ਼, ਸੂਬੇ ਤੇ ਆਪਣੇ ਖਿੱਤੇ ਨਾਲ ਮੋਹ ਬਣਿਆ ਹੋਇਆ ਹੈ। ਅਜ਼ਾਦੀ ਤੋਂ ਬਾਅਦ ਜਦੋਂ ਗੋਰੇ ਅੰਗਰੇਜ਼ ਜਾਣ ਤੋਂ ਬਾਅਦ ਇਥੇ ਕਾਲੇ ਅੰਗਰੇਜ਼ ਰਾਜ ਕਰਨ ਲੱਗੇ ਪਰ ਉਹ ਰਾਜ ਪ੍ਰਬੰਧ ਬਾਰੇ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਨਹੀਂ ਕਰ ਸਕੇ ਤਾਂ ਲੋਕਾਂ ਦਾ ਰੁਝਾਨ ਬਾਹਰ ਜਾਣ ਦਾ ਬਨਣ ਲੱਗਾ। ਪੰਜਾਬ ਵਿਚ ਲੰਬੇ ਸਮੇਂ ਲਈ ਕਾਂਗਰਸ, ਅਕਾਲੀ-ਭਾਜਪਾ ਪਾਰਟੀਆਂ ਹੀ ਰਾਜ ਕਰਦੀਆਂ ਰਹੀਆਂ। ਪ੍ਰਵਾਸੀ ਲੋਕ ਜਿਹੜੇ ਵੀ ਮੁਲਕ ਵਿਚ ਗਏ ਉਹ ਉਥੋਂ ਦੇ ਲੋਕਤੰਤਰ ਜਾਂ ਰਾਜ ਪ੍ਰਬੰਧ ਦਾ ਮੁਕਾਬਲਾ ਇਥੋਂ ਦੇ ਰਾਜ ਪ੍ਰਬੰਧ ਨਾਲ ਕਰਦੇ ਸਨ ਤੇ ਸੋਚਦੇ ਸਨ ਕਿ ਇਹੋ ਜਿਹਾ ਪ੍ਰਬੰਧ ਸਾਡੇ ਦੇਸ਼ ਵਿਚ ਕਿਉਂ ਨਹੀਂ ਹੈ।

Punjab Elections 2022 : ਨਹੀਂ ਬਣੇਗਾ Bhagwant Mann CM? ‘AAP’ ’ਚ CM Face ’ਤੇ ਪੰਗਾ | D5 Channel Punjabi

ਇਹਨਾਂ ਰਵਾਇਤੀ ਪਾਰਟੀਆਂ ਨਾਲ ਉਹਨਾਂ ਨੂੰ ਮੁਢੋਂ ਚਿੜ ਰਹੀ ਹੈ। ਇਸੇ ਕਾਰਨ ਪਿਛਲੀਆਂ ਚੋਣਾਂ ਵਿਚ ਪ੍ਰਵਾਸੀਆਂ ਵੱਲੋਂ ‘ਆਪ’ ਪਾਰਟੀ ਨੂੰ ਹੁੰਗਾਰਾ ਦਿੱਤਾ ਗਿਆ। ਉਹਨਾਂ ਨੇ ਤਨ, ਮਨ, ਧੰਨ ਨਾਲ ਇਸ ਪਾਰਟੀ ਦੀ ਸਹਾਇਤਾ ਕਰਨ ਦਾ ਇਰਾਦਾ ਬਣਾਇਆ ਸੀ ਕਿਉਂਕਿ ਉਹ ਇਸ ਨੂੰ ਰਵਾਇਤੀ ਪਾਰਟੀਆਂ ਤੋਂ ਅਲੱਗ ਸਮਝਦੇ ਸਨ ਤੇ ਉਹਨਾਂ ਨੂੰ ਇਸ ਤੇ ਰਾਜ ਪ੍ਰਬੰਧ ਵਿਚ ਸੁਧਾਰਾਂ ਦੀ ਆਸ ਸੀ। ਉਹਨਾਂ ਨੂੰ ਆਸ ਸੀ ਕਿ ਇਹ ਪਾਰਟੀ ਭਿ੍ਰਸ਼ਟਾਚਾਰ ਖਤਮ ਕਰੇਗੀ। ਉਹ ਜਹਾਜ਼ ਭਰ ਕੇ ਇਧਰ ਮੱਦਦ ਕਰਨ ਆਏ ਪਰ ਕੇਜਰੀਵਾਲ ਦੀ ਆਪ ਹੁਦਰਾਪਨ ਦੀ ਨੀਤੀ ਨੇ ਉਹਨਾਂ ਦਾ ਇਸ ਪਾਰਟੀ ਤੋਂ ਵੀ ਮੋਹ ਭੰਗ ਕਰਵਾ ਦਿੱਤਾ। ਕੇਜਰੀਵਾਲ ਨੇ ਕੰਮ ਕਰਨ ਵਾਲੇ ਬੰਦੇ ਕੱਢ ਦਿੱਤੇ। ਉਹ ਵੀ ਰਵਾਇਤੀ ਪੱਧਰ ਤੇ ਹੀ ਆ ਗਿਆ।

Punjab Elections 2022 Date Changed : ਲਓ ਬਦਲੀ ਗਈ Voting ਦੀ Date, ਹੁਣੇ ਆਇਆ ਫੈਸਲਾ | D5 Channel Punjabi

ਫਿਰ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਪ੍ਰਵਾਸੀਆਂ ਨੇ ਕੇਂਦਰ ਦੀ ਧੱਕੇ ਵਿਰੁੱਧ ਚਲ ਰਹੇ ਸੰਘਰਸ਼ ਵਿਚ ਵੀ ਹਰ ਤਰਾਂ ਹਿੱਸਾ ਪਾਇਆ। ਜਦੋਂ ਕਿਸਾਨ ਮੋਰਚਾ ਜਿੱਤਿਆ ਗਿਆ ਤਾਂ ਪ੍ਰਵਾਸੀਆਂ ਨੂੰ ਇਸ ਮੋਰਚੇ ਤੋਂ ਆਸ ਬਣ ਗਈ ਕਿ ਇਹ ਲੋਕ ਵਿਗੜੇ ਸਿਆਸੀ, ਸਮਾਜਿਕ ਤੇ ਆਰਥਕ ਹਾਲਾਤਾਂ ਨੂੰ ਸੁਧਾਰ ਸਕਦੇ ਹਨ। ਇਸ ਲਈ ਹੁਣ ਉਨਾਂ ਦਾ ਝੁਕਾਅ ਇਹਨਾਂ ਵੱਲ ਹੋ ਗਿਆ। ਪਰ ਪ੍ਰਵਾਸੀ ਲੋਕ ਅਜੇ ਵੀ ਭੰਬਲਭੂਸੇ ਵਿਚ ਪਏ ਹੋਏ ਹਨ ਕਿ ਕਿਸਾਨ ਸਮਾਜ ਮੋਰਚਾ ਪਾਰਟੀ ਬਨਣੀ ਚਾਹੀਦੀ ਸੀ ਜਾਂ ਨਾ। ਭਾਵੇਂ ਉਹ ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਸਨ ਕਿਉਂਕਿ ਇਹ ਪਾਰਟੀਆਂ ਉਹਨਾਂ ਨੂੰ ਕਿਸੇ ਤਰਾਂ ਦੀ ਵੀ ਸੁਰੱਖਿਆ ਨਹੀਂ ਦੇ ਸਕੀਆਂ।

Punjab Politics : ਸਬੂਤਾਂ ਸਮੇਤ Raghav Chadha ਨੇ ਕੀਤੇ Congress Party ਦੇ ਵੱਡੇ ਖ਼ੁਲਾਸੇ, ਪਿਆ ਕਲੇਸ਼

ਜਿਥੇ ਸਾਰੇ ਸੰਸਾਰ ਦੇ ਕਾਰੋਬਾਰ ਤੇ ਅਸਰ ਹੋਇਆ ਇਸ ਦਾ ਪ੍ਰਭਾਵ ਪ੍ਰਵਾਸੀਆਂ ਦੇ ਸੋਚਣ ਦੇ ਤਰੀਕੇ ਦੇ ਨਾਲ ਉਹਨਾਂ ਦੇ ਆਰਥਿਕ ਸਾਧਨਾਂ ਤੇ ਵੀ ਪਿਆ। ਉਹਨਾਂ ਦੀ ਆਮਦਨੀ ਵੀ ਘਟੀ ਹੈ। ਉਹ ਦੇਸ਼ ਵਿਚ ਮੇਲਾ ਕਰਨ ਵੀ ਨਹੀਂ ਆਉਣਾ ਚਾਹੁੰਦੇ ਕਿ ਕਿਤੇ ਉਥੇ ਜਾ ਕੇ ਬੀਮਾਰੀ ਕਾਰਨ ਫਸ ਨਾ ਜਾਈਏ। ਭਾਵੇਂ ਪਹਿਲੀ ਦੂਜੀ ਪ੍ਰਵਾਸੀ ਪੀੜੀਆਂ ਨੂੰ ਆਪਣੇ ਪਿਛੇ ਨਾਲ ਮੋਹ ਸੀ ਪਰ ਹੁਣ ਦੀ ਨਵੀਂ ਪੀੜੀ ਨੂੰ ਕੋਈ ਜ਼ਿਆਦਾ ਮੋਹ ਨਹੀਂ ਰਿਹਾ। ਇਸ ਕਰਕੇ ਹੁਣ ਪ੍ਰਵਾਸੀ ਵੀਰ ਇਸ ਦੁਬਿਧਾ ਵਿਚ ਹਨ ਕਿ ਚੋਣਾਂ ਵਿਚ ਕੋਈ ਮੱਦਦ ਕਰੀਏ ਜਾਂ ਨਾ ਕਰੀਏ। ਉਹਨਾਂ ਦੀਆਂ ਜਾਇਦਾਦਾਂ ਦੀਆਂ ਸਮੱਸਿਆਵਾਂ ਵਿਚ ਵੀ ਇਥੋਂ ਦੀਆਂ ਸਿਆਸੀ ਪਾਰਟੀਆਂ ਇਥੋਂ ਦੇ ਲੋਕਲ ਬੰਦਿਆਂ ਦੀ ਮੱਦਦ ਕਰਦੀਆਂ ਹਨ।

BIG NEWS : Sidhu Patiala ‘ਚ Captain ਦੇ ਲਵਾਊ ਗੋਡੇ? ਲੱਭਿਆ Captain ਦੀ ਟੱਕਰ ਦਾ ਲੀਡਰ | D5 Channel Punjabi

ਇਸ ਲਈ ਉਹ ਹੁਣ ਇਥੇ ਕਾਰੋਬਾਰ ਵੀ ਨਹੀਂ ਕਰਨਾ ਚਾਹੁੰਦੇ ਸਗੋਂ ਇਥੋਂ ਸਭ ਕੁਝ ਵੇਚਣ ਦੇ ਰੌਂਅ ਵਿਚ ਹਨ। ਹੁਣ ਇਥੋਂ ਦੀਆਂ ਔਂਕੜਾਂ ਕਾਰਨ ਬੱਚਿਆਂ ਨੂੰ ਵੀ ਗੇੜਾ ਨਹੀਂ ਲਵਾਉਣਾ ਚਾਹੁੰਦੇ। ਮੁੱਖ ਬੁਲਾਰੇ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਇਹ ਲੱਗਦਾ ਹੈ ਕਿ ਇਸ ਵਾਰੀ ਦੀਆਂ ਚੋਣਾਂ ਵਿਚ ਪਿਛਲੀਆਂ ਚੋਣਾਂ ਵਾਂਗ ਪ੍ਰਵਾਸੀ ਉਤਸ਼ਾਹ ਨਹੀਂ ਦਿਖਾਉਣਗੇ ਸਿਰਫ਼ ਸੋਸ਼ਲ ਮੀਡੀਆ ਤੇ ਹੀ ਜੁੜਨਗੇ। ਉਹਨਾਂ ਇਹ ਵੀ ਖਦਸ਼ਾ ਜਤਾਇਆ ਕਿ ਕਿਸਾਨ ਸਮਾਜ ਮੋਰਚਾ ‘ਆਪ’ ਨੂੰ ਨੁਕਸਾਨ ਪਹੁੰਚਾ ਕੇ ਬੀ.ਜੇ.ਪੀ. ਤੇ ਅਕਾਲੀਆਂ ਦੇ ਹੱਕ ਵਿਚ ਭੁਗਤੇਗਾ। ਇਸ ਤਰਾਂ ਦੀ ਸਥਿਤੀ ਵਿਚ ਪ੍ਰਵਾਸੀ ਵੀ ਦੁਬਿਧਾ ਵਿਚ ਫਸੇ ਹੋਏ ਹਨ ਕੁਝ ਵੀ ਸਪੱਸ਼ਟ ਨਹੀਂ ਹੈ। ਇਹ ਗੱਲ ਪੱਕੀ ਹੈ ਕਿ ਪ੍ਰਵਾਸੀ ਜਾਂ ਕਿਸਾਨ ਸਮਾਜ ਨਾਲ ਖੜਨਗੇ ਜਾਂ ਆਪ ਦੀ ਮੱਦਦ ਕਰਨਗੇ।

Khabar Tod : SKM ਦੇ ਐਕਸ਼ਨ ਤੋਂ Rajewal ਗੁੱਸੇ? ਦਿੱਤਾ ਵੱਡਾ ਬਿਆਨ! Majithia ਨਾਲ ਜੁੜੀ ਵੱਡੀ ਖ਼ਬਰ

ਕਿਸੇ ਰਵਾਇਤੀ ਪਾਰਟੀ ਦੀ ਸਹਾਇਤਾ ਨਹੀਂ ਕਰਨਗੇ। ਇਸੇ ਗੱਲ ਨੂੰ ਅੱਗੇ ਤੋਰਦਿਆਂ ਕੇਹਰ ਸਰੀਫ਼ (ਜਰਮਨ) ਨੇ ਪੰਜਾਬ ਵਿਚ ਸਿਸਟਮ ਏਨਾ ਗੰਦਾ ਹੋ ਚੁੱਕਿਆ ਹੈ ਕਿ ਪ੍ਰਵਾਸੀਆਂ ਨੂੰ ਇਥੇ ਆ ਕੇ ਜ਼ਲੀਲ ਹੋਣਾ ਪੈਂਦਾ ਹੈ। ਚਰਨਜੀਤ ਸਿਘ ਗੁੰਮਟਾਲਾ ਨੇ ਕਿਸਾਨ ਸਮਾਜ ਮੋਰਚੇ ਵਿਚ ਪਈ ਫੁੱਟ ਦੀ ਗੱਲ ਕੀਤੀ। ਪ੍ਰੋ. ਰਣਜੀਤ ਧੀਰ (ਯੂ.ਕੇ.) ਨੇ ਇੰਗਲੈਂਡ ਦੇ ਇਤਿਹਾਸ ਦੇ ਸੰਦਰਭ ਵਿਚ ਇਥੋਂ ਦੀਆਂ ਰਵਾਇਤੀ ਪਾਰਟੀਆਂ ਬਾਰੇ ਕਿਹਾ ਕਿ ਇਹਨਾਂ ਵਿਚ ਲੋਕਤੰਤਰਕ ਨਹੀਂ ਹਨ ਸਗੋਂ ਅਜੇ ਤੱਕ ਜਾਤ ਧਰਮ ਦੇ ਨਾਂ ਤੇ ਰਾਜਨੀਤੀ ਕਰ ਰਹੀਆਂ ਹਨ।

Breaking News : ਨਹੀਂ ਹੋਣਗੀਆਂ ਵਿਧਾਨ ਸਭਾ ਚੋਣਾਂ? ਚੋਣ ਕਮਿਸ਼ਨ ਦਾ ਵੱਡਾ ਫ਼ੈਸਲਾ | D5 Channel Punjabi

ਕੰਵਲਜੀਤ ਨੇ ਹੁਣ ਦੀਆਂ ਚੋਣਾਂ ਦਾ ਕਿਸਾਨ ਅੰਦੋਲਨ ਦੇ ਸੰਦਰਭ ਵਿਚ ਵਿਸ਼ਲੇਸ਼ਣ ਕੀਤਾ। ਐਡਵੋਕੇਟ ਐਸ.ਐਲ. ਵਿਰਦੀ ਨੇ ਕਿਹਾ ਪ੍ਰਵਾਸੀ ਚਾਹੁੰਦੇ ਹਨ ਕਿ ਭਾਰਤ ਵਿਚ ਵੀ ਸਦਾਚਾਰਕ ਲੋਕਤੰਤਰ ਹੋਵੇ। ਜਾਤ, ਧਰਮ ਆਦਿ ਨੂੰ ਭੁਲ ਕੇ ਪ੍ਰਵਾਸੀਆਂ ਨੂੰ ਇਥੋਂ ਦੇ ਲੋਕਾਂ ਨੂੰ ਸੇਧ ਦੇਣੀ ਚਾਹੀਦੀ ਹੈ। ਵੈਬੀਨਾਰ ਦੇ ਅੰਤ ਵਿਚ ਰਜਿੰਦਰਪਾਲ ਸਿੰਘ ਬਰਾੜ ਨੇ ਹੋਰ ਵਕਤਾਵਾਂ ਵੱਲੋਂ ਉਠਾਏ ਗਏ ਸਵਾਲਾਂ ਦੇ ਜੁਆਬ ਵਿਸਥਾਰਪੂਰਵਕ ਤਸੱਲੀਬਖਸ਼ ਦਿੱਤੇ। ਇਸ ਵੈਬੀਨਾਰ ਵਿਚ ਪਰਵਿੰਦਰਜੀਤ, ਬੰਸੋ ਦੇਵੀ, ਜਗਦੀਪ ਸਿੰਘ, ਕਮਲਜੀਤ ਜਵੰਦਾ, ਦਰਸ਼ਨ ਸਿੰਘ ਰਿਆੜ, ਮਲਕੀਤ ਸਿੰਘ, ਜਨਕ, ਬੇਅੰਤ ਕੌਰ, ਰਵਿੰਦਰ ਚੋਟ ਆਦਿ ਨੇ ਹਿੱਸਾ ਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button