Breaking NewsD5 specialNewsPress ReleasePunjab
ਪੰਜਾਬ ਦੀਆਂ ਜੇਲਾਂ ਵਿਚੋਂ ਕੈਦੀ ਜੇਲ ਅੰਦਰ ਲੱਗੇ ਪੀ.ਸੀ.ਓ ਤੋਂ ਮੁੱਖ ਦਫਤਰ ‘ਤੇ ਵਿਸੇਸ਼ ਨੰਬਰ ਉਪਰ ਕਰ ਸਕਣਗੇ ਸ਼ਿਕਾਇਤ:ਏ.ਡੀ.ਜੀ.ਪੀ ਜੇਲਾਂ ਪੀ.ਕੇ ਸਿਨਹਾ

ਵਿਸ਼ਵ ਸੂਸਾਈਡ ਪ੍ਰੀਵੈਨਸ਼ਨ ਦਿਵਸ ਮੌਕੇ ਰੂਪਨਗਰ ਜ਼ੇਲ ਵਿਚ ਕਰਵਾਇਆ ਗਿਆ ਸਮਾਗਮ
ਚੰਡੀਗੜ੍ਹ:ਪੰਜਾਬ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਦਿਆਂ ਸੂਬੇ ਦੀਆਂ ਜੇਲਾਂ ਅੰਦਰ ਮੁੱਖ ਦਫਥਰ ਦਾ ਇੱਕ ਵਿਸੇਸ਼ ਫੋਨ ਨੰਬਰ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ, ਜਿਸ ਨੰਬਰ ‘ਤੇ ਕੈਦੀ/ਹਵਾਲਾਤੀ ਫੋਨ ਕਰਕੇ ਜੇਲ ਅੰਦਰ ਹੁੰਦੀ ਕਿਸੇ ਵੀ ਬੇਨਨਿਯਮੀ ਦੀ ਸ਼ਿਕਾਇਤ ਦਰਜ ਕਰਵਾ ਸਕਣਗੇ।ਅੱਜ ਇੱਥੇ ਵਿਸ਼ਵ ਸੂਸਾਈਡ ਪ੍ਰੀਵੈਨਸ਼ਨ ਦਿਵਸ ਮੌਕੇ ਪਹੁੰਚੇ ਏ.ਡੀ.ਜੀ.ਪੀ ਜੇਲਾਂ ਪੀ.ਕੇ ਸਿਨਹਾ ਨੇ ਇਹ ਜਾਣਕਾਰੀ ਸਾਂਝੀ ਕੀਤੀ।ਸ੍ਰੀ ਸਿਨਹਾ ਨੇ ਦੱਸਿਆ ਕਿ ਇਹ ਉਪਰਾਲਾ ਸਰਕਾਰ ਵਲੋਂ ਜੇਲਾਂ ਅੰਦਰ ਰਿਸ਼ਵਤਖੋਰੀ, ਨਸ਼ੇ ਅਤੇ ਹੋਰ ਨਜਾਇਜ਼ ਗਤੀਵਿਧੀਆਂ ਨੂੰ ਠੱਲ ਪਾਉਣ ਲਈ ਚੁੱਕਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕੈਦੀ/ਹਵਾਲਾਤੀ ਇਸ ਨੰਬਰ ਉਪਰ ਜੇਲ ਵਿਚ ਲੱਗੇ ਪੀ.ਸੀ.ਓ ਤੋਂ ਮੁਫਤ ਕਾਲ ਕਰਕੇ ਜ਼ੇਲਾਂ ਵਿਚ ਚੱਲ ਰਹੀ ਕਿਸੇ ਵੀ ਨਜ਼ਾਇਜ਼ ਗਤੀਵਿਧੀ ਦੀ ਸ਼ਿਕਾਇਤ ਕਰ ਸਕਦੇ ਹਨ।ਉਨ੍ਹਾਂ ਦੱਸਿਆ ਕਿ ਅਜਿਹੀਆਂ ਸ਼ਿਕਾਇਤਾਂ ਦੀ ਪੂਰੀ ਪੜਤਾਲ ਕੀਤੀ ਜਾਵੇਗੀ ਅਤੇ ਜੇਕਰ ਸਿਕਾਇਤ ਸਹੀ ਪਾਈ ਜਾਂਦੀ ਹੈ ਤਾਂ ਬਣਦੀ ਕਾਰਵਾੀ ਵੀ ਦੋਸ਼ੀਆਂ ਖਿਲਾਫ ਕੀਤੀ ਜਾਵੇਗੀ।ਇਸ ਤੋਂ ਪਹਿਲ਼ਾਂ ਏ.ਡੀ.ਜੀ.ਪੀ ਜੇਲਾਂ ਪੀ.ਕੇ ਸਿਨਹਾ ਨੇ ਰੂਪਨਗਰ ਜ਼ੇਲ ਦੀਆਂ ਵੱਖ ਵੱਖ ਬੈਰਕਾਂ ਦਾ ਦੌਰਾ ਕੀਤਾ ਖਾਸ ਕਰਕੇ ਜਨਨਾਂ ਬੈਰਕਾਂ ਵਿਚ ਉਨ੍ਹਾਂ ਨੇ ਔਰਤਾਂ ਵਲੋਂ ਕੱਪੜੇ ‘ਤੇ ਕੀਤੀ ਕਢਾਈ, ਕੰਧ ਪੇਟਿੰਗ ਅਤੇ ਰਸੋਈ ਦੇ ਕੰਮ ਕਾਜ ਦੀ ਕਾਫੀ ਸ਼ਲਾਘਾ ਕੀਤੀ।
ਇਸ ਤੋਂ ਬਾਅਦ ਉਨਾਂ ਨੇ ਜ਼ੇਲ ਅੰਦਰ ਬਣੇ ਗੁਰਦੁਆਰਾ ਸਾਹਿਬ ਵਿਚ ਕੈਦੀਆਂ ਨੂੰ ਵਿਸ਼ਵ ਸੂਸਾਈਡ ਪ੍ਰੀਵੈਨਸ਼ਨ ਦਿਵਸ ਮੌਕੇ ਸੰਬੋਧਨ ਕੀਤਾ।ਉਨ੍ਹਾਂ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਜ਼ੇਲਾਂ ਵਿਚ ਕੈਦੀਆਂ ਵਿਚ ਆਤਮ ਹੱਤਿਆਵਾਂ ਦੀਆਂ ਘਟਨ ਨੂੰ ਰੋਕਣ ਲਈ ਇੱਕ ਮਾਸਟਰ ਪਲੈਨ ਲਾਗੂ ਕਰਨ ਜਾ ਰਹੀ ਹੈ।ਇਸ ਪਲੈਨ ਦੇ ਤਹਿਤ ਜੇਲ ਕੈਦੀਆਂ ਨੂੰ ਵੱਖ ਵੱਖ ਗਤੀ ਵਿਧੀਆਂ ਵਿਚ ਮਸ਼ਰੂਫ ਰੱਖਿਆ ਜਾਵੇਗਾ, ਜਿਸ ਤਹਿਤ ਪਬਲਿਕ ਸਪੀਕਿੰਗ, ਪੇਟਿੰਗ, ਹੁਨਰ ਵਿਕਾਸ ਆਦਿ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਆਤਮਹੱਤਿਆ ਦਾ ਮੁਖ ਕਾਰਨ ਨਿਰਾਸ਼ਤਾ ਹੈ ਅਤੇ ਨਿਰਾਸ਼ਤਾ ਨੂੰ ਦੂਰ ਕਰਨ ਲਈ ਹੀ ਕੈਦੀਆਂ/ਹਵਲਾਤੀਆਂ ਨੂੰ ਸਕਰਾਤਮਕ ਗਤੀਵਿਧੀਆਂ ਵਿਚ ਸ਼ਾਮਲ ਕਰਕੇ ਉਨ੍ਹਾਂ ਦੇ ਮਨ ਨੂੰ ਚੰਗੇ ਪਾਸੇ ਲਾਇਆ ਜਾਵੇਗਾ।
ਇਸ ਤੋਂ ਇਲਵਾ ਉਨ੍ਹਾਂ ਇਹ ਵੀ ਦੱਸਿਆ ਕਿ ਜ਼ੇਲ ਵਿਭਾਗ ਵਲੋਂ ਜੇਲਾਂ ਦੇ ਨਾਲ ਹੀ ਪੈਟਰੌਲ ਪੰਪ ਖੋਲੇ ਜਾ ਰਹੇ ਹਨ, ਜਿੱਥੇ ਵਧੀਆ ਅਕਸ ਵਾਲੇ ਕੈਦੀਆਂ ਨੂੰ ਕੰਮ ‘ਤੇ ਲਾਇਆ ਜਾਵੇਗਾ।ਇਸ ਮੌਕੇ ਇੰਸਟੀਚਿਊਟ ਆਫ ਕੁਰੈਕਲਸ਼ਨਲ ਅਡਮਨਿਸਟਰੇਸ਼ਨ ਚੰਡੀਗੜ ਦੀ ਡਿਪਟੀ ਡਾਇਰੈਕਟਰ ਡਾ. ਉਪਨੀਤ ਲਾਲੀ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਕੈਦਿਆਂ ਵਿਚ ਆਤਮ ਹੱਤਿਆ ਦੇ ਕਈ ਕਾਰਨ ਪਾਏ ਜਾਂਦੇ ਹਨ।ਜਿੰਨਾਂ ਵਿਚ ਮੁੱਖ ਤੌਰ ‘ਤੇ ਉਨ੍ਹਾਂ ਦੱਸਿਆ ਕਿ ਕਿਸੇ ਨੂੰ ਵੀ ਵਿਆਕਤੀ ਲਈ ਕਿਸੇ ਵੀ ਅਪਰਾਧ ਵਿਚ ਹਿਰਾਸਤ ਦਾ ਸਮਾਂ ਅਤੇ ਜ਼ੇਲ ਵਿਚ ਪਹਿਲੇ ਕੁੱਝ ਘੰਟੇ ਅਤੇ ਕੁੱਝ ਦਿਨ ਕਾਫੀ ਅਹਿਮ ਹੁੰਦੇ ਹਨ।ਇਹ ਸਮੇਂ ਕਾਫੀ ਨਿਗਰਾਨੀ ਦੀ ਲੋੜ ਹੁੰਦੀ ਹੈ।ਇਸ ਦੇ ਨਾਲ ਹੀ ਉਨ੍ਹਾਂ ਜ਼ੇਲਾਂ ਵਿਚ ਮਨੋਵਿਗਿਆਨੀਆਂ ਨੂੰ ਤੈਨਾਤ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।
ਇਸ ਮੌਕੇ ਡੀ.ਆਈ.ਜੀ ਜ਼ੇਲਾਂ ਸੁਰਿੰਦਰ ਸਿੰਘ ਸੈਣੀ, ਜ਼ੇਲ ਸੁਰਡੈਂਟ ਰੂਪਨਗਰ ਕੇ.ਐਸ ਸਿੱਧੂ, ਡਿਪਟੀ ਜ਼ੇਲ ਸੁਪਰਡੈਂਟ ਕੁਲਵਿੰਦਰ ਸਿੰਘ ਅਤੇ ਜੇਲਾਂ ਅੰਦਰ ਕੈਦੀਆਂ ਨੂੰ ਸਕਰਾਤਮਕ ਗਤੀਵਿਧੀਆਂ ਨਾਲ ਜੋੜਨ ਲਈ ਕੰਮ ਕਰ ਰਹੀ ਐਨ.ਜੀ.ਓ ਨਾਲ ਜੁੜੇ ਹੋਏ ਮੈਡਮ ਮੋਨੀਕਾ ਵੀ ਮੌਜੂਦ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.