Breaking NewsD5 specialNewsPress ReleasePunjabTop News

ਪੰਜਾਬ ਦਾ ਹਰ ਪਿੰਡ ਬਦਲਾਅ ਚਾਹੁੰਦਾ ਹੈ- ਭਗਵੰਤ ਮਾਨ

ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ, 'ਆਪ' ਸਰਕਾਰ ਵੀ ਆਮ ਲੋਕਾਂ ਦੀ ਸਰਕਾਰ ਹੋਵੇਗੀ- ਭਗਵੰਤ ਮਾਨ

ਸਾਡੇ ਕੋਲ ਪੰਜਾਬ ਦੀ ਤਰੱਕੀ ਲਈ ਸਾਰਾ ਰੋਡਮੈਪ ਤਿਆਰ, ਅਸੀਂ ਪੰਜਾਬ ਨੂੰ ਫਿਰ ਤੋਂ ਬਣਾਵਾਂਗੇ ਰੰਗਲਾ ਪੰਜਾਬ -ਭਗਵੰਤ ਮਾਨ

ਭਗਵੰਤ ਮਾਨ ਨੇ ਆਪਣੇ ਇਲਾਕੇ ਧੂਰੀ ‘ਚ ਕੀਤਾ ਡੋਰ-ਟੂ-ਡੋਰ ਪ੍ਰਚਾਰ, ਘਰ-ਘਰ ਜਾ ਕੇ ਲੋਕਾਂ ਨੂੰ ਮਿਲੇ ਮਾਨ

ਲੋਕਾਂ ਵਿੱਚ ਭਾਰੀ ਉਤਸ਼ਾਹ, ਥਾਂ ਥਾਂ ਮਾਨ ਦਾ ਕੀਤਾ ਭਰਵਾਂ ਸਵਾਗਤ

ਚੰਡੀਗੜ੍ਹ/ਸੰਗਰੂਰ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਆਪਣੇ ਵਿਧਾਨ ਸਭਾ ਹਲਕੇ ਧੂਰੀ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ। ਮਾਨ ਨੇ ਚੋਣ ਕਮਿਸ਼ਨ ਦੇ ਦਿਸਾ-ਨਿਰਦੇਸਾਂ ਦੀ ਪਾਲਣਾ ਕਰਦਿਆਂ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਸਮੱਸਿਆਵਾਂ ਸੁਣੀਆਂ। ਧੂਰੀ ਦੇ ਲੋਕਾਂ ਵਿੱਚ ਮਾਨ ਨੂੰ ਮਿਲਣ ਅਤੇ ਦੇਖਣ ਲਈ ਵਿੱਚ ਗ਼ਜ਼ਬ ਦਾ ਉਤਸ਼ਾਹ ਸੀ। ਲੋਕਾਂ ਨੇ ਥਾਂ-ਥਾਂ ‘ਤੇ ਮਾਨ ਦਾ ਸਵਾਗਤ ਕੀਤਾ ਅਤੇ ਸਮਰਥਕ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ।

BIG News : ਕਾਂਗਰਸ ਦੇ ਵੱਡੇ ਲੀਡਰ ਨੇ ਛੱਡਿਆ ਸਾਥ, ਜਾਂਦੇ-ਜਾਂਦੇ ਕਰ ਗਿਆ ਵੱਡੇ ਖ਼ੁਲਾਸੇ, ਹਾਈਕਮਾਨ ਹੋਈ ਹੈਰਾਨ

ਮੰਗਲਵਾਰ ਨੂੰ ਭਗਵੰਤ ਮਾਨ ਨੇ ਆਪਣੇ ਤੈਅ ਪ੍ਰੋਗਰਾਮ ਅਨੁਸਾਰ ਧੂਰੀ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਭਲਵਾਨ, ਪਲਾਸੌਰ, ਭੋਜੋਵਾਲੀ, ਭੱਦਲਵੜ, ਭੁੱਲਰਹੇੜੀ, ਕੌਲਸੇੜੀ, ਸਮੁੰਦਗੜ, ਕੰਧਾਰਗੜ, ਮੀਮਸਾ, ਸੇਰਪੁਰ ਸੋਢੀਆਂ, ਧਾਂਦਰਾ, ਬੰਗਾਂਵਾਲੀ, ਇਸੀ, ਰੁਲਦੂ ਸਿੰਘ ਵਾਲਾ, ਬਰੜਵਾਲ ਅਤੇ ਧੂਰੀ ਸ਼ਹਿਰ ਦਾ ਦੌਰਾ ਕਰਕੇ ਇਲਾਕੇ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ। ਇਸ ਮੌਕੇ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ।

Budget 2022 ਨਾਲ ਜੁੜੀ ਵੱਡੀ UPDATE, ਜਾਣੋ ਹੁਣ ਤੱਕ ਦਾ ਲੇਖਾ-ਜੋਖਾ? | D5 Channel Punjabi

ਸਾਡੇ ਨੇਤਾ ਆਮ ਘਰਾਂ ਤੋਂ ਨਿਕਲੇ ਹਨ। ਇਸੇ ਲਈ ਉਹ ਆਮ ਲੋਕਾਂ ਦੀ ਦੁੱਖ-ਦਰਦ ਨੂੰ ਚੰਗੀ ਤਰਾਂ ਸਮਝਦੇ ਹਨ। ਅਸੀਂ ਪੰਜਾਬ ਨੂੰ ਅੱਗੇ ਲਿਜਾਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਦਿਨ-ਰਾਤ ਇੱਕ ਕਰਕੇ ਮਿਹਨਤ ਕਰ ਰਹੇ ਹਾਂ ਅਤੇ ਯੋਜਨਾਵਾਂ ਬਣਾ ਰਹੇ ਹਾਂ। ਸਾਡੇ ਕੋਲ ਪੰਜਾਬ ਲਈ ਪੂਰਾ ਰੋਡਮੈਪ ਤਿਆਰ ਹੈ। ਅਸੀਂ ਪੰਜਾਬ ਦੀ ਖੇਤੀ ਅਤੇ ਜਵਾਨੀ ਦੋਵਾਂ ਨੂੰ ਬਚਾਵਾਂਗੇ। ਰੁਜਗਾਰ ਅਤੇ ਉਚੇਰੀ ਸਿੱਖਿਆ ਦੀ ਘਾਟ ਕਾਰਨ ਵਿਦੇਸ ਜਾਣ ਲਈ ਮਜਬੂਰ ਹੋ ਰਹੇ ਨੌਜਵਾਨਾਂ ਨੂੰ ਪੰਜਾਬ ਵਿੱਚ ਹੀ ਸਿੱਖਿਆ ਅਤੇ ਰੁਜਗਾਰ ਦੇ ਢੁਕਵੇਂ ਮੌਕੇ ਪ੍ਰਦਾਨ ਕਰਕੇ ਪੰਜਾਬ ਦੇ ਪੈਸੇ ਅਤੇ ਹੁਨਰ, ਦੋਵਾਂ ਦੇ ਨਿਕਾਸ ਨੂੰ ਰੋਕਾਂਗੇ।

Budget 2022 : ਕੇਂਦਰ ਸਰਕਾਰ ਦੇ ਬਜਟ ’ਚ ਕਿਸਾਨਾਂ ਲਈ ਵੱਡੇ ਐਲਾਨ ! D5 Channel Punjabi

ਸਾਡਾ ਮਕਸਦ ਪੰਜਾਬ ਦੇ ਬੇਰੋਜਗਾਰ ਨੌਜਵਾਨਾਂ ਨੂੰ ਰੁਜਗਾਰ ਮੁਹੱਈਆ ਕਰਵਾਉਣਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਰੁਜਗਾਰਦਾਤਾ ਬਣਾਉਣਾ ਵੀ ਹੈ।
ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਵਪਾਰੀਆਂ ਅਤੇ ਕਾਰੋਬਾਰੀਆਂ ਦੀ ਸੁਰੱਖਿਆ ਕਰੇਗੀ ਅਤੇ ਪੰਜਾਬ ‘ਚ ਉਦਯੋਗ-ਵਪਾਰ ਨੂੰ ਪ੍ਰਫੁੱਲਤ ਕਰਨ ਲਈ ਵਪਾਰ ਦਾ ਸੁਰੱਖਿਅਤ ਮਾਹੌਲ ਬਣਾਏਗੀ। ‘ਆਪ’ ਸਰਕਾਰ ਪੰਜਾਬ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਤੋਂ ਮਿਲੇ ਸੁਝਾਵਾਂ ਨੂੰ ਆਪਣੀਆਂ ਯੋਜਨਾਵਾਂ ‘ਚ ਸਾਮਲ ਕਰੇਗੀ ਅਤੇ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੇਗੀ। ਨਵੇਂ ਉਦਯੋਗ ਲਗਾਉਣ ਲਈ ਅਸੀਂ ਇੰਸੈਂਟਿਵ ਦੀ ਵਿਵਸਥਾ ਕਰਾਂਗੇ ਅਤੇ ‘ਰੇਡ ਰਾਜ’ ਅਤੇ ‘ਇੰਸਪੈਕਟਰ ਰਾਜ’ ਨੂੰ ਜੜ ਤੋਂ ਖਤਮ ਕਰਾਂਗੇ। ਉਦਯੋਗ-ਵਪਾਰ ਦੇ ਵਧਣ ਨਾਲ ਸਰਕਾਰ ਦਾ ਮਾਲੀਆ ਵੀ ਵਧੇਗਾ ਅਤੇ ਰੁਜਗਾਰ ਵੀ ਵਧਣਗੇ।

Budget 2022 : ਕਿਸਾਨਾਂ ਨੇ ਸਰਕਾਰ ਨੂੰ ਫਿਰ ਛੇੜੀ ਕੰਬਣੀ, Budget 2022, ਦੇਖੋ ਕੀ ਹੈ ਖ਼ਾਸ? | D5 Channel Punjabi

ਮਾਨ ਨੇ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ, ਭਾਵੇਂ ਉਹ ਨੌਜਵਾਨ ਹੋਵੇ ਜਾਂ ਕਿਸਾਨ, ਵਪਾਰੀ-ਕਾਰੋਬਾਰੀ ਹੋਵੇ ਜਾਂ ਕਰਮਚਾਰੀ, ਆਮ ਆਦਮੀ ਪਾਰਟੀ ਦੇ ਨਾਲ ਖੜਾ ਹੈ। ‘ਆਪ’ ਦੀ ਸਰਕਾਰ ਸਾਰੇ ਵਰਗਾਂ ਦੇ ਲੋਕਾਂ ਦੀ ਸਰਕਾਰ ਹੋਵੇਗੀ। ਅੱਜ ਪੰਜਾਬ ਦੀ ਸੱਤਾ ਕੁਝ ਗਿਣੇ ਚੁਣੇ ਸਿਆਸੀ ਪਰਿਵਾਰਾਂ ਦੇ ਹੱਥਾਂ ਵਿੱਚ ਹੈ। ਅਸੀਂ ਸੱਤਾ ਨੂੰ ਕੁਝ ਸਿਆਸੀ ਪਰਿਵਾਰਾਂ ਤੋਂ ਖੋਹ ਕੇ ਪੰਜਾਬ ਦੇ ਆਮ ਲੋਕਾਂ ਤੱਕ ਲੈ ਕੇ ਜਾਵਾਂਗੇ। ਮਾਨ ਨੇ ਲੋਕਾਂ ਨੂੰ ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਅਤੇ ਬੱਚਿਆਂ ਦੀ ਤਕਦੀਰ ਬਦਲਣ ਲਈ ਆਮ ਆਦਮੀ ਪਾਰਟੀ ਦੇ ਚੋਣ ਨਿਸਾਨ ਝਾੜੂ ਦਾ ਬਟਨ ਦਬਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਸ ਤਰਾਂ ਅਸੀਂ ਸੰਗਰੂਰ ਦੇ ਸਾਂਸਦ ਹੁੰਦਿਆਂ ਸੰਸਦ ਵਿੱਚ ਹਮੇਸਾ ਪੰਜਾਬ ਦੀ ਆਵਾਜ ਬੁਲੰਦ ਕੀਤੀ ਹੈ, ਇਸੇ ਤਰਾਂ ਮੁੱਖ ਮੰਤਰੀ ਬਣਨ ‘ਤੇ ਅਸੀਂ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਦਿਨ-ਰਾਤ ਮਿਹਨਤ ਕਰਾਂਗੇ ਅਤੇ ਲੋਕਾਂ ਨੂੰ ਬਣਦਾ ਹੱਕ ਦਿਲਾਵਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button