Breaking NewsD5 specialNewsPress ReleasePunjabTop News
ਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ ਉਮੀਦਵਾਰਾਂ ਨੂੰ ਸਰਟੀਫਿਕੇਟ ਸੌਂਪੇ
ਹਰਭਜਨ ਸਿੰਘ ਦਾ ਸਰਟੀਫਿਕੇਟ ਉਹਨਾਂ ਦੇ ਨੁਮਾਇੰਦੇ ਨੇ ਕੀਤਾ ਪ੍ਰਾਪਤ
ਚੰਡੀਗੜ੍ਹ : ਪੰਜਾਬ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲਾ ਚੁਣੇ ਗਏ 5 ਉਮੀਦਵਾਰਾਂ ਵਿਚੋਂ 4 ਉਮੀਦਵਾਰਾਂ ਨੇ ਅੱਜ ਖੁਦ ਸਰਟੀਫਿਕੇਟ ਹਾਸਲ ਕਰ ਲਏ ਹਨ। ਜਦਕਿ ਹਰਭਜਨ ਸਿੰਘ ਦਾ ਸਰਟੀਫਿਕੇਟ ਉਹਨਾਂ ਦੇ ਨੁਮਾਇੰਦੇ ਗੁਲਜ਼ਾਰ ਚਾਹਲ ਨੇ ਪ੍ਰਾਪਤ ਕੀਤਾ। ਸਵੇਰੇ ਸਭ ਤੋਂ ਪਹਿਲਾਂ ਸੰਜੀਵ ਅਰੋੜਾ ਨੂੰ ਸਰਟੀਫਿਕੇਟ ਮੁੱਖ ਚੋਣ ਅਫਸਰ-ਕਮ-ਆਬਜ਼ਰਬਰ ਡਾ ਐਸ ਕਰੁਣਾ ਰਾਜੂ ਅਤੇ ਰਾਜ ਸਭਾ ਚੋਣ ਪੰਜਾਬ 2022 ਦੇ ਰਿਟਰਨਿੰਗ ਅਫ਼ਸਰ-ਕਮ-ਪੰਜਾਬ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਪਾਲ ਨੇ ਸੌਂਪਿਆ।
ਇਸ ਤੋਂ ਬਾਅਦ ਸੰਦੀਪ ਕੁਮਾਰ ਪਾਠਕ ਕੈਬਿਨੇਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਲਾਲ ਚੰਦ ਕਟਾਰੂਚੱਕ ਨਾਲ ਪੁੱਜੇ, ਜਿਨ੍ਹਾਂ ਨੂੰ ਸੁਰਿੰਦਰ ਪਾਲ ਨੇ ਸਰਟੀਫਿਕੇਟ ਸੌਂਪਿਆ। ਸ਼ਾਮ ਨੂੰ ਰਾਘਵ ਚੱਢਾ, ਹਰਭਜਨ ਸਿੰਘ ਦੇ ਨੁਮਾਇੰਦੇ ਅਤੇ ਅਸ਼ੋਕ ਮਿੱਤਲ ਨੇ ਸਰਟੀਫਿਕੇਟ ਪ੍ਰਾਪਤ ਕੀਤੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.