YOUTH GLOBAL

ਪੰਜਾਬ ‘ਚ ਬੇਰੁਜ਼ਗਾਰੀ ਦੇ ਪਹਾੜ

Empoyment Genration Task Force-EGTF ਦੀ ਫ਼ੌਰੀ ਲੋੜ

ਅਮਰਜੀਤ ਸਿੰਘ ਵੜੈਚ

ਪੰਜਾਬ ਦਾ  ਤਕਰੀਬਨ 90 ਫ਼ੀਸਦੀ  ਨੌਜਵਾਨ ਇਹ ਸੁਪਨਾ ਪਾਲ਼ੀ ਬੈਠਾ ਹੇ ਕਿ ਕਿਸ ਦਿਨ ਉਹ ਕਨੇਡ,ਆਸਟਰੇਲੀਆ/ਅਮਰੀਕਾ ਦੇ ਜਹਾਜ਼ ‘ਤੇ ਚੜ੍ਹੇਗਾ : ਕਾਰਨ ਹੈ ਪੰਜਾਬ ਦੀ ਨਿਘਰਦੀ ਆਰਥਿਕਤਾ ਅਤੇ ਸਰਕਾਰੀ, ਗ਼ੈਰ-ਸਰਕਾਰੀ ਅਤੇ ਖੇਤੀ ਖੇਤਰ ਵਿੱਚ  ਘਟ ਰਹੇ ਕੰਮ ਕਰਨ ਦੇ ਮੌਕੇ । ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਬਣੀਆਂ ਸਭ ਨੇ ਪੰਜਾਬੀਆਂ ਨੂੰ  ਮੁੰਗੇਰੀ ਲਾਲ ਦੇ ਰੰਗੀਨ ਸੁਪਨੇ ਵਖਾਕੇ ਵੋਟਾਂ ਬਟੋਰੀਆਂ ,ਪੰਜ ਸਾਲ ਪੂਰੇ ਕੀਤੇ ਅਤੇ ਚਾਲੇ ਪਾ ਲਏ ।

ਜਦੋਂ 2017 ਜਦੋਂ ਕੈਪਟਨ ਸਰਕਾਰ ਆਈ ਸੀ ਤਾਂ ਪੰਜਾਬ ਵਿੱਚ ਬੇਰੁਜ਼ਗਾਰੀ ਦ‌ੀ ਦਰ 7.8 ਅਤੇ ਰਾਸ਼ਟਰੀ ਦਰ 6.1 ਫ਼ੀਸਦੀ ਸੀ । 2018-19 ਵਿੱਚ ਇਹ 7.8 ਪੰਜਾਬ ਅਤੇ ਰਾਸ਼ਟਰੀ 5.8 ਫ਼ੀਸਦੀ ‘ਤੇ ਪਹੁੰਚ ਗਈ ਸੀ ।  ਕਾਂਗਰਸ ਦੀ ਕੈਪਟਨ ਸਰਕਾਰ ਨੇ  ਜਦੋਂ 2017 ਵਿੱਚ ‘ਘਰ ਘਰ ਨੌਕਰੀ ‘ ਦੇ ਵਾਅਦੇ ਨਾਲ ਮੁੱਖ-ਮੰਤਰੀ  ਪਦ ਦੀ ਸੌਂਹ ਚੁੱਕੀ ਸੀ ਤਾਂ ਉਸ ਵਕਤ ਪੰਜਾਬ ਦੀ ਬੇਰੁਜ਼ਗਾਰੀ ਦੀ ਦਰ 7.8 ਸੀ ਅਤੇ ਜਦੋਂ 2022 ਵਿੱਚ ਕਾਂਗਰਸ ਦੀ ਸਰਕਾਰ ਨੂੰ ਬਹੁਤ ਹੀ ਨਮੋਸ਼ੀ ਭਰੀ ਪੰਜਾਬ ਵਿਧਾਨ ਸਭਾ ਚੋਣਾਂ ‘ਚ ਹਾਰ ਦੀ ਚਪੇੜ ਪਈ ਤਾਂ ਪੰਜਾਬ ਵਿੱਚ ਬੇਰੁਜ਼ਗਾਰੀ ਦੀ ਦਰ 8.96 ‘ਤੇ ਪਹੁੰਚ ਚੁੱਕੀ ਸੀ ।

ਇਹ ਦਰ ਰਾਸ਼ਟਰੀ ਦਰ   8.10ਨਾਲੋਂ  0.86ਫ਼ੀਸਦੀ ਉਪਰ ਹੈ। ਪੰਜਾਬ ਦੀ ਆਬਾਦੀ ਤਕਰੀਬਨ ਤਿੰਨ ਕਰੋੜ ਹੋ ਚੁੱਕੀ ਹੈ । ਉਪਰੋਕਤ ਅੰਕੜਿਆਂ ਦਾ ਹਿਸਾਬ ਨਾਲ਼ ਪੰਜਾਬ ਦੀ ਤਕਰੀਬਨ 29 ਲੱਖ ਆਬਾਦੀ ਬੇਰੁਜ਼ਗਾਰ ਹੈ। ਇਹ ਅੰਕੜਾ ਇਸ ਤੋਂ ਉਪਰ ਦਾ ਹੀ ਹੋਵੇਗਾ ਕਿਉਂਕੇ ਸਰਕਾਰ ਕੋਲ਼ ਪੂਰੇ ਅੰਕੜੇ ਪਹੁੰਚਦੇ ਹੀ ਨਹੀ। ਅੱਠ ਮਾਰਚ ਦੇ ਸੈਂਟਰ ਫਾਰ ਮੌਨੀਟਰਿੰਗ ਇੰਡੀਅਨ ਇਕਾਨੋਮੀ (CMIE) ਦੇ ਅੰਕੜਿਆਂ ਅਨੁਸਾਰ ਰਾਹਤ ਦੀ ਖਬਰ ਹੈ ਕਿ ਹੁਣ ਪੰਜਾਬ ਦੀ ਬੇਰੁਜ਼ਗਾਰੀ ਦਰ 7.00 ਅਤੇ ਰਾਸ਼ਟਰੀ 7.8 ਫ਼ੀਸਦੀ ਹੈ ।

ਕੋਰੋਨਾ ਦੀਆਂ ਪਾਬੰਦੀਆਂ ਤਕਰੀਬਨ ਖਤਮ ਹੋਣ ਨਾਲ਼ ਹਾਲਾਤ ਸੁਧਰਨ ਵਾਲ਼ੇ ਪਾਸੇ ਸਰਕਣ ਲੱਗੇ ਹਨ । ਇਥੇ ਇਹ ਦੱਸਣਾ ਬਣਦਾ ਹੈ ਕਿ ਅੱਜ ਦੇ ਅੰਕੜਿਆਂ ਅਨੁਸਾਰ ਪਿੰਡਾਂ ਵਿੱਚ 7.4 ਅਤੇ ਸਹਿਰਾਂ ਵਿੱਚ 8.7 ਫ਼ੀਸਦੀ ਹੈ । ਪੰਜਾਬ ਦੇ ਸਾਹਮਣੇ ਇਹ ਵੱਡੀ ਚੁਣੌਤੀ ਹੈ ਕਿ ਰਾਜ ਅੰਦਰ ਕੰਮ ਦੇ ਮੌਕਿਆਂ ਦੀ ਤਾਦਤ ਜਿਵੇਂ ਤੇਜ਼ ਰ7ਤਾਰ ਨਾਲ ਵਧਾਈ ਜਾ ਸਕੇ । ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਚਿੰਤਾ ਗ੍ਰਸਥ ਖੇਤਰ ਲਈ ਐਂਪਲਾਏਮੈਂਟ ਜੈਨਰੇਸ਼ਨ ਟਾਸਕ ਫ਼ੋਰਸ ( Empoyment Genration Task Force-EGTF ) ਦਾ ਜਲਦੀ ਤੋਂ ਜਲਦੀ ਗਠਨ ਕਰੇ ਤਾਂ ਕੇ ਬੇਰੁਗ਼ਾਰ ਫਿਰਦੀ ਸ਼ਕਤੀ ਨੂੰ ਤਿਲਕਣ ਤੋਂ ਬਚਾ ਕੇ ਦੇਸ਼ ਦੀ ਤਰੱਕੀ ਵਾਲ਼ੀ ਲਾਇਨ ‘ਤੇ ਪਾਇਆ ਜਾ ਸਕੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button