ਪੰਜਾਬ ‘ਚ ਅਗਲੇ ਪੰਜ ਦਿਨ ਸੰਘਣੇ ਕੋਹਰੇ ਦੀ ਸ਼ੰਕਾ
ਲੁਧਿਆਣਾ : ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਮੌਸਮ ਦੇ ਮਿਜਾਜ਼ ਨੂੰ ਲੈ ਕੇ ਜਾਰੀ ਕੀਤੇ ਗਏ ਵਿਸ਼ੇਸ਼ ਬੁਲੇਟਿਨ ‘ਚ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਆਉਣ ਵਾਲੇ 5 ਦਿਨਾਂ ਦੌਰਾਨ ਪੰਜਾਬ ਦੇ ਮਾਲਵਾ, ਮਾਝਾ ਅਤੇ ਦੋਆਬਾ ਖੇਤਰਾਂ ’ਚ ਸੀਤ ਲਹਿਰ ਚੱਲੇਗੀ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਸੰਘਣਾ ਕੋਹਰਾ ਵੀ ਪਵੇਗਾ। ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਉਹ ਆਪਣੇ ਖੇਤੀ ਦੇ ਕੰਮ-ਕਾਜ ਮੌਸਮ ਨੂੰ ਧਿਆਨ ’ਚ ਰੱਖ ਕੇ ਹੀ ਕਰਨ। ਬੀਤੇ ਦਿਨ ਜ਼ਿਲ੍ਹੇ ‘ਚ ਸਵੇਰ ਸਮੇਂ ਸੰਘਣੇ ਕੋਹਰੇ ਦਾ ਪ੍ਰਭਾਵ ਇੰਨਾ ਜ਼ਿਆਦਾ ਸੀ ਕਿ ਵਿਜ਼ੀਬਿਲਟੀ ਨਾ ਦੇ ਬਰਾਬਰ ਰਹਿ ਗਈ ਸੀ।
ਅੱਧੀ ਰਾਤ ਨੂੰ ਠੰਡ ‘ਚ ਬਾਹਰ ਨਿਕਲੇ CM ਚੰਨੀ, ਸਾਰੇ ਮੁੱਖ ਮੰਤਰੀਆਂ ਦਾ ਤੋੜਿਆ ਰਿਕਾਰਡ, ਫਿਰ ਕੀਤਾ ਆਹ ਕੰਮ
ਹਾਈਵੇਅ ’ਤੇ ਵਾਹਨਾਂ ਦੀ ਰਫ਼ਤਾਰ ਰੁਕ ਗਈ ਸੀ। ਉਸ ਤੋਂ ਬਾਅਦ ਦਿਨ ਨਿਕਲਦੇ ਹੀ ਸੂਰਜ ਦੇਵਤਾ ਆਪਣੇ ਰੰਗ ’ਚ ਪ੍ਰਗਟ ਹੋ ਗਏ ਅਤੇ ਖਿੜਖਿੜਾਉਂਦੀ ਧੁੱਪ ਨਿਕਲ ਆਈ, ਜਿਸ ਦਾ ਹਰ ਕਿਸੇ ਨੇ ਆਪਣੇ-ਆਪਣੇ ਅੰਦਾਜ਼ ’ਚ ਆਨੰਦ ਲਿਆ। ਧੁੱਪ ਨਿਕਲਣ ਨਾਲ ਵੱਧ ਤੋਂ ਵੱਧ ਤਾਪਮਾਨ ਵਿਚ 3.8 ਡਿਗਰੀ ਸੈਲਸੀਅਸ ਦਾ ਵਾਧਾ ਦੇਖਣ ਨੂੰ ਮਿਲਿਆ, ਜਦਕਿ ਘੱਟੋ-ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸਵੇਰੇ ਅਤੇ ਦੇਰ ਰਾਤ ਦੇ ਸਮੇਂ ਸੀਤ ਲਹਿਰ ਦਾ ਦਬਦਬਾ ਬਰਕਰਾਰ ਰਿਹਾ।
Khabran Da Sira: ਮਜੀਠੀਆ ਨੇ ਖੇਡਿਆ ਨਵਾਂ ਦਾਅ, ਪਲਟੀ ਬਾਜ਼ੀ ! ਕਸੂਤੇ ਫਸੇ ਭਾਜਪਾਈ, 100 ਆਗੂਆਂ ਦੀ ਕੱਟੀ ਟਿਕਟ !
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਾਹਿਰਾਂ ਮੁਤਾਬਕ ਇਸ ਵਾਰ ਦਸੰਬਰ ’ਚ ਮੌਸਮ ਦਾ ਮਿਜਾਜ਼ ਵਾਰ-ਵਾਰ ਕਰਵਟ ਲੈ ਰਿਹਾ ਹੈ। ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਨੇੜੇ ਦੇ ਇਲਾਕਿਆਂ ’ਚ ਮੌਸਮ ਦਾ ਮਿਜਾਜ਼ ਠੰਡਾ ਅਤੇ ਖੁਸ਼ਕ ਬਣਿਆ ਰਹੇਗਾ। ਇਸ ਦੇ ਨਾਲ ਹੀ ਸੰਘਣੇ ਕੋਹਰੇ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.