ਫਰੀਦਕੋਟ (ਚਮਕੋਰ ਲੋਪੋ) : ਸਿੱਖਿਆ ਵਿਭਾਗ ਚ ਵਿਮੁਕਤ ਜਾਤੀ ਸਬੰਧੀ ਦੋ ਪ੍ਰਤੀਸ਼ਤ ਰਿਜ਼ਰਵੇਸ਼ਨ ਨੂੰ ਇੱਕ ਪੱਤਰ ਰਾਹੀਂ ਪੰਜਾਬ ਸਰਕਾਰ ਵੱਲੋਂ ਰੱਦ ਕੀਤੇ ਜਾਣ ਦੇ ਰੋਸ ਵੱਜੋਂ ਪਿਛਲੇ ਕਰੀਬ ਚਾਰ ਮਹੀਨੇ ਤੋਂ ਵਿਮੁਕਤ ਜਾਤੀ ਕਬੀਲੇ ਦੇ ਲੋਕਾਂ ਵੱਲੋਂ ਕੇਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਫਰੀਦਕੋਟ ਵਿਖੇ ਰਿਹਾਇਸ਼ ਦੇ ਬਾਹਰ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਸੀ ਜਿਸ ਨੂੰ ਦੇਰ ਰਾਤ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਸੁਭਾ ਕਰੀਬ ਚਾਰ ਵਜੇ ਜ਼ਬਰੀ ਚੁਕਵਾ ਦਿੱਤਾ ਗਿਆ ਅਤੇ ਧਰਨਾਕਾਰੀਆਂ ਨੂੰ ਹਿਰਾਸਤ ਚ ਲੈਕੇ ਪੁਲਿਸ ਆਪਣੇ ਨਾਲ ਸਦਰ ਥਾਣਾ ਵਿਖੇ ਲੈ ਗਈ।
Bhai Amritpal Singh ‘ਤੇ FIR, ਕਸੂਤੇ ਫਸੇ ਨਾਲ ਦੇ ਸਾਥੀ | FIR on Amritpal Singh | D5 Channel Punjabi
ਪੁਲਿਸ ਨੇ ਧਰਨੇ ਵਾਲੀ ਜਗ੍ਹਾ ਤੇ ਲੱਗੇ ਟੈਂਟ ਅਤੇ ਬੋਰਡ ਆਦਿ ਚੁਕਵਾ ਕੇ ਉਕਤ ਜਗ੍ਹਾ ਨੂੰ ਬਿਲਕੁਲ ਖਾਲੀ ਕਰਵਾ ਦਿੱਤਾ । ਸੂਤਰਾਂ ਮੁਤਾਬਿਕ ਪੁਲਿਸ ਵੱਲੋਂ ਵਿਮੁਕਤ ਜਾਤੀ ਕਬੀਲੇ ਦੇ ਕਈ ਆਗੂਆਂ ਨੂੰ ਵੀ ਪੁਲਿਸ ਨੇ ਉਨ੍ਹਾਂ ਦੇ ਘਰਾਂ ਤੋਂ ਆਪਣੀ ਹਿਰਾਸਤ ਚ ਲਿਆ ਤਾਂ ਜੋ ਇਸ ਕਾਰਵਾਈ ਦਾ ਵਿਰੋਧ ਨਾ ਹੋ ਸਕੇ। ਫਿਲਹਾਲ ਇਸ ਕਾਰਵਾਈ ਨੂੰ ਲੈਕੇ ਵਿਮੁਕਤ ਜਾਤੀ ਕਬੀਲੇ ਦੇ ਆਗੂਆਂ ਦਾ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਨਾ ਹੀ ਪੁਲਿਸ ਵੱਲੋ ਇਸ ਸਬੰਧੀ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.