Breaking NewsD5 specialNewsPress ReleasePunjabTop News

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਅਤੇ ਛੋਟੀ ਮਿਆਦ ਦੇ ਕੋਰਸਾਂ ਲਈ ਦਾਖਲਾ ਪ੍ਰਕਿਰਿਆ ਸ਼ੁਰੂ

ਬਠਿੰਡਾ: ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ), ਜੋ ਕਿ ਨੈਕ ਤੋਂ ‘ਏ’ ਗ੍ਰੇਡ ਨਾਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਹੈ ਅਤੇ ਐਨਆਈਆਰਐਫ ਇੰਡੀਆ 2021 ਰੈਂਕਿੰਗ ਵਿੱਚ 84ਵੇਂ ਸਥਾਨ ‘ਤੇ ਹੈ, ਨੇ ਆਪਣੇ 44 ਪੋਸਟ ਗ੍ਰੈਜੂਏਟ ਡਿਗਰੀ ਪ੍ਰੋਗਰਾਮਾਂ ਅਤੇ 7 ਛੋਟੀ ਮਿਆਦ ਦੇ ਕੋਰਸਾਂ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਅਕਾਦਮਿਕ ਸੈਸ਼ਨ 2022-23 ਵਿੱਚ ਯੂਨੀਵਰਸਿਟੀ ਨੇ 44 ਪੀਜੀ ਪ੍ਰੋਗਰਾਮਾਂ ਵਿੱਚ 1381 ਸੀਟਾਂ ਅਤੇ 7 ਥੋੜ੍ਹੇ ਸਮੇਂ ਦੇ ਕੋਰਸਾਂ ਵਿੱਚ 105 ਸੀਟਾਂ ਲਈ ਅਰਜ਼ੀਆਂ ਮੰਗੀਆਂ ਹਨ, ਜਿਸ ਲਈ ਉਮੀਦਵਾਰ ਸੰਯੁਕਤ ਯੂਨੀਵਰਸਿਟੀ ਦਾਖਲਾ ਪ੍ਰੀਖਿਆ “ਸੀਯੂਈਟੀ (ਪੀਜੀ) – 2022” ਦੀ ਵੈੱਬਸਾਈਟ ਤੇ ਜਾ ਕੇ ਉਪਰੋਕਤ ਪ੍ਰੋਗਰਾਮਾਂ / ਕੋਰਸਾਂ ਵਿੱਚ ਦਾਖ਼ਲੇ ਲਈ ਆਨਲਾਈਨ ਰਜਿਸਟ੍ਰੇਸ਼ਨ ਅਤੇ ਅਰਜ਼ੀ ਫਾਰਮ ਜਮ੍ਹਾਂ ਕਰਵਾਏ ਜਾ ਸਕਦੇ ਹਨ।

ਅਕਾਦਮਿਕ ਸੈਸ਼ਨ 2022-23 ਵਿੱਚ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੂੰ ਦੇਸ਼ ਦੀਆਂ 42 ਕੇਂਦਰੀ ਯੂਨੀਵਰਸਿਟੀਆਂ ਅਤੇ ਹੋਰ ਭਾਗ ਲੈਣ ਵਾਲੀਆਂ ਯੂਨੀਵਰਸਿਟੀਆਂ ਦੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਸੰਯੁਕਤ ਯੂਨੀਵਰਸਿਟੀ ਦਾਖਲਾ ਪ੍ਰੀਖਿਆ “ਸੀਯੂਈਟੀ (ਪੀਜੀ) – 2022” ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਸੀਯੂਈਟੀ (ਪੀਜੀ) – 2022 ਵਿਦਿਆਰਥੀਆਂ ਨੂੰ ਪੰਜਾਬ ਕੇਂਦਰੀ ਯੂਨੀਵਰਸਿਟੀ ਅਤੇ ਦੇਸ਼ ਦੀਆਂ ਹੋਰ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਲਈ ਅਪਲਾਈ ਕਰਨ ਦਾ ਮੌਕਾ ਪ੍ਰਦਾਨ ਕਰੇਗੀ। ਇਸ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਯੂਨੀਵਰਸਿਟੀ ਭਾਰਤ ਦੇ 27 ਤੋਂ ਵੱਧ ਰਾਜਾਂ ਅਤੇ ਹੋਰਨਾਂ ਦੇਸ਼ਾਂ ਤੋਂ ਇੱਥੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੇ ਬੁੱਧੀਜੀਵੀ ਨਾਗਰਿਕ ਬਣਾਉਣ ਲਈ ਵੱਖੋ-ਵੱਖ ਵਿਸ਼ਿਆਂ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੁਆਰਾ ਪੇਸ਼ ਕੀਤੇ ਜਾਂਦੇ ਸਾਰੇ ਪੀਜੀ ਪ੍ਰੋਗਰਾਮ ਅਤੇ ਥੋੜ੍ਹੇ ਸਮੇਂ ਦੇ ਕੋਰਸ ਉਦਯੋਗ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਦੇ ਹੁਨਰ ਵਿਕਾਸ ‘ਤੇ ਕੇਂਦ੍ਰਿਤ ਹਨ। ਪ੍ਰੋ. ਤਿਵਾਰੀ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਦਾਖਲੇ ਲਈ ਅਪਲਾਈ ਕਰਨ ਤੋਂ ਪਹਿਲਾਂ ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਮੌਜੂਦ ਵੱਖ -ਵੱਖ ਪੋਸਟ ਗ੍ਰੈਜੂਏਟ ਅਤੇ ਥੋੜ੍ਹੇ ਸਮੇਂ ਦੇ ਕੋਰਸਾਂ ਲਈ ਸੀਟਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਯੋਗਤਾ ਦੇ ਮਾਪਦੰਡਾਂ ਦੇ ਵੇਰਵਿਆਂ ਨੂੰ ਪੜ੍ਹਨ।

ਯੂਨੀਵਰਸਿਟੀ ਦੀ ਦਾਖਲਾ ਸ਼ਾਖਾ ਦੇ ਅਨੁਸਾਰ ਜੋ ਉਮੀਦਵਾਰ “ਸੀਯੂਈਟੀ (ਪੀਜੀ) – 2022” ਪ੍ਰੀਖਿਆ ਰਾਹੀਂ ਸੀਯੂਪੀਬੀ ਦੇ ਪੀਜੀ ਪ੍ਰੋਗਰਾਮਾਂ ਅਤੇ ਥੋੜ੍ਹੇ ਸਮੇਂ ਦੇ ਕੋਰਸਾਂ ਵਿੱਚ ਦਾਖਲੇ ਲਈ ਅਰਜ਼ੀ ਦੇਣ ਦੇ ਇੱਛੁਕ ਹਨ, ਉਹ ਐਨਟੀਏ ਦੀ ਵੈੱਬਸਾਈਟ https://cuet.nta.nic ਜਾਂ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ www.cup.edu.in ਰਾਹੀਂ’ ਮਿਤੀ 18 ਜੂਨ 2022 ਤੱਕ ਆਨਲਾਈਨ ਅਰਜ਼ੀ ਦੇ ਸਕਦੇ ਹਨ।

ਯੂਨੀਵਰਸਿਟੀ ਆਪਣੇ ਮਿਸ਼ਨ ਨੂੰ ਸਾਕਾਰ ਕਰਨ ਲਈ 44 ਪੋਸਟ ਗ੍ਰੈਜੂਏਟ ਡਿਗਰੀ ਪ੍ਰੋਗਰਾਮਾਂ ਦੇ ਨਾਲ ਵੱਖ -ਵੱਖ ਅਕਾਦਮਿਕ ਵਿਸ਼ਿਆਂ ਤੇ ਖੇਤਰਾਂ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਦੀ ਹੈ ਜਿਸ ਵਿੱਚ ਕੰਪਿਊਟਰ ਸਾਇੰਸ ਅਤੇ ਟੈਕਨਾਲੋਜੀ; ਸਾਈਬਰ ਸਕਿਉਰਟੀ; ਗਣਿਤ; ਅੰਕੜਾ ਵਿਗਿਆਨ; ਭੌਤਿਕ ਵਿਗਿਆਨ; ਰਸਾਇਣ ਵਿਗਿਆਨ; ਅਪਲਾਈਡ ਕੈਮਿਸਟਰੀ; ਥਿਓਰੈਟੀਕਲ ਅਤੇ ਕੰਪਿਊਟੇਸ਼ਨਲ ਕੈਮਿਸਟਰੀ; ਬਾਇਓਇਨਫ਼ਾਰਮੈਟਿਕਸ; ਕੰਪਿਊਟੇਸ਼ਨਲ ਫਿਜਿਕਸ; ਬੌਟਨੀ; ਜ਼ੂਆਲੋਜੀ; ਬਾਇਓਕੈਮਿਸਟਰੀ; ਮਾਈਕਰੋਬਾਇਓਲੋਜੀ; ਜਿਓਲੋਜੀ; ਵਾਤਾਵਰਣ ਵਿਗਿਆਨ ਅਤੇ ਟੈਕਨਾਲੋਜੀ; ਫ਼ੂਡ ਸਾਇੰਸ ਅਤੇ ਟੈਕਨਾਲੋਜੀ; ਮੈਡੀਸਨਲ ਕੈਮਿਸਟਰੀ; ਮੋਲੀਕਿਉਲਰ ਮੈਡੀਸਨ; ਹਿਊਮਨ ਜੈਨੇਟਿਕਸ; ਫਾਰਮਾਸਿਉਟੀਕਲ ਕੈਮਿਸਟਰੀ; ਫਾਰਮਾਕੋਗਨੋਸੀ; ਫਾਰਮਾਕੋਲੋਜੀ; ਇਕਨਾਮਿਕਸ; ਸ਼ੋਸ਼ਿਆਲੋਜੀ; ਹਿਸਟਰੀ; ਸਾਇਕਾਲੋਜੀ; ਅੰਗਰੇਜ਼ੀ; ਹਿੰਦੀ; ਪੰਜਾਬੀ; ਪੋਲੀਟੀਕਲ ਸਾਇੰਸ; ਪੌਲੀਟਿਕਸ ਐਂਡ ਇੰਟਰਨੈਸ਼ਨਲ ਰਿਲੇਸ਼ਨਜ਼; ਐਜੂਕੇਸ਼ਨ; ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ; ਜੌਗਰਾਫ਼ੀ; ਐਗਰੀਬਿਜ਼ਨਸ; ਫ਼ਿਜ਼ੀਕਲ ਐਜੂਕੇਸ਼ਨ; ਲਾਇਬ੍ਰੇਰੀ ਅਤੇ ਇਨਫਰਮੇਸ਼ਨ ਸਾਇੰਸ; ਪਰਫਾਰਮਿੰਗ ਆਰਟਸ – ਥੀਏਟਰ; ਮਿਊਜ਼ਿਕ; ਫਾਈਨ ਆਰਟਸ (ਪੇਂਟਿੰਗ); ਕਾਨੂੰਨ ਅਤੇ ਵਣਜ (ਕਾਮਰਸ) ਵਿਸ਼ੇ ਸ਼ਾਮਲ ਹਨ।

ਇਸ ਤੋਂ ਇਲਾਵਾ ਪੰਜਾਬ ਕੇਂਦਰੀ ਯੂਨੀਵਰਸਿਟੀ ਅਕਾਦਮਿਕ ਸੈਸ਼ਨ 2022-23 ਤੋਂ ਪੰਜਾਬੀ ਟਰਾਂਸਲੇਸ਼ਨ; ਨਿਊਰਲ ਨੈੱਟਵਰਕ ਅਤੇ ਡੀਪ ਲਰਨਿੰਗ; ਫ੍ਰੈਂਚ; ਕੰਪਿਊਟੇਸ਼ਨਲ ਲਿੰਗੁਇਸਟਿਕਸ; ਜੀਓ-ਇਨਫੋਰਮੈਟਿਕਸ; ਡੈਟਾ ਸਾਇੰਸਜ਼ ਫ਼ਾਰ ਬਾਇਓ-ਇਨਫ਼ਾਰਮੈਟਿਕਸ ਅਤੇ ਹਿੰਦੀ ਟਰਾਂਸਲੇਸ਼ਨ ਵਰਗੇ ਵਿਸ਼ਿਆਂ ਵਿੱਚ 3 ਪੀਜੀ ਡਿਪਲੋਮਾ ਅਤੇ 4 ਸਰਟੀਫਿਕੇਟ ਕੋਰਸ ਪ੍ਰਦਾਨ ਕਰ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button