Breaking NewsEntertainmentNewsPunjab

ਪੰਜਾਬੀ ਫਿਲਮਾਂ ਦਾ ਮਸ਼ਹੂਰ ਹੀਰੋ, ਭੀਖ ਨਹੀਂ ਮਦਦ ਲਈ ਤਰਸ ਰਿਹੈ (ਵੀਡੀਓ)

ਸਤੀਸ਼ ਕੌਲ ਨੂੰ ਪੰਜਾਬ ਦਾ ਹਰ ਉਹ ਆਦਮੀ ਜਾਣਦਾ ਹੋਊ ਜੋ ਪੰਜਾਬੀ ਫ਼ਿਲਮਾਂ ਦਾ ਸ਼ੌਕੀਨ ਰੱਖਦਾ ਹੈ। ਇੱਕ ਸਮਾਂ ਸੀ ਜਦੋਂ ਸਤੀਸ਼ ਕੌਲ ਦੀ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਗੁੱਡੀ ਚੜੀ ਹੋਈ ਸੀ ਤੇ ਉਹ ਆਪਣੀਆਂ ਫ਼ਿਲਮਾਂ ਤੇ ਸੋਹਣੀ ਦਿੱਖ ਨਾਲ ਲੋਕਾਂ ਨੂੰ ਆਪਣਾ ਦਿਵਾਨਾ ਬਣਾ ਦਿੰਦਾ ਸੀ ਪਰ ਅੱਜ ਉਹ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਅੱਜ ਉਸ ਕੋਲ ਨਾ ਸਿਰ ਉੱਤੇ ਛੱਤ ਹੈ ਤੇ ਨਾ ਹੀ ਆਪਣੀ ਦਵਾਈ ਲਈ ਪੈਸੇ। ਸਤੀਸ਼ ਕੌਲ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਹਨ ਤੇ ਉਹ ਪਹਿਲਾਂ ਲੁਧਿਆਣਾ ਦੇ ਵਿਵੇਕਾਨੰਦ ਬਿਰਧ ਆਸ਼ਰਮ ਵਿੱਚ ਰਹਿ ਰਹੇ ਸਨ।

Read Also ਫਿਲਮਾਂ ਤੋਂ ਬਾਅਦ ਹੁਣ ਵੈੱਬ ਸੀਰੀਜ਼ ‘ਚ ਸਲਮਾਨ ਖਾਨ ਦਿਖਾਉਣਗੇ ਆਪਣੇ ਜੌਹਰ

ਬਿਰਧ ਆਸ਼ਰਮ ਵਿੱਚ ਰਹਿ ਰਹੇ ਸਨ ਪਰ ਫਿਰ ਉਨ੍ਹਾਂ ਦੀ ਫੈਨ ਸਤਿਆ ਦੇਵੀ ਉਨ੍ਹਾਂ ਨੂੰ ਆਪਣੇ ਘਰ ਲੈ ਆਈ ਤੇ ਉਨ੍ਹਾਂ ਦੀ ਸੇਵਾ ਕਰਨ ਲੱਗੀ। ਸੱਤਿਆ ਦੇਵੀ ਦਾ ਕਹਿਣਾ ਹੈ ਕਿ ਉਹ ਆਪਣੀ ਵੀ ਆਰਥਿਕ ਤੌਰ ਤੇ ਕਮਜ਼ੋਰ ਹੈ ਤੇ ਹੁਣ ਉਨ੍ਹਾਂ ਕੋਲੋਂ ਸਤੀਸ਼ ਕੌਲ ਦੀ ਸੇਵਾ ਨਹੀਂ ਹੋ ਪਾ ਰਹੀ ਕਿਉਂਕਿ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ। ਉਨ੍ਹਾਂ ਦਾ ਇੱਕੋ ਹੀ ਮੁੰਡਾ ਹੈ ਜਿਸਦੀ ਕਮਾਈ ਨਾਲ ਸਾਰਾ ਘਰ ਚੱਲਦਾ ਹੈ ਤੇ ਸਤੀਸ਼ ਕੌਲ ਦੀਆਂ ਦਵਾਈਆਂ ਤੇ ਹੋਰ ਖ਼ਰਚਿਆਂ ਲਈ ਉਨ੍ਹਾਂ ਕੋਲ ਪੈਸੇ ਨਹੀਂ ਹਨ।

ਉੱਧਰ ਸਤੀਸ਼ ਕੌਲ ਨੇ ਦੱਸਿਆ ਕਿ ਉਸਨੇ ਕਰੀਬ 100 ਤੋਂ ਵੱਧ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਤੇ ਬਾੱਲੀਵੁਡ ਵਿੱਚ ਵੀ ਉਨ੍ਹਾਂ ਨੇ ਅਮਿਤਾਭ ਬੱਚਨ, ਜਿਆ ਪ੍ਰਦਾ ਵਰਗੇ ਦਿੱਗਜ਼ ਅਦਾਕਾਰਾਂ ਨਾਲ ਕੰਮ ਕੀਤਾ ਹੈ ਪਰ ਅੱਜ ਉਨ੍ਹਾਂ ਨੂੰ ਉਨ੍ਹਾਂ ਦੀ ਇਸ ਹਾਲਤ ਬਾਰੇ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਇਸ ਸਭ ਬਾਰੇ ਪਤਾ ਲੱਗ ਜਾਵੇ ਤਾਂ ਉਹ ਉਨ੍ਹਾਂ ਦੀ ਮਦਦ ਕਰਨ ਲਈ ਜ਼ਰੂਰ ਅੱਗੇ ਆਉਣਗੇ। ਸਤੀਸ਼ ਕੌਲ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button