Breaking NewsEntertainmentNewsPunjab

ਪੰਜਾਬੀ ਗਾਇਕ ਸ਼ਿੰਦਾ ਸ਼ੌਂਕੀ ਵਿਰੁੱਧ ਨਾਬਾਲਗ਼ਾ ਨਾਲ ਬਲਾਤਕਾਰ ਦਾ ਮਾਮਲਾ ਦਰਜ

ਚੰਡੀਗੜ੍ਹ: ਪੰਜਾਬੀ ਇੰਡਸਟਰੀ ਵਿੱਚ ‘ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਛੱਡ ਦੇਣਾ..’ ਗੀਤ ਨਾਲ ਮਸ਼ਹੂਰ ਹੋਏ ਗਾਇਕ ਸ਼ਿੰਦਾ ਸ਼ੌਂਕੀ ਵਿਰੁੱਧ ਨਾਬਾਲਗ਼ ਨਾਲ ਬਲਾਤਕਾਰ ਕੀਤੇ ਜਾਣ ਦਾ ਇਲਜ਼ਾਮ ਲੱਗਾ ਹੈ। ਪੁਲਿਸ ਨੇ ਬਠਿੰਡਾ ਸਿਵਲ ਲਾਈਨਜ਼ ‘ਚ ਸ਼ੌਂਕੀ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਕੇਸ ਦੇ ਜਾਂਚ ਅਧਿਕਾਰੀ ਸਹਾਇਕ ਸਬ ਇੰਸਪੈਕਟਰ ਦਰਸ਼ਨ ਸਿੰਘ ਨੇ ਕਿਹਾ ਕਿ ਗਾਇਕ ਵਿਰੁੱਧ ਸ਼ਹਿਰ ਵਾਸੀ ਨੇ ਹੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਮੁਤਾਬਕ ਸ਼ਿੰਦਾ, ਪੀੜਤ ਪਰਿਵਾਰ ਨੂੰ ਜਾਣਦਾ ਹੈ, ਮੰਗਲਵਾਰ ਨੂੰ ਉਸ ਦੇ ਘਰ ਆਇਆ ਅਤੇ ਉਸ ਦੀ ਭਾਣਜੀ ਨੂੰ ਸਕੂਲ ਛੱਡ ਆਉਣ ਦੀ ਗੱਲ ਕੀਤੀ।

Read Also ਗੈਂਗਰੇਪ ਮਾਮਲੇ ‘ਚ ਪੰਜਾਬੀ ਗਾਇਕ ਜੈਲੀ ਨੂੰ ਵੱਡੀ ਰਾਹਤ

ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਗਾਇਕ ਨੇ ਉਸ ਦੀ ਭਾਣਜੀ ਨੂੰ ਸਕੂਲ ਛੱਡ ਦੇਣ ਦੀ ਪੇਸ਼ਕਸ਼ ਕੀਤੀ ਤੇ ਨਾਲ ਲੈ ਗਿਆ। ਪਰ ਸਕੂਲ ਜਾਣ ਦੀ ਥਾਂ ਉਸ ਨੇ ਫਿਰੋਜ਼ਪੁਰ ਦੇ ਤਲਵੰਡੀ ਭਾਈ ਵਿੱਚ ਗਿਆਰਵੀਂ ਵਿੱਚ ਪੜ੍ਹਦੀ ਵਿਦਿਆਰਥਣ ਨਾਲ ਬਲਾਤਕਾਰ ਕੀਤਾ ਅਤੇ ਬਾਅਦ ਵਿੱਚ ਪੀੜਤਾ ਨੂੰ ਸ਼ਹਿਰ ਦੀਆਂ ਝੀਲ ਕੋਲ ਛੱਡ ਦਿੱਤਾ। ਸ਼ਿਕਾਇਤਕਰਤਾ ਅਤੇ ਪੀੜਤਾ ਬੁੱਧਵਾਰ ਨੂੰ ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੂੰ ਮਿਲੇ ਅਤੇ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸ਼ਿੰਦਾ ਸ਼ੌਂਕੀ ‘ਝੋਨਾ’ ਗੀਤ ਤੋਂ ਪ੍ਰਸਿੱਧ ਹੋਇਆ ਸੀ ਤੇ ਉਸ ਦੇ ‘ਝੋਨਾ-2’ ‘ਕਾਲਜ’ ਅਤੇ ‘ਮੋਬਾਈਲ’ ਗਾਣੇ ਵੀ ਕਾਫੀ ਮਕਬੂਲ ਰਹੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button