InternationalTop News

ਪ੍ਰਵਾਸੀ ਭਾਰਤੀਆਂ ਲਈ ਖੁਸ਼ਖਬਰੀ ਹੁਣ 22 ਨਵੰਬਰ ਤੋਂ ਭਾਰਤ ਸਰਕਾਰ ਨੇ ਵੀ ਏਅਰ ਸੁਵਿਧਾ ਫਾਰਮ ਆਉਣ ਵਾਲੇ ਯਾਤਰੀਆਂ ਲਈ ਕੀਤਾ ਬੰਦ

ਮਿਲਾਨ (ਦਲਜੀਤ ਮੱਕੜ) : ਸੰਨ 2020 ਤੋਂ ਦੁਨੀਆਂ ਭਰ ਵਿੱਚ ਤਹਿਲਕਾ ਮਚਾਉਣ ਵਾਲੀ ਬਿਮਾਰੀ ਕੋਵਿਡ-19 ਤੋਂ ਬਚਣ ਲਈ ਹਰ ਦੇਸ਼ ਨੇ ਬਾਹਰੋਂ ਆਉਣ ਵਾਲੇ ਯਾਤਰੀਆਂ ਲਈ ਅਨੇਕਾਂ ਤਰ੍ਹਾਂ ਦੇ ਨਿਯਮ ਸਖ਼ਤੀ ਨਾਲ ਲਾਗੂ ਕੀਤੇ ਤੇ ਜਿਸ ਤਰ੍ਹਾਂ ਕੋਵਿਡ-19 ਦਾ ਕਹਿਰ ਘੱਟਦਾ ਗਿਆ ਸਰਕਾਰਾਂ ਨੇ ਨਿਯਮਾਂ ਵਿੱਚ ਵੀ ਨਰਮੀ ਕਰ ਦਿੱਤੀ।ਕੋਰੋਨਾ ਦੇ ਨਿਯਮਾਂ ਅਨੁਸਾਰ ਯੂਰਪ ਨੇ ਭਾਰਤ ਸਮੇਤ ਹੋਰਨਾਂ ਦੇਸ਼ਾਂ ਤੇ ਭਾਰਤ ਨੇ ਕੌਮਾਂਤਰੀ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਵਿਸੇ਼ਸ ਨਿਯਮਾਂ ਤਹਿਤ ਇੱਕ ਵਿਸੇ਼ਸ ਫਾਰਮ ਯਾਤਰੀ ਕੋਲ ਹੋਣਾ ਲਾਜਮੀ ਕਰ ਦਿੱਤਾ ।ਜੇਕਰ ਕਿਸੇ ਨੇ ਭਾਰਤ ਜਾਂ ਕਿਸੇ ਹੋਰ ਦੇਸ਼ ਤੋਂ ਯੂਰਪ ਆਉਣਾ ਤਾਂ ਉਸ ਲਈ ਡੀ ਪੀ ਐਲ ਐਫ਼ ਫਾਰਮ ਦਾ ਹੋਣਾ ਲਾਜ਼ਮੀ ਸੀ ‘ਤੇ ਜੇਕਰ ਯੂਰਪ ਤੋਂ ਭਾਰਤ ਜਾਣਾ ਤਾਂ ਏਅਰ ਸੁਵਿਧਾ ਫਾਰਮ ਦਾ ਹੋਣਾ ਲਾਜ਼ਮੀ ਸੀ ।

ਡੱਲੇਵਾਲ ਕੋਲ ਪਹੁੰਚੇ ਕੁਲਤਾਰ ਸਿੰਘ ਸੰਧਵਾ, ਦਿੱਲੀ ਬਾਰਡਰ ਵਰਗੇ ਪੰਜਾਬ ’ਚ ਬਣੇ ਹਲਾਤ

ਜੇਕਰ ਇਹ ਫਾਰਮ (ਜਿਸ ਵਿੱਚ ਯਾਤਰੀ ਦੀ ਯਾਤਰਾ ਸਮੇਤ ਉਸ ਦੇ ਕੋਵਿਡ-19 ਦੇ ਕਰਵਾਏ ਟੈਸਟ ਵੀ ਪੂਰੀ ਜਾਣਕਾਰੀ ਹੁੰਦੀ ਸੀ) ਯਾਤਰੀ ਕੋਲ ਨਾ ਹੋਣ ਤਾਂ ਉਸ ਲਈ ਮੁਸੀਬਤ ਬਣ ਜਾਂਦੀ ਸੀ।ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਯੂਰਪ ਵਿੱਚ ਘੱਟਣ ਨਾਲ ਇਟਲੀ ਸਰਕਾਰ ਨੇ ਇਸ ਫਾਰਮ ਨੂੰ 1 ਮਈ 2022 ਨੂੰ ਬੰਦ ਕਰ ਦਿੱਤਾ ਪਰ ਭਾਰਤ ਸਰਕਾਰ ਵੱਲੋਂ ਏਅਰ ਸੁਵਿਧਾ ਫਾਰਮ ਭਾਰਤ ਜਾਣ ਲਈ ਬੰਦ ਨਹੀਂ ਕੀਤਾ ਗਿਆ ਜਿਸ ਕਾਰਨ ਪ੍ਰਵਾਸੀ ਭਾਰਤੀਆਂ ਲਈ ਪ੍ਰੇਸ਼ਾਨੀ ਬਰਾਬਰ ਬਣੀ ਹੋਈ ਸੀ ਤੇ ਇਸ ਪ੍ਰੇਸ਼ਾਨੀ ਨੂੰ ਵੱਡੇ ਪਧੱਰ ਤੇ ਪਿੰਡੇ ਹੰਢਾਅ ਰਹੇ ਹਨ ਟੈ੍ਰਵਲ ਏਜੰਸੀਆਂ ਵਾਲੇ ਜਿਹੜੇ ਵਿਚਾਰੇ ਜਦੋਂ ਕਿਸੇ ਯਾਤਰੀ ਨੂੰ ਟਿਕਟ ਦਿੰਦੇ ਤਾਂ ਏਅਰ ਸੁਵਿਧਾ ਫਾਰਮ ਵੀ ਭਰਨ ਦੀ ਜਿੰਮੇਵਾਰੀ ਲੈਂਦੇ ।

Amritpal Singh ਦੇ ਹੱਕ ‘ਚ ਆਏ ਪੰਜਾਬ ਦੇ ਉੱਘੇ ਕਲਾਕਾਰ | D5 Channel Punjabi

ਪਰ ਹੁਣ ਉਹਨਾਂ ਤਮਾਮ ਭਾਰਤ ਜਾਣ ਵਾਲੇ ਯਾਰਤੀਆਂ ਤੇ ਟ੍ਰੈਵਲ ਏਜੰਸੀਆਂ ਲਈ ਭਾਰਤ ਸਰਕਾਰ ਵੱਲੋਂ ਖੁਸ਼ੀ ਦੀ ਇਹ ਖ਼ਬਰ ਆਈ ਹੈ ਕਿ 22 ਨਵੰਬਰ 2022 ਤੋਂ ਜਿਹੜੇ ਵੀ ਯਾਤਰੀ ਭਾਰਤ ਆਉਣਗੇ ਉਹਨਾਂ ਲਈ ਹੁਣ ਏਅਰ ਸੁਵਿਧਾ ਫਾਰਮ ਲਾਜ਼ਮੀ ਨਹੀਂ ਹੈ।ਭਾਰਤ ਦੇ ਹਵਾਬਾਜੀ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਥਾਈ ਤੌਰ ਤੇ ਘੱਟ ਰਹੇ ਕੋਵਿਡ-19 ਦੇ ਗੇੜ ਅਤੇ ਵਿਸ਼ਵ ਪੱਧਰ ਦੇ ਨਾਲ-ਨਾਲ ਭਾਰਤ ਵਿੱਚ ਕੋਵਿਡ-19 ਟੀਕਾਕਰਨ ਕਵਰੇਜ ਵਿੱਚ ਕੀਤੀਆਂ ਜਾ ਰਹੀਆਂ ਮਹੱਤਵਪੂਰਨ ਪ੍ਰਗਤੀ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਇਹ ਫੈਸਲਾ ਲਿਆ ਹੈ।

ਵਾਹ! ਸ਼ਰਾਰਤੀ ਅਨਸਰਾਂ ਦੇ ਮੂੰਹ ’ਤੇ ਚਪੇੜਾਂ, ਚੱਕਤੇ ਫੱਟੇ! ਸਿੱਖ-ਹਿੰਦੂ ਭਾਈਚਾਰਾ ਕਾਇਮ | D5 Channel Punjabi

ਭਾਰਤ ਸਰਕਾਰ ਦੇ ਇਸ ਐਲਾਨ ਨਾਲ ਹੁਣ ਵਿਦੇਸ਼ਾਂ ਤੋਂ ਜਾਣ ਵਾਲੇ ਪ੍ਰਵਾਸੀਆਂ ਦੀ ਖਜੱਲ ਖੁਆਰੀ ਨੂੰ ਵੱਡੇ ਪੱਧਰ ਤੇ ਠੱਲ ਪਵੇਗੀ ਪਰ ਇੱਥੇ ਵਰਨਣਯੋਗ ਹੈ ਕਿ ਭਾਰਤ ਜਾਣ ਲਈ ਕੋਵਿਡ-19 ਦੇ ਨਿਯਮਾਂ ਅਨੁਸਾਰ ਯਾਤਰੀ ਦੇ ਸਾਰੇ ਟੀਕੇ ਲੱਗੇ ਹੋਣੇ ਲਾਜ਼ਮੀ ਹਨ ਜਾਂ ਬਿਨ੍ਹਾਂ ਸਾਰੇ ਟੀਕਿਆਂ ਦੇ ਉਸ ਕੋਲ ਕੋਵਿਡ-19 ਦੇ ਟੈਸਟ ਦੀ ਤਾਜ਼ੀ ਰਿਪੋਰਟ ਹੋਵੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਯਾਤਰੀ ਨੂੰ ਪ੍ਰੇਸ਼ਾਨੀ ਦਾ ਸਾਹਮਣ੍ਹਾ ਕਰਨਾ ਪੈ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button