ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੋਡ ਸ਼ੋਅ ਦੌਰਾਨ ਸੁਰੱਖਿਆ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਦੀ ਗੱਡੀ ‘ਤੇ ਇਕ ਵਿਅਕਤੀ ਵੱਲੋਂ ਮੋਬਾਈਲ ਸੁੱਟਿਆ ਗਿਆ। ਮੈਸੂਰ ਦੇ ਕੇਆਰ ਸਰਕਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੋਡ ਸ਼ੋਅ ਦੌਰਾਨ ਫੋਨ ਸੁੱਟਣ ਵਾਲੇ ਵਿਅਕਤੀ ਨੂੰ ਕੱਲ੍ਹ ਸਵੇਰੇ ਬਿਆਨ ਲਈ ਬੁਲਾਇਆ ਗਿਆ ਹੈ। ਇਸਦੀ ਜਾਣਕਾਰੀ ਖੁਦ ਆਲੋਕ ਕੁਮਾਰ, ਏਡੀਜੀਪੀ ਕਾਨੂੰਨ ਅਤੇ ਵਿਵਸਥਾ ਨੇ ਦਿੱਤੀ।
Security breach near Mysuru’s KR Circle during PM@narendramodi ‘s roadshow.A mobile phone was thrown on PM’s vehicle.After Kochi now in Mysuru. It can’t be a co-incidence. SPG must take note of it.This is a serious issue. #PMModi pic.twitter.com/YXMh26fGQ4
— D5 Channel Punjabi (@D5Punjabi) May 1, 2023
ਜਿਸ ਵਿਅਕਤੀ ਨੇ ਪ੍ਰਧਾਨ ਮੰਤਰੀ ਦੀ ਗੱਡੀ ‘ਤੇ ਫ਼ੋਨ ਸੁੱਟਿਆ, ਉਸ ਦਾ ਕੋਈ ਮਾੜਾ ਇਰਾਦਾ ਨਹੀਂ ਸੀ ਅਤੇ ਉਸਨੇ ਉਤਸ਼ਾਹ ਵੱਜੋਂ ਆਪਣਾ ਫੋਨ ਪ੍ਰਧਾਨ ਮੰਤਰੀ ਮੌਦੀ ਵੱਲ ਸੁੱਟਿਆ ਸੀ। ਪ੍ਰਧਾਨ ਮੰਤਰੀ ਐਸਪੀਜੀ ਦੀ ਸੁਰੱਖਿਆ ਹੇਠ ਸਨ। ਏਡੀਜੀਪੀ ਕਾਨੂੰਨ ਅਤੇ ਵਿਵਸਥਾ ਆਲੋਕ ਕੁਮਾਰ ਨੇ ਹੋਰ ਜਾਣਕਾਰੀ ਦਿੰਦੀਆ ਦੱਸਿਆ ਕਿ ਫੋਨ ਭਾਜਪਾ ਵਰਕਰ ਦਾ ਹੈ। ਅਸੀਂ ਵਿਅਕਤੀ ਨੂੰ ਟਰੇਸ ਕਰ ਲਿਆ ਹੈ, ਫ਼ੋਨ SPG ਨੇ ਵਿਅਕਤੀ ਨੂੰ ਦਿੱਤਾ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.