ਪ੍ਰਕਾਸ਼ ਸਿੰਘ ਬਾਦਲ ਦੇ ‘ਪਦਮ ਵਿਭੂਸ਼ਣ’ ਵਾਪਸ ਕਰਨ ‘ਤੇ ਬੋਲੇ ਸਿੰਗਲਾ, ਅਕਾਲੀ ਦਲ ਦੇ ਪਾਖੰਡਾਂ ਤੋਂ ਲੋਕ ਚੰਗੀ ਤਰ੍ਹਾਂ ਵਾਕਫ਼

ਚੰਡੀਗੜ੍ਹ : ਕਿਸਾਨਾਂ ਦਾ ਸੰਘਰਸ਼ ਜਿੱਥੇ ਆਖਰੀ ਸੀਮਾ ‘ਤੇ ਪਹੁੰਚ ਚੁੱਕਿਆ ਹੈ ਉਥੇ ਹੀ ਸਿਆਸੀ ਪਾਰਟੀਆਂ ਵੀ ਇਸ ਸੰਘਰਸ਼ ‘ਚ ਰਾਜਨੀਤਿਕ ਰੋਟੀਆਂ ਸੇਕਣ ਦਾ ਕੋਈ ਮੌਕਾ ਛੱਡਣਾ ਨਹੀਂ ਚਾਹੁੰਦੀਆਂ। ਇਸ ‘ਚ ਅੱਜ ਪੰਜਾਬ ਦੇ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਦੇ ਹੱਕ ਲਈ ਅਤੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਆਪਣਾ ‘ਪਦਮ ਵਿਭੂਸ਼ਣ’ ਵਾਪਸ ਕਰ ਦਿੱਤਾ ਹੈ, ਜਿਸ ਤੋਂ ਬਾਅਦ ਪੰਜਾਬ ਦੇ ਕਾਂਗਰਸੀ ਨੇਤਾਵਾਂ ਨੇ ਅਕਾਲੀ ਦਲ ਨੂੰ ਨਿਸ਼ਾਨੇ ‘ਤੇ ਲੈਣਾ ਸ਼ੁਰੂ ਕਰ ਦਿੱਤਾ ਹੈ।
🔴LIVE||ਵੱਡੀ ਖਬਰ!ਕੇਂਦਰ ਸਰਕਾਰ ਸੱਦੇਗੀ ਸਪੈਸ਼ਲ ਪਾਰਲੀਮੈਂਟ,ਖੇਤੀ ਕਾਨੂੰਨ ਹੋਣਗੇ ਰੱਦ?ਕਿਸਾਨ ਤਾਕਤ ਅੱਗੇ ਹਾਰੀ ਸਰਕਾਰ
ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਟਵੀਟ ਕਰਕੇ ਅਕਾਲੀ ਦਲ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇੰਨ੍ਹੇ ਮਹੀਨਿਆਂ ਬਾਅਦ ‘ਪਦਮ ਵਿਭੂਸ਼ਣ’ ਵਾਪਸ ਕਰਨ ਦਾ ਕੋਈ ਮਤਲਬ ਨਹੀਂ ਬਣਦਾ। ਲੋਕ ਪਾਰਟੀ ਦੀ ਦੋਹਰੀ ਰਣਨੀਤੀ ਤੋਂ ਚੰਗੀ ਤਰ੍ਹਾਂ ਵਾਕਫ਼ ਹਨ। ਉਨ੍ਹਾਂ ਨੇ ਕਿਹਾ ਕਿ ‘ਪਦਮ ਵਿਭੂਸ਼ਣ’ ਵਾਪਸ ਕਰਕੇ ਅਕਾਲੀ ਦਲ ਨੇ ਪਾਖੰਡਾਂ ਦਾ ਸਾਰੀਆਂ ਸੀਮਾਵਾਂ ਪਾਰ ਕਰ ਦਿੱਤੀ ਹਨ।
Sh.Prakash Singh Badal’s own party has crossed all limits of hypocrisy, with @Akali_Dal_ councillors in @BJP4India led Delhi MCD yet to resign! Your returning of Padma Vibhushan after so many months makes no difference since people understand your party’s duplicity very well now! pic.twitter.com/7mOXB8XTb1
— Vijay Inder Singla (@VijayIndrSingla) December 3, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.